ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ ਪਾਵਰਕੌਮ ਦਫ਼ਤਰ ਨਵਾਂ ਪਿੰਡ ਦਾ ਕੀਤਾ ਗਿਆ ਘਿਰਾਓ ।
May 3rd, 2021 | Post by :- | 82 Views
ਕਿਸਾਨ ਮਜਦੂਰ ਜਥੇਬੰਦੀ ਵੱਲੋਂ ਪਾਵਰਕੌਮ ਨਵਾਂ ਪਿੰਡ ਦਾ ਕੀਤਾ ਗਿਆ ਘਿਰਾਓ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਜਿਲ੍ਹਾ ਅੰਮ੍ਰਿਤਸਰ ਦੇ ਜੋਨ ਜੰਡਿਆਲਾ ਗੁਰੂ ਅਤੇ ਜੋਨ ਤਰਸਿੱਕਾ ਵੱਲੋਂ ਬਿਜਲੀ ਮੰਗਾਂ ਨੂੰ ਲੈ ਕੇ ਅੱਜ ਪਾਵਰਕੌਮ ਨਵਾਂ ਪਿੰਡ ਦਾ ਘਿਰਾਓ ਜੋਨ ਪ੍ਰਧਾਨ ਚਰਨਜੀਤ ਸਿੰਘ ਸਫੀਪੁਰ,ਤਰਸਿੱਕਾ ਪ੍ਰਧਾਨ ਸੁਖਦੇਵ ਸਿੰਘ ਚਾਟੀਵਿੰਡ,ਜਰਮਨਜੀਤ ਸਿੰਘ ਬੰਡਾਲਾ,ਮੁਖਬੈਨ ਸਿੰਘ,ਕੰਵਲਜੀਤ ਸਿੰਘ ਜੋਧਾਨਗਰੀ ਦੀ ਪ੍ਰਧਾਨ ਹੇਠ ਕੀਤਾ ਗਿਆ। ਇਸ ਮੌਕੇ ਆਗੂਆਂ ਵੱਲੋਂ ਬੋਲਦਿਆਂ ਕਿਹਾ ਕਿ ਨਵਾਂ ਪਿੰਡ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਛੋਟੇ ਛੋਟੇ ਕੰਮਾਂ ਦੇ ਬਦਲੇ ਮੋਟੀਆਂ ਰਿਸ਼ਵਤਾਂ ਦੀ ਮੰਗ ਕੀਤੀ ਜਾਂਦੀ ਹੈ, ਅਤੇ ਜਿਹੜੇ ਇਥੋਂ ਦੇ  ਅਧਿਕਾਰੀ ਹਨ ਉਨ੍ਹਾਂ ਵੱਲੋਂ ਜਥੇਬੰਦੀ ਦੇ ਆਗੂਆਂ ਦੇ ਨੰਬਰ ਬਲੋਕ ਕੀਤੇ ਹੋਏ ਹਨ।    ਜਿਸ ਦਾ ਜਥੇਬੰਦੀ ਸਾਥੀਆਂ ਵੱਲੋਂ ਵਿਰੋਧ ਕੀਤਾ ਗਿਆ।ਇਸ ਮੌਕੇ ਪਿੰਡ ਮਲਕਪੁਰ ਦੇ ਇਕਾਈ ਹਰਪ੍ਰੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਨਵਾਂ ਪਿੰਡ ਪਾਵਰਕੌਮ ਦੇ ਇੱਕ  ਜੇਂਈ ਵੱਲੋਂ ਕੋਈ ਵੀ ਕੰਮ ਕਰਨ ਬਦਲੇ ਮੋਟੀ ਰਕਮ ਦੀ ਮੰਗ ਕੀਤੀ ਜਾਂਦੀ ਹੈ, ਜਿਸ ਸਬੰਧੀ ਐਸ.ਡੀ.ਓ ਪਾਵਰਕੌਮ ਨਵਾਂ ਪਿੰਡ ਨੂੰ ਕਈ ਵਾਰ ਕਿਹਾ ਗਿਆ ਕਿ ਤੁਹਾਡੇ ਮੁਲਾਜ਼ਮ ਕੰਮ ਘੱਟ ਤੇ ਜੇਬਾਂ ਵੱਧ ਗਰਮ ਕਰਦੇ ਹਨ,ਅਤੇ ਉਨ੍ਹਾਂ ਦੇ ਕੰਨ ਤੇ ਜੂੰਅ ਤੱਕ ਨਹੀਂ ਸਰਕੀ। ਅੱਗੇ ਬੁਲਾਰਿਆਂ ਨੇ ਦੱਸਿਆ ਕਿ ਇਥੋਂ ਦੇ ਬਿਜਲੀ ਮੁਲਾਜ਼ਮਾਂ ਵੱਲੋਂ ਕੋਈ ਵੀ ਕੰਮ ਟਾਈਮ ਤੇ ਨਹੀਂ ਕੀਤਾ ਜਾਂਦਾ ਜੇਕਰ ਇਹਨਾਂ ਨੂੰ ਪੈਸੇ ਦੇ ਦਿਓ ਤਾਂ ਉਹ ਹੀ ਕੰਮ ਬਹੁਤ ਜਲਦੀ ਕਰਦੇ ਹਨ,ਇਥੇ ਦੇ ਪੈਡਿੰਗ ਪਏ ਕੰਮ ਹਨ ਜਿਵੇਂ ਸੜੇ ਟਰਾਂਸਫਾਰਮਰ 24 ਘੰਟਿਆਂ ਵਿੱਚ ਨਾ ਚੜਨਾ,ਚੈਨ ਕੁੱਪੀ ਰੱਸਾ ਆਪਣਾ ਨਾ ਹੋਣਾ, ਚੋਰੀ ਹੋਏ ਟਰਾਂਸਫਾਰਮਰ ਦੀ ਰਿਪੋਰਟ ਜੇਈ ਵੱਲੋਂ ਨਾ ਕਰਵਾਉਣੀ,ਪੋਲ ਸਿੱਧੇ ਨਾ ਕਰਨੇ,ਤਾਰਾਂ ਨਾ ਕੱਸਣੀਆਂ,ਜੀਓ  ਸਵਿੱਚ ਰਿਪੇਅਰ ਨਾ ਕਰਨਾ,ਅਤੇ ਓਵਰਲੋਡ ਟਰਾਂਸਫਾਰਮਰ ਨੂੰ ਡੀ ਲੋਡ ਨਾ ਕਰਨਾ ਅਤੇ ਹੋਰ ਵੀ ਰਹਿੰਦੇ ਪੂਰੇ ਨਾ ਕਰਨ ਦੇ ਵਿਰੋਧ ਵਿਚ ਅੱਜ ਨਵਾਂ ਪਿੰਡ ਪਾਵਰਕੌਮ ਦੇ ਐਸ.ਡੀ.ਓ ਅਤੇ ਜੇਈ ਦਾ ਧਰਨਾ ਦਿੱਤਾ ਗਿਆ। ਅਤੇ ਹੋਰ ਵੀ ਰਹਿੰਦੀਆਂ ਮੰਗਾਂ ਜਲਦੀ ਪੂਰੀਆਂ ਨਾ ਕੀਤੀਆਂ ਗਈ ਤਾਂ ਸਘੰਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਰਣਜੀਤ ਸਿੰਘ ਚਾਟੀਵਿੰਡ, ਗੁਰਭੇਜ ਸਿੰਘ ਭੀਲੋਵਾਲ,ਬਲਦੇਵ ਸਿੰਘ ਸੈਦੋਲੇਹਲ,ਹਰਪਾਲ ਸਿੰਘ ਸਾਧਪੁਰ,ਰਾਜਬੀਰ ਸਿੰਘ, ਲਾਭ ਸਿੰਘ ਤਲਵੰਡੀ ਡੋਗਰਾ,ਹਰਦੇਵ ਸਿੰਘ ਵਡਾਲਾ ਜੌਹਲ, ਗੁਰਭੇਜ ਸਿੰਘ ਮੱਖਣਵਿੰਡੀ ਅਤੇ ਹੋਰ ਵੀ ਵੱਖ ਵੱਖ ਪਿੰਡ ਤੋਂ ਜਥੇਬੰਦੀ ਆਗੂ ਮੌਜੂਦ ਸਨ।
ਕੀ ਕਹਿਣਾ ਹੈ ਐਸ.ਡੀ.ਓ ਪਾਵਰਕੌਮ ਦਿਨੇਸ਼ ਗੁੱਪਤਾ ਜੀ ਦਾ ਇਸ ਸਬੰਧੀ ਐਸ.ਡੀ.ਓ ਪਾਵਰਕੌਮ ਦਿਨੇਸ਼ ਗੁੱਪਤਾ ਜੀ ਵੱਲੋਂ ਕਿਸਾਨ ਮਜਦੂਰ ਜਥੇਬੰਦੀ ਦੇ ਆਗੂਆਂ ਨੂੰ ਵਿਸਵਾਸ਼ ਦਿੱਤਾ। ਕਿ ਜਿਹੜੇ ਬਿਜਲੀ ਦੇ ਸਬੰਧੀ ਕਿਸਾਨਾਂ ਮਜਦੂਰਾਂ ਦੇ ਕੰਮ ਨਵਾਂ ਪਿੰਡ ਸਬ ਡਵੀਜ਼ਨ ਦੇ ਅਧੀਨ ਅਧੂਰੇ ਪਏ ਹਨ ਉਹਨਾਂ ਨੂੰ ਟਾਈਮ ਰਹਿੰਦਿਆਂ 20 ਦਿਨ ਦੇ ਅੰਦਰ ਅੰਦਰ ਹੋ ਜਾਣਗੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।