ਬਿਜਲੀ ਕਰਮਚਾਰੀਆਂ ਵੱਲੋਂ ਮਜ਼ਦੂਰ ਦਿਵਸ ਦੇ ਝੰਡੇ ਲਹਿਰਾਏ ਗਏ ।
May 1st, 2021 | Post by :- | 118 Views
ਬਿਜਲੀ ਮੁਲਾਜਮਾ ਵੱਲੋਂ ਮਜਦੂਰ ਦਿਵਸ ਦੇ ਝੰਡੇ ਲਹਿਰਾਏ ਗਏ ।
 
ਜੰਡਿਆਲਾ ਗੁਰੂ: ਕੁਲਜੀਤ ਸਿੰਘ
ਅੱਜ  ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਡਵੀਜਨ ਜੰਡਿਆਲਾ ਗੁਰੂ ,66 ਕੇ.ਵੀ ਮਾਨਾਂਵਾਲਾ, ਸਬ ਡਵੀਜਨ ਬੰਡਾਲਾ, ਜੰਡਿਆਲਾ ਗੁਰੂ ਕੰਪਲੇਟ ਸੈਂਟਰ ਵਿਖੇ ਮਜਦੂਰ ਦਿਵਸ ਨੂੰ ਸਮਰਪਿਤ ਝੰਡੇ ਲਹਿਰਾਏ ਗਏ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿਤੀਆਂ ਗਈਆਂ। ਮਜਦੂਰ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਹਨਾਂ ਵੱਲੋਂ ਮਜ਼ਦੂਰਾਂ ਕਿਰਤੀਆਂ ਦੇ ਹੱਕ ਵਿੱਚ ਦਿੱਤੇ ਗਏ ਨਾਅਰਿਆਂ ,ਲਾਲ ਝੰਡੇ ਨੂੰ ਲਾਲ ਸਲਾਮ, ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦਵਾਗੇ ਠੋਕ ਕੇ,ਸ਼ਹੀਦੋ ਤੁਹਾਡੇ ਕਾਜ ਅਧੂਰੇ ਲਾ ਕੇ ਜਿੰਦੜੀਆ ਕਰਾਂਗੇ ਪੂਰੇ ਆਦਿ ਅਕਾਸ਼ ਗੂਜਦੇ ਨਾਅਰੇ ਲਾ ਕੇ ਉਹਨਾਂ ਸ਼ਹੀਦਾਂ ਵੱਲੋਂ ਮਜਦੂਰਾ, ਕਿਰਤੀਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਪ੍ਰਣ ਲਿਆ , ਕਿ ਕਿਵੇਂ ਸਰਮਾਏਦਾਰੀ ਅਤੇ ਪੂੰਜੀਪਤੀਆ ਵੱਲੋਂ ਮਜਦੂਰਾ, ਕਿਰਤੀਆਂ ਦੀ ਕੀਤੀ ਜਾ ਰਹੀ ਲੁੱਟ ਅਤੇ ਘੱਟ ਉਜਰਤਾ ਦੇ ਕੇ ਵੱਧ ਸਮਾਂ ਕੰਮ ਲੈਣ ਦੀ ਪਿਰਤ ਨੂੰ ਆਪਣੀਆਂ ਜਾਨਾਂ ਦੀਆਂ ਅਹੂਤੀਆ ਦੇ ਕੇ ਮਜਦੂਰਾ ਕਿਰਤੀਆਂ ਨੂੰ ਉਹਨਾਂ ਦੇ ਬਣਦੇ ਹੱਕ ਲੈ ਕੇ ਦਿੱਤੇ। ਸਰਮਾਏਦਾਰੀ ਅਤੇ ਪੂੰਜੀਪਤੀਆ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ,ਆਪਣੇ ਚਿੱਟੇ ਝੰਡੇ ਨੂੰ ਆਪਣੇ ਖੂਨ ਨਾਲ ਰੰਗ ਕੇ ਲਾਲ ਕੀਤਾ ।ਬਿਜਲੀ ਮੁਲਾਜਮਾਂ ਨੇ ਜਬਰਦਸਤ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਕੋਲੋਂ ਮੰਗ ਕੀਤੀ ਕਿ ਬਿਜਲੀ ਮੁਲਾਜਮਾਂ ਦੀਆਂ ਜਾਇੰਜ ਮੰਗਾਂ ਜੋ ਮੰਨੀਆਂ ਹੋਈਆਂ ਹਨ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ,ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸ਼ਹੀਦਾਂ ਵੱਲੋਂ ਪਾਏ ਪੂਰਨਿਆਂ ਤੇ ਚਲਦਿਆਂ ਸੰਘਰਸ਼ਾਂ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਤੇ ਸਾਥੀ ਦਲਬੀਰ ਸਿੰਘ ਜੌਹਲ ਕੈਸ਼ੀਅਰ ਬਿਜਲੀ ਕਾਮਾ ਪੰਜਾਬ, ਸਾਥੀ ਜੈਮਲ ਸਿੰਘ ਡਵੀਜਨ ਪ੍ਰਧਾਨ ਟੀ ਐਸ ਯੂ, ਅਮਨਪ੍ਰੀਤ ਸਿੰਘ ਪ੍ਰਧਾਨ ਐਮ ਐਸ ਯੂ, ਗਗਨਦੀਪ ਸਿੰਘ ਸੂਬਾ ਪ੍ਰਧਾਨ ਸਪੋਟ ਬਿਲਿਗ ਯੂਨੀਅਨ  ਪੰਜਾਬ, ਸਬ ਡਵੀਜਨ ਪ੍ਰਧਾਨ ਜੋਗਿੰਦਰ ਸਿੰਘ ਸੋਢੀ ,ਮਨੋਜ ਕੁਮਾਰ, ਕਸ਼ਮੀਰ ਸਿੰਘ ਮਾਨਾਂਵਾਲਾ, ਗੁਰਦੇਵ ਸਿੰਘ ਨੇਤਾ, ਅਮਨਦੀਪ ਸਿੰਘ ਜਾਣੀਆਂ, ਹਰਮਨਦੀਪ ਸਿੰਘ, ਗੁਰਜਿੰਦਰ ਸਿੰਘ,     ਬਿਕਰਮਜੀਤ ਸਿੰਘ,  ਜਸਪਾਲ ਸਿੰਘ ,  ਦਮਨਦੀਪ ਸਿੰਘ, ਹਰਦੀਪ ਸਿੰਘ ,ਰਵਿੰਦਰਪਾਲ ਸਿੰਘ , ਜੋਗਾ ਸਿੰਘ , ਤਲਵਿੰਦਰ ਸਿੰਘ  ਸੁਰਿੰਦਰ ਸਿੰਘ , ਕੇਵਲ ਸਿੰਘ , ਜਗੀਰ ਸਿੰਘ ,ਆਦਿ ਆਗੂ ਅਤੇ ਮੁਲਾਜਮ ਹਾਜਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।