ਐਸ ਐਸ ਪੀ ਦਿਹਾਤੀ ਵੱਲੋਂ 4 ਨਸ਼ਾ ਤਸਕਰਾਂ ਦੀ 98 ਲੱਖ 38 ਹਜ਼ਾਰ ਦੀ ਪ੍ਰਾਪਰਟੀ ਕੀਤੀ ਫਰੀਜ਼
May 1st, 2021 | Post by :- | 137 Views
ਸ਼੍ਰੀ ਧਰੁਵ ਦਹੀਆ ਐਸ.ਐਸ.ਪੀ (ਅੰਮ੍ਰਿਤਸਰ ਦਿਹਾਤੀ) ਜੀ ਵੱਲੋਂ 04
ਨਸ਼ਾ ਤਸਕਰਾ ਦੀ 98 ਲੱਖ 38 ਹਜਾਰ ਰੁਪਏ ਦੀ ਡਰੱਗ ਮਨੀ ਕਰਵਾਈ ਗਈ ਫਰੀਜ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਮਾਣਯੋਗ ਡਾਇਰੈਕਟਰ ਜਰਨਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਵੱਲੋ ਪੰਜਾਬ ਵਿੱਚ ਨਸ਼ਿਆਂਦੀ ਰੋਕਥਾਮ ਲਈ ਵੱਡੇ ਪੱਧਰ ਤੇ ਮੁਹਿੰਮ ਚਲਾ ਕੇ ਨਸ਼ਿਆ ਦੇ ਸੋਦਾਗਰਾ ਤੇ ਸ਼ਿਕੰਜਾ ਕੱਸਣ ਲਈ ਹਦਾਇਤਾ ਜਾਰੀ ਕੀਤੀਆ ਗਈਆ ਹਨ। ਜੋ ਉਕਤ ਹਦਾਇਤਾ ਨੂੰ ਬੇਹੱਦ ਗੰਭੀਤਾ ਨਾਲ ਲੈਂਦੇ ਹੋਏ ਹੋਏ ਸ਼੍ਰੀ ਧਰੁਵ ਦਹੀਆ, ਆਈ.ਪੀ.ਐਸ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਵੱਲੋ ਨਸ਼ਿਆ ਖਿਲਾਫ ਚਲਾਈ ਗਈ ਮੁਹਿਮ ਤਹਿਤ ਜਿਲ੍ਹਾਂ ਅੰਮ੍ਰਿਤਸਰ ਦਿਹਾਤੀ ਦੇ ਸਾਰੇ ਜੀ.ਓ ਅਤੇ ਮੁੱਖ ਅਫਸਰਾ ਨੂੰ ਨਸ਼ੇ ਦਾ ਧੰਦਾ ਕਰਨ ਵਾਲਿਆ ਖਿਲਾਫ ਵੱਧ ਤੋ ਵੱਧ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਜੋ ਮਾਣਯੋਗ ਡਾਇਰੈਕਟਰ ਜਰਨਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਵੱਲੋ ਪ੍ਰਾਪਤ ਹਦਾਇਤਾ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆ ਸ਼੍ਰੀ ਧਰੁਵ ਦਹੀਆ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ) ਜੀ ਵੱਲੋਂ ਜਿਲ੍ਹਾ ਦੇ ਸਾਰੇ ਮੁੱਖ ਅਫਸਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ
ਉਹ ਆਪਣੇ ਥਾਣੇ ਦੇ ਏਰੀਆ ਵਿੱਚ ਪੈਂਦੇ ਸਮਗਲਰਾਂ ਦੀ ਪ੍ਰਾਪਰਟੀ ਨੂੰ ਆਈਡੈਟੀਫਾਈ ਕਰਵਾਉਣ। ਇਹਨਾਂ ਸਮਗਲਰਾਂ ਵਿੱਚੋ ਕੁੱਝ ਸਮਗਲਰ ਜੇਲਾਂ ਵਿੱਚ ਹਨ, ਕੁੱਝ ਬਾਹਰ ਬੇਲ ਪਰ ਹਨ ਅਤੇ ਕੁੱਝ ਸਮਗਲਰ ਸਜਾ ਕੱਟ ਰਹੇ ਹਨ। ਇਹਨਾਂ ਦੀ ਪੋ੍ਰਪਰਟੀ, ਜਮੀਨਾਂ, ਗੱਡੀਆਂ, ਟ੍ਰੈਕਟਰ
ਅਤੇ ਹੋਰ ਬੇਨਾਮੀ ਪ੍ਰੋਪਰਟੀ ਸ਼ਨਾਖਤ ਕਰਵਾ ਕੇ ਇਹਨਾਂ ਦੀ ਸਬੰਧਿਤ ਵਿਭਾਗ ਪਾਸੋਂ ਵੈਲਿਉਏਸ਼ਨ ਕਰਵਾਈ ਜਾ ਰਹੀ ਹੈ। ਜੋ ਏਸੇ ਸਬੰਧ ਵਿੱਚ ਮੁਕੱਦਮਾ ਨੰਬਰ 29 ਮਿਤੀ 24-02-2021 ਜੁਰਮ 21-22-61-85 ਐਨ.ਡੀ.ਪੀ.ਐਸ ਐਕਟ, 25-27-54-59 ਅਸਲਾ ਐਕਟ, 3 ੀਫ ਅਚਟ 1920
ਅਤੇ 14 ਢ ਅਚਟ ਥਾਣਾ ਲੋਪੋਕੇ ਵਿੱਚ ਨਾਮਜਦ ਗੁਰਜੰਟ ਸਿੰਘ ਪੁੱਤਰ ਕਸ਼ਮੀਰ ਸਿੰਘ ਜਿਸ ਪਾਸੋ 7,54,000 ਰੁਪਏ, ਮਹਿਲ ਸਿੰਘ ਪੁੱਤਰ ਬਲਕਾਰ ਸਿੰਘ ਪਾਸੋ 80,38,220 ਰੁਪਏ, ਟਹਿਲ ਸਿੰਘ ਪੁੱਤਰ ਕੁੰਦਨ ਸਿੰਘ ਪਾਸੋ 2,50,000 ਰੁਪਏ ਵਾਸੀਆਨ ਨੱਥੂਪੁਰ (ਲੋਧੀ ਗੁੱਜਰ), ਥਾਣਾ ਲੋਪੋਕੇ
ਅਤੇ ਸੁਖਜਿੰਦਰ ਸਿੰਘ ਪੁੱਤਰ ਜਗੀਰ ਸਿੰਘ  ਪਾਸੋਂ 7,95,800 ਰੁਪਏ ਵਾਸੀ ਖਿਆਲਾ ਕਲਾਂ, ਥਾਣਾ ਲੋਪੋਕੇ ਕੁੱਲ 98,38,020 ਰੁਪਏ ਦੀ ਡਰੱਗ ਮਨੀ ਤੇ 06 ਕਿੱਲੋ ਹੈਰੋਇਨ ਬ੍ਰਾਮਦ ਕੀਤੀ ਗਈ ਸੀ। ਜੋ ਉਕਤ ਦੋਸ਼ੀਆ ਕੋਲੋ ਜਬਤ ਕੀਤੀ ਡਰੱਗ ਮਨੀ ਨੂੰ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਵੱਲੋਂ ਫਰੀਜ ਕਰਵਾ ਦਿੱਤਾ ਗਿਆ ਹੈ।
ਸ਼੍ਰੀ ਧਰੁਵ ਦਹੀਆ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਜੀ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਗਿਆ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਖਿਲਾਫ ਜ਼ੀਰੋ ਟੋਲਰੈਂਸ
ਦੀ ਨੀਤੀ ਅਪਣਾਈ ਗਈ ਹੈ ਅਤੇ ਜੇਕਰ ਕੋਈ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ ਤਾਂ ਬੰਦ ਕਰਦੇ ਨਹੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਵੱਲੋ ਕਿਹਾ ਗਿਆ ਕਿ ਇਹ ਦੇਖਿਆ ਜਾਦਾ ਹੈ ਕਿ ਨਸ਼ਾ ਤਸਕਰ ਆਪਣੀ ਕਾਲੀ ਕਮਾਈ ਨੂੰ ਲੁਕਾਉਣ ਲਈ ਆਪਣੇ ਰਿਸ਼ਤੇਦਾਰਾ ਜਾ ਹੋਰ ਕਿਸੇ ਦੇ ਨਾਮ ਤੇ ਪ੍ਰਾਪਰਟੀ ਖ੍ਰੀਦ ਲੈਂਦੇ ਹਨ। ਉਹਨਾ ਕਿਹਾ ਕਿ ਅਸੀ ਇਸ ਤਰ੍ਹਾ ਨਾਲ ਬਣਾਈ ਪ੍ਰਾਪਰਟੀ ਦਾ ਖਾਸ ਧਿਆਨ ਰੱਖ ਰਹੇ ਹਾਂ। ਇਸੇ ਤਰ੍ਹਾ ਹੀ ਅੰਮ੍ਰਿਤਸਰ ਦਿਹਾਤੀ ਦੇ ਸਾਰੇ ਸਮਗਲਰਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਪ੍ਰਾਪਰਟੀ ਨੂੰ ਫਰੀਜ ਕਰਵਾ ਕੇ ਸਰਕਾਰ ਦੇ ਖਾਤੇ ਵਿੱਚ ਲਿਆਂਦਾ ਜਾਵੇਗਾ। ਜਿਸ ਨਾਲ ਕਿ ਸਰਕਾਰੀ ਖਜਾਨੇ ਵਿੱਚ ਵਾਧਾ ਹੋਵੇਗਾ ਅਤੇ ਨਸ਼ਾ ਵੇਚ-ਵੇਚ ਕੇ ਪ੍ਰਾਪਰਟੀ ਬਣਾਉਣ ਵਾਲੇ ਇਹਨਾਂ ਨਸ਼ਾ ਤਸਕਰਾਂ ਨੂੰ ਵੀ ਇੱਕ ਸਬਕ ਮਿਲੇਗਾ ਕਿ ਗੈਰ ਕਨੂੰਨੀ ਤਰੀਕੇ ਨਾਲ ਕਮਾਇਆ ਪੈਸਾ ਅਖੀਰ ਵਿੱਚ ਫਿਰ ਸਰਕਾਰ ਦੇ ਖਾਤੇ ਵਿੱਚ ਹੀ ਚਲਾ ਜਾਂਦਾ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।