ਰੋਜਗਾਰ ਮੇਲਿਆ ਦਾ ਕੀਤਾ ਜਾਣਾ ਵਾਲਾ ਅਯੋਜਨ ਕੋਵਿਡ-2019 ਦੇ ਵੱਧਦੇ ਕੇਸਾਂ ਦੇ ਮੱਦੇ ਨਜ਼ਰ 45 ਦਿਨਾਂ ਲਈ ਮੁਲਤਵੀ
April 20th, 2021 | Post by :- | 44 Views
ਤਰਨ ਤਾਰਨ, 20 ਅਪ੍ਰੈਲ :        –      ਪੰਜਾਬ ਘਰ-ਘਰ ਰੋਜਗਾਰ ਮਿਸ਼ਨ ਤਹਿਤ ਮਿਤੀ 22 ਅਪ੍ਰੈਲ, 2021 ਤੋ 30 ਅਪ੍ਰੈਲ, 2021 ਤੱਕ ਸੱਤਵੇਂ ਰਾਜ ਪੱਧਰੀ ਮੈਗਾ ਰੋਜਗਾਰ ਮੇਲਿਆ ਦਾ ਕੀਤਾ ਜਾਣਾ ਵਾਲਾ ਅਯੋਜਨ ਕੋਵਿਡ-2019 ਦੇ ਵੱਧਦੇ ਕੇਸਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ 45 ਦਿਨਾਂ ਲਈ ਮੁਲਤਵੀ ਕਰ ਕਰ ਦਿੱਤਾ ਗਿਆ ਹੈ।
ਸ਼੍ਰੀ ਸੰਜੀਵ ਕੁਮਾਰ, ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਵਲੋਂ ਦੱਸਿਆ ਗਿਆ ਕਿ ਰੋਜਗਾਰ ਮੇਲਿਆਂ ਸਬੰਧੀ ਪੰਜਾਬ ਸਰਕਾਰ ਵਲੋਂ ਜਦੋਂ ਵੀ ਅਗਲੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ, ਉਸ ਸਬੰਧੀ ਸੂਚਿਤ ਕਰ ਦਿੱਤਾ ਜਾਵੇਗਾ। ਉਨ੍ਹਾ ਇਹ ਵੀ ਦੱਸਿਆ ਕਿ ਨਿਯੋਜਕਾਂ ਨਾਲ ਸੰਪਰਕ ਕਰ ਵਰਚੂਅਲ ਤਰੀਕੇ ਰਾਹੀਂ ਇੰਟਰਵਿਊਜ਼ ਜਾਰੀ ਰਹਿਣਗੀਆਂ। ਉਨ੍ਹਾਂ ਵਲੋਂ ਉਮੀਦਵਾਰਾਂ ਨੂੰ ਇਸ ਮਹਾਂਮਾਰੀ ਦੇ ਸਮੇਂ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਅਪੀਲ ਵੀ ਕੀਤੀ ਗਈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।