ਤਨਖਾਹਾਂ ਨਾ ਮਿਲਣ ਤੇ ਪਟਿਆਲਾ ਹੈਡ ਆਫਿਸ ਕੀਤਾ ਰੋਸ ਪ੍ਰਦਰਸ਼ਨ ।
April 20th, 2021 | Post by :- | 96 Views

ਤਨਖਾਹਾਂ ਨਾ ਮਿਲਣ ਤੇ ਪਟਿਆਲੇ ਹੈਡ ਆਫਿਸ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ

ਜੰਡਿਆਲਾ ਗੁਰੂ:  ਕੁਲਜੀਤ ਸਿੰਘ

 

ਬਿਜਲੀ ਬੋਰਡ ਦੇ ਅਧੀਨ ਕੰਮ ਕਰਦੇ ਸਪੋਟ ਬਿਲਿਗ ਮੁਲਾਜਮਾਂ ਦੀ ਹਾਲਤ ਦਿਨੋਂ ਦਿਨ ਤਰਸਯੋਗ ਹੁੰਦੀ ਜਾ ਰਹੀ ਹੈ। ਇਹਨਾਂ ਮੁਲਾਜਮਾਂ ਤੋ ਬਿਲਿੰਗ ਤਾਂ ਰੋਜ਼ਾਨਾ ਕਰਵਾਈ ਜਾ ਰਹੀ ਹੈ ਪਰ ਤਨਖਾਹਾਂ ਦੇਣ ਲੱਗਿਆਂ ਕੰਪਨੀ ਤੇ ਪਾਵਰਕਾਮ ਵੱਲੋਂ ਕਈ ਬਹਾਨੇ ਬਣਾ ਦਿੱਤੇ ਜਾਂਦੇ ਹਨ।
ਅੱਜ ਮਿਤੀ 19 ਅਪ੍ਰੈਲ ਨੂੰ ਸਪੋਟ ਬਿਲਿਗ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਸਪੋਟ ਬਿਲਿਗ ਮੁਲਾਜਮਾਂ ਦਾ ਸ਼ੋਸ਼ਣ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ।ਉਹਨਾਂ ਦੱਸਿਆ ਕਿ ਤਨਖਾਹਾਂ ਨਾ ਮਿਲਣ ਕਾਰਨ ਸਪੋਟ ਬਿਲਿਗ ਮੁਲਾਜਮਾਂ ਨੇ ਪਿਛਲੇ ਕਈ ਮਹੀਨਿਆਂ ਤੋਂ ਐਸ ਈ ਦਫਤਰ ਅਤੇ ਚੀਫ ਦਫਤਰ ਕਈ ਚੱਕਰ ਲਗਾਏ ਹਨ ਪਰ ਫਿਰ ਵੀ ਕੋਈ ਹੱਲ ਨਾ ਨਿਕਲਣ ਤੇ ਉਹਨਾਂ ਸਾਰੇ ਮੁਲਾਜਮਾਂ ਨੇ ਪਟਿਆਲਾ ਹੈਂਡ ਆਫਿਸ ਸਾਹਮਣੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਲਈ ਧਰਨਾ ਲਗਾ ਦਿੱਤਾ।ਜਿਸ ਉਪਰੰਤ ਬਿਜਲੀ ਬੋਰਡ ਦੇ ਉੱਚ ਅਧਿਕਾਰੀ ਐਸ ਈ ਬਿਲਿਗ ਨੂੰ ਮਿਲ ਕੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ। ਇਸ ਸਬੰਧੀ ਐਸ ਈ ਬਿਲਿਗ ਅਧਿਕਾਰੀ ਨੇ ਯੂਨੀਅਨ ਆਗੂਆਂ ਨੂੰ ਵਿਸਵਾਸ਼ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ ਬਾਰੇ ਮੈਨੇਜਮੈਂਟ ਨੂੰ ਜਾਣੂੰ ਕਰਵਾ ਦਿੱਤਾ ਜਾਵੇਗਾ ਅਤੇ ਤਨਖਾਹਾਂ ਸਬੰਧੀ ਫੰਡ ਜਲਦੀ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਯੂਨੀਅਨ ਨੇ ਆਪਣਾ ਧਰਨਾ ਚੁੱਕ ਲਿਆ। ਇਸ ਸਬੰਧੀ ਜਦੋਂ ਯੂਨੀਅਨ ਪ੍ਰਧਾਨ ਗਗਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜੇਕਰ ਤਨਖਾਹਾਂ ਨਹੀਂ ਮਿਲਦੀਆਂ ਤਾਂ ਸਰਕਾਰੀ ਮੁਲਾਜਮਾਂ ਦੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਪਟਿਆਲੇ ਹੈਡ ਆਫਿਸ ਸਾਹਮਣੇ ਅਣਮਿਥੇ ਸਮੇਂ ਲਈ ਹੜਤਾਲ ਤੇ ਬੈਠਾਗੇ, ਜਿਸਦੀ ਸਾਰੀ ਜਿੰਮੇਵਾਰੀ ਪਾਵਰਕਾਮ ਅਤੇ ਕੰਪਨੀ ਦੀ ਹੋਵੇਗੀ। ਇਸ ਮੌਕੇ ਤੇ ਯੂਨੀਅਨ ਸਰਪ੍ਰਸਤ ਪ੍ਰਿੰਸ਼ਪਾਲ ਸਿੰਘ, ਮੀਤ ਪ੍ਰਧਾਨ ਕੁਲਵੰਤ ਸਿੰਘ, ਕੈਸ਼ੀਅਰ ਵਿਨੇ ਕੁਮਾਰ, ਸਰਕਲ ਆਗੂ ਅਮਨਦੀਪ ਸਿੰਘ, ਵਜਿੰਦਰ ਸਿੰਘ, ਰਾਜਦੀਪ ਸਿੰਘ, ਪਰਮਿੰਦਰ ਸੰਨੀ, ਗੁਰਵਿੰਦਰ ਮੋਗਾ, ਵਰਿੰਦਰ ਜੰਡਿਆਲਾ, ਸੁਖਬੀਰ ਸਿੰਘ, ਕੁਲਸ਼ੇਰ ਸਿੰਘ, ਰਾਹੁਲ ਆਦਿ ਯੂਨੀਅਨ ਆਗੂ ਹਾਜਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।