ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਦੀ ਰਹਿਨੁਮਾਈ ‘ਚ ਪੰਜਾਬੀ ਲੱਘੂ ਫਿਲਮ “ਛਿੰਦਾ” ਲੋਕ-ਅਰਪਨ
April 19th, 2021 | Post by :- | 66 Views

 

ਬਾਬਾ ਬਕਾਲਾ ਸਾਹਿਬ-19 ਅਪ੍ਰੈਲ-(ਮਨਬੀਰ ਸਿੰਘ) ਪਿਛਲੇ 35 ਸਾਲਾਂ ਤੋਂ ਨਿਰੰਤਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁਟੀ ਚਰਚਿੱਤ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਰਹਿਨੁਮਾਈ ਹੇਠ, ਅੱਜ ਹਰਿੰਦਰ ਸੋਹਲ ਵਲੋਂ ਤਿਆਰ ਕੀਤੀ ਪੰਜਾਬੀ ਲੱਘੂ ਫਿਲਮ “ਛਿੰਦਾ” ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਪਬਲਿਕ ਸੀ:ਸੈਕੰ:ਸਕੂਲ ਚੂੰਘ ਵਿੱਖੇ ਲੋਕ ਅਰਪਨ ਕੀਤੀ ਗਈ।ਯੂ.ਐਨ.ਇੰਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਸ ਲੱਘੂ ਫਿਲਮ ਦੇ ਨਿਰਮਾਤਾ ਸ੍ਰ:ਹਰਿੰਦਰ ਸੋਹਲ ਨੇ ਹਾਜ਼ਰੀਨ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਹ ਮਹਿਤਾ ਚੌਕ ਦੇ ਜੰਮਪਲ ਹਨ ਅਤੇ ਇਸ ਫਿਲਮ ਰਾਹੀਂ ਉਹਨਾਂ ਨੇ ਇਹ ਸੰਦੇਸ਼ ਦੇਣ ਦਾ ਜਤਨ ਕੀਤਾ ਕਿ ਕਿਵੇਂ ਇਕ ਅਪੰਗ ਨੌਜਵਾਨ ਛਿੰਦਾ,ਅਪਣੇ ਹੌਸਲੇ ਨਾਲ ਸਮਾਜ ਵਿੱਚ ਜੀਊਣ ਦਾ ਵੱਲ ਦਰਸ਼ਕਾਂ ਨੂੰ ਦਸਦਾ ਹੈ।ਉਹਨਾਂ ਨੇ ਇਹ ਫਿਲਮ ਇਸੇ ਸਕੂਲ ਦੇ ਪ੍ਰਿੰਸੀਪਲ ਅਤੇ ਸਾਹਿਤ ਸਭਾ ਮਹਿਲਾ ਵਿੰਗ ਦੇ ਸਰਪ੍ਰਸਤ ਸਵਰਗਵਾਸੀ ਇੰਦਰਜੀਤ ਕੌਰ ਸੋਹਲ ਨੂੰ ਸਮੱਰਪਿਤ ਵੀ ਕੀਤੀ । ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਸ੍ਰ:ਰਘਬੀਰ ਸਿੰਘ ਸਿੰਘ ਸੋਹਲ , ਪ੍ਰਿੰਸੀਪਲ ਤੇਜਬੀਰ ਸਿੰਘ ਸੋਹਲ,ਨੇ ਵੀ ਫਿਲਮ ਦੀ ਸਫਲਤਾ ਦੀ ਕਾਮਨਾ ਕੀਤੀ ਅਤੇ ਅਪਣੀ ਇਕ ਰਚਨਾ ਵੀ ਸਰੋਤਿਆਂ ਨਾਲ ਸਾਂਝੀ ਕੀਤੀ। ਇਸ ਮੌਕੇ ਸਾਹਿਤ ਸਭਾ ਦੇ ਪ੍ਰਧਾਨ ਸ੍ਰ: ਸੰਤੋਖ ਸਿੰਘ ਗੁਰਾਇਆ, ਮੁੱਖ ਸੰਚਾਲਕ ਸ਼ੈਲਿੰਦਰਜੀਤ ਸਿੰਘ ਰਾਜਨ, ਮੱਖਣ ਸਿੰਘ ਭੈਣੀਵਾਲਾ, ਸਤਰਾਜ ਸਿੰਘ ਜਲਾਲਾਬਾਦੀ, ਪ੍ਰਿੰਸੀਪਲ ਗੁਰਮੁੱਖ ਸਿੰਘ ਅਰਜਨ ਮਾਂਗਾ, ਠੇਕੇਦਾਰ ਸੁਰਿੰਦਰ ਸਿੰਘ, ਬਲਬੀਰ ਸਿੰਘ ਬੀਰ ਬੋਲੇਵਾਲ, ਜਗਦੀਸ਼ ਸਿੰਘ ਬਮਰਾਹ, ਸਕੱਤਰ ਸਿੰਘ ਪੁਰੇਵਾਲ, ਡਾ: ਸੰਤੋਖ ਸਿੰਘ ਭੋਮਾ ਆਦਿ ਨੇ ਵੀ ਅਪਣੀਆਂ ਰਚਨਾਵਾਂ ਨਾਲ ਚੰਗਾ ਰੰਗ ਬੰਨਿਆਂ।ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸ੍ਰ: ਮੁਖਤਾਰ ਸਿੰਘ ਗਿੱਲ ਨੇ ਬਾਖੂਬੀ ਨਿਭਾਈ । ਅਖੀਰ ਵਿੱਚ ਫਿਲਮ ਦੇ ਕਲਾਕਾਰਾਂ ਹਰਿੰਦਰ ਸੋਹਲ, ਹਰਜੀਤ ਭੁੱਲਰ, ਮਨਮੀਤ ਅਰੋੜਾ, ਨਿਸ਼ਾਨ ਸ਼ੇਰਗਿੱਲ, ਕਿਰਨ ਕਲਿਆਣ ਅਤੇ ਹੋਰ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਤਸਵੀਰ -ਪੰਜਾਬੀ ਲੱਘੂ ਫਿਲਮ “ਛਿੰਦਾ” ਨੂੰ ਲੋਕ ਅਰਪਨ ਕਰਨ ਸਮੇਂ ਨਿਰਮਾਤਾ ਹਰਿੰਦਰ ਸੋਹਲ,ਹਰਜੀਤ ਭੁੱਲਰ ਅਤੇ ਹੋਰ ਕਲਾਕਾਰਾਂ ਨੂੰ ਸਨਮਾਨਿਤ ਕਰਨ ਸਮੇਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਦੇ ਸਰਪ੍ਰਸਤ ਰਘਬੀਰ ਸਿੰਘ ਸੋਹਲ, ਸੰਤੋਖ ਸਿੰਘ ਗੁਰਾਇਆ ਅਤੇ ਹੋਰ ਸ਼ਖਸੀਅਤਾਂ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।