ਸੋਨੀ ਵੱਲੋਂ ਭਗਤ ਕਬੀਰ ਦੀ ਯਾਦਗਾਰ ਲਈ 3.50 ਲੱਖ ਰੁਪਏ ਦਾ ਚੈਕ ਭੇਟ
April 18th, 2021 | Post by :- | 36 Views

ਅੰਮਿ੍ਤਸਰ, 18 ਅ੍ਪੈਲ (ਮਨਬੀਰ ਸਿੰਘ) —ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਵਾਰਡ ਨੰਬਰ 55ਦੇ ਅਧੀਨ ਪੈਂਦੇ ਇਲਾਕੇ ਨਾਈਆਂ ਵਾਲਾ ਮੋੜ ਵਿਖੇ ਭਗਤ ਕਬੀਰ ਜੀ ਦੇ ਯਾਦਗਾਰੀ ਗੇਟ ਦੇ ਸੁੰਦਰੀਕਰਨ ਲਈ ਭਗਤ ਕਬੀਰ ਦਾਸ ਕਮੇਟੀ ਨੂੰ 2.50ਲੱਖ ਰੁਪਏ ਦਾ ਚੈੱਕ ਅਤੇ ਕਬੀਰ ਜਾਗ੍ਰਤੀ ਸਭਾ ਨੂੰ 1ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਉਨ੍ਹਾਂ ਕਮੇਟੀਆਂ ਨੂੰ ਚੈਕ ਸੌਂਪਦੇ ਕਿਹਾ ਕਿ ਗੁਰੂਆਂ, ਭਗਤਾਂ, ਸ਼ਹੀਦਾਂ ਦੀਆਂ ਯਾਦਗਾਰਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਦਾ ਸਰੋਤ ਹਨ, ਇਸ ਲਈ ਸਰਕਾਰ ਦੀ ਕੋਸ਼ਿਸ਼ ਹੈ ਕਿ ਉਹ ਰਹਿਬਰ ਜਿੰਨਾ ਨੇ ਮਨੁੱਖਤਾ ਦੇ ਭਲੇ ਲਈ ਉਪਦੇਸ਼ ਦਿੱਤਾ, ਦੇ ਢੁੱਕਵੇਂ ਸਮਾਰਕ ਬਣਾਏ ਜਾਣ, ਤਾਂ ਕਿ ਸਾਡੇ ਨੌਜਵਾਨ ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਹੋਏ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਦੱਸਿਆ ਕਿ ਡਾਕਟਰ ਭੀਮ ਰਾਉ ਅੰਬੇਦਕਰ ਦੀ ਕਪੂਰਥਲਾ ਵਿੱਚ ਬਣਾਈ ਜਾਣ ਵਾਲੀ ਯਾਦਗਾਰ ਵੀ ਇਸੇ ਕੋਸ਼ਿਸ਼ ਦਾ ਹਿੱਸਾ ਹੈ। ਸ੍ਰੀ ਸੋਨੀ ਨੇ ਕਮੇਟੀ ਮੈਂਬਰਾਂ ਦਾ ਹੌਂਸਲਾ ਵਧਾਉਂਦੇ ਕਿਹਾ ਕਿ ਤੁਸੀਂ ਤਕੜੇ ਹੋ ਕੇ ਕੰਮ ਕਰੋ, ਪੰਜਾਬ ਸਰਕਾਰ ਤੁਹਾਡੇ ਨਾਲ ਹੈ ਅਤੇ ਤਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ,ਕੌਂਸਲਰ ਸੁਰਿੰਦਰ ਕੁਮਾਰ ਸ਼ਿੰਦਾ,ਜਗਦੀਸ਼ ਰਾਜ,ਇੰਦਰਪਾਲ,ਅਯੋਧਿਆ ਪ੍ਰਕਾਸ਼,ਜਗਿੰਦਰ ਪਾਲ,ਨਰਿੰਦਰ ਪਾਲ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।