ਪੰਚ ਬੀਬੀ ਵਰਿੰਦਰ ਕੌਰ ਕਲੇਰ ਨਮਿੱਤ ਸ਼ਰਧਾਂਜਲੀ ਸਮਾਰੋਹ ਹੋਇਆ ।
April 8th, 2021 | Post by :- | 61 Views
ਪੰਚ ਬੀਬੀ ਵਰਿੰਦਰ ਕੌਰ ਕਲੇਰ ਨਮਿੱਤ ਸ਼ਰਧਾਂਜਲੀ ਸਮਾਰੋਹ ਹੋਇਆ
    ਜੰਡਿਆਲਾ ਗੁਰੂ ਕੁਲਜੀਤ ਸਿੰਘ
,  ਹਲਕਾ ਮਜੀਠਾ ਦੇ ਸੀਨੀਅਰ ਯੂਥ ਅਕਾਲੀ ਆਗੂ ਅਮ੍ਰਿਤਪਾਲ ਸਿੰਘ ਕਲੇਰ ਦੀ ਭਰਜਾਈ ਤੇ ਅਕਾਲੀ ਆਗੂ ਹਰਨੇਕ ਸਿੰਘ ਦੀ ਧਰਮਪਤਨੀ ਮੌਜੂਦਾ ਪੰਚਾਇਤ ਮੈਂਬਰ ਵਰਿੰਦਰ ਕੌਰ ਜੋ ਬੀਤੇ ਦਿਨੀ ਸੰਖੇਪ ਜਿਹੀ ਬੀਮਾਰੀ ਕਾਰਨ ਸੁਵਰਗ ਸੁਧਾਰ ਦੇ ਗਏ ਸਨ। ਉਨ੍ਹਾਂ ਨਮਿੱਤ ਉਨ੍ਹਾਂ ਦੇ ਗ੍ਰਹਿ ਕਲੇਰ ਮਾਂਗਟ ਵਿਖੇ ਰਖਵਾਏ ਗਏ
ਸ਼੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਪੈਣ ਉਪਰੰਤ ਪਿੰਡ ਦੇ ਗੁਰਦੁਆਰਾ ਸਹਿਬ ਚੜ੍ਹਦੀ ਪੱਤੀ ਵਿਖੇ ਅੰਤਿਮ ਅਰਦਾਸ ਤੇ ਸਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਹਜੂਰੀ
ਰਾਗੀਆਂ ਦੇ ਕੀਰਤਨੀ ਜਥਿਆਂ ਵਲੋ ਕੀਤੇ ਗਏ ਵਿਰਾਗ ਮਈ ਕੀਰਤਨ ਉਪਰੰਤ ਸ਼ਰਧਾਂਜਲੀ ਸਮਾਰੋਹ ਵਿੱਚ ਭਗਵੰਤ ਸਿੰਘ ਸਿਆਲਕਾ ਸੀਨੀਅਰ ਮੀਤ ਪ੍ਰਧਾਨ ਤੇ ਮੈਂਬਰ ਸ਼੍ਰੋਮਣੀ ਕਮੇਟੀ, ਜੋਧ ਸਿੰਘ ਸਮਰਾ ਪ੍ਰਧਾਨ ਯੂਥ ਅਕਾਲੀ ਦਲ ਤੇ ਮੈਂਬਰ ਸ਼੍ਰੋਮਣੀ ਕਮੇਟੀ, ਭਾਈਰਾਮ ਸਿੰਘ ਮੈਂਬਰ ਸ੍ਰੋਮਣੀ ਕਮੇਟੀ, ਲਖਬੀਰ ਸਿੰਘ ਗਿੱਲ ਤੇ ਗਗਨਦੀਪ ਸਿੰਘ ਭਕਨਾ ਦੋਵੇਂ ਸਿਆਸੀ ਸਲਾਹਕਾਰ ਬਿਕਰਮ ਸਿੰਘ ਮਜੀਠੀਆ, ਸੁਖਜਿੰਦਰ ਸਿੰਘ ਸੋਨੂੰ ਲੰਗਾਹ
ਇੰਚਾਰਜ ਹਲਕਾ ਡੇਰਾ ਬਾਬਾ ਨਾਨਕ ਆਦਿ ਆਗੂਆਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਉਕਤ ਤੋ ਇਲਾਵਾ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਬਾਬਾ ਸਰਪੰਚ ਜਸਪਾਲ ਸਿੰਘ ਭੋਆ, ਸਰਪੰਚ ਬਲਦੇਵ ਸਿੰਘ ਮੀਆਂ ਪੰਧੇਰ, ਸਰਕਲ ਪ੍ਰਧਾਨ ਪ੍ਰਭਪਾਲ ਸਿੰਘ ਚੰਡੇ, ਅਮ੍ਰੀਕ ਸਿੰਘ ਤੇ ਬਾਬਾ ਤਰੁਨਜੀਤ ਸਿੰਘ ਘੁੰਮਣਾ ਵਾਲੇ, ਸਰਬਜੀਤ ਸਿੰਘ ਵੇਰਕਾ, ਸਰਪੰਚ ਦਿਆ ਸਿੰਘ ਕੱਕੜ, ਸਰਪੰਚ ਮਹਿੰਦਰ ਸਿੰਘ ਕਲੇਰ ਮਾਂਗਟ, ਡਾ ਅਮਰਜੀਤ ਸਿੰਘ ਕਲੇਰ, ਗੁਰਕਰਨ ਸਿੰਘ ਸਚਦੇਵਾ, ਮਨਮੋਹਨ ਸਿੰਘ ਬੰਟੀ ਵੇਰਕਾ,  ਭੁਪਿੰਦਰ ਸਿੰਘ ਬਿੱਟੂ ਚਵਿੰਡਾ ਦੇਵੀ,ਸੈਕਟਰੀ ਬਲਰਾਜ ਸਿੰਘ, ਬਲਜੀਤ ਸਿੰਘ ਰਾਏਪੁਰ, ਸਰਪੰਚ ਸੁਖਜੀਤ ਸਿੰਘ ਲੁੱਧੜ, ਸਤਨਾਮ ਸਿੰਘ ਫੱਤੂਭੀਲਾ, ਸਰਪੰਚ ਰਾਜਬੀਰ ਸਿੰਘ ਦੀਪੇਵਾਲ, ਜਸਪਾਲ ਸਿੰਘ, ਲੱਖਾ ਸਿੰਘ ਸੁਲਤਾਨਵਿੰਡ ਸਮੇਤ ਬਹੁਤ ਸਾਰੇ ਧਾਰਮਿਕ, ਸਿਆਸੀ ਤੇ ਸਮਾਜਸੇਵੀ ਆਗੂ ਤੇ ਸੰਗਤਾਂ ਹਾਜਰ ਸਨ।
    ਕੈਪਸ਼ਨ: ਪੰਚਾਇਤ ਮੈਂਬਰ ਸਵ: ਵਰਿੰਦਰ ਕੌਰ ਨਮਿੱਤ ਸ਼ਰਧਾਂਜਲੀ ਸਮਾਰੋਹ ਤੇ ਅੰਤਿਮ ਅਰਦਾਸ ਮੌਕੇ ਕੀਰਤਨ ਕਰਦਾ ਹੋਇਆ ਕੀਰਤਨੀ ਜਥਾ ਤੇ ਹਾਜਰੀਨ ਸੰਗਤਾਂ ਵਿੱਚ ਜੋਧ ਸਿੰਘ ਸਮਰਾ, ਲਖਬੀਰ ਸਿੰਘ ਗਿੱਲ ਤੇ ਹੋਰ ਸੰਗਤਾਂ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।