ਅਮਨ ਕਨੂੰਨ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਛੱਡ ਪੁਲਸ ਲੋਕਾਂ ਦੇ ਕਟ ਰਹੀ ਹੈ ਮੋਟੇ ਚਲਾਨ
April 7th, 2021 | Post by :- | 31 Views
ਅਮਨ ਕਨੂੰਨ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਛੱਡ ਪੁਲਸ ਲੋਕਾਂ ਦੇ ਕਟ ਰਹੀ ਹੈ ਮੋਟੇ ਚਲਾਨ

ਬਾਬਾ ਬਕਾਲਾ (ਮਨਬੀਰ ਸਿੰਘ)ਸਰਕਾਰ ਵੱਲੋਂ ਕੀਤੀਆਂ ਹਦਾਇਤਾਂ ਅਤੇ ਸਖਤਾਈ ਤੇ ਚਲਦਿਆਂ ਪੰਜਾਬ ਪੁਲਸ ਨੂੰ ਮੇਰੇ ਨਿਸ਼ਾਨੇ ਨੂੰ ਪੂਰਾ ਕਰਨ ਲਈ ਪੰਜਾਬ ਪੁਲਸ ਅਮਨ ਕਾਨੂੰਨ ਟ੍ਰੈਫਿਕ ਸੱਮਸਿਆਵਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਲਾਂਭੇ ਕਰਕੇ ਪੁਲ਼ਸ ਦਾ ਪੂਰਾ ਜ਼ੋਰ ਚਲਾਨ ਕੱਟਣ ਤੇ ਲਗਾਇਆ ਹੈ ਅਤੇ ਸਰਕਾਰ ਦੀਆਂ ਜੇਬਾਂ ਭਰਨ ਵਿੱਚ ਲਗਾਇਆ ਹੈ ਜਿਸ ਨਾਲ ਆਮ ਲੋਕਾਂ ਨੂੰ ਸਹੂਲਤ ਜਾਂ ਮਹਿਕਮੇ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਤਾਂ ਕੀ ਦੇਣੀਆਂ ਹਨ ਉਲਟਾ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਥਾਨਕ ਆ ਕੇ ਜਾਂ ਅੰਮ੍ਰਿਤਸਰ ਦਿਹਾਤੀ ਇਲਾਕੇ ਦੀਆਂ ਸੰਪਰਕ ਸੜਕਾਂ ਉੱਤੇ ਪੁਲਸ ਥਾਂ-ਥਾਂ ਨਾਕੇ ਲਾ ਕੇ ਚਲਾਨ ਕੱਟਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਥਾਣਾ ਕੱਥੂਨੰਗਲ ਤਰਸਿੱਕਾ ਮੱਤੇਵਾਲ ਬਿਆਸ ਵਰਗੇ ਇਲਾਕਿਆਂ ਅਧੀਨ ਆਉਂਦੀਆਂ ਸੰਪਰਕ ਸੜਕਾਂ ਤੇ ਨਿੱਤ ਇਹ ਵਰਤਾਰਾ ਦੇਖਣ ਨੂੰ ਮਿਲਿਆ ਜਿਸ ਨਾਲ ਆਮ ਲੋਕਾਂ ਦੀ ਜੀਵਨ ਸ਼ੈਲੀ ਤੇ ਪ੍ਰਭਾਵ ਪੈ ਰਿਹਾ ਹੈ ਦੁੱਖ ਅਤੇ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਇਥੇ ਵੀ ਕਾਨੂੰਨ ਸਿਰਫ ਆਮ ਲੋਕਾਂ ਲਈ ਹੀ ਹੈ ਰਾਜਨੀਤਕ ਰਸੂਖਵਾਨ ਅਤੇ ਅਫਸਰਾਂ ਨੂੰ ਪੁਲਸ ਮੁਲਾਜ਼ਮ ਬੜੇ ਅਦਬ ਨਾਲ ਮਿੱਠੀ ਮੁਸਕਰਾਹਟ ਨਾਲ ਰਹੇ ਹਨ ਆਮ ਲੋਕ ਚਲਾਣ ਦੇ ਮੋਟੇ ਜੁਰਮਾਨੇ ਦੇ ਡਰੋਂ ਪੁਲਸ ਮੁਲਾਜ਼ਮਾਂ ਦੇ ਹਾੜੇ ਕੱਢਦੇ ਨਜ਼ਰ ਆਉਂਦੇ ਹਨ ਜੀਉ ਕੀ ਬਹੁਤ ਹੀ ਨਿੰਦਣਯੋਗ ਹੈ ਜਿੱਥੇ ਇੱਕ ਤਰਫ ਤਾਂ ਸਰਕਾਰ ਆਮ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦੀਆਂ ਗੱਲਾਂ ਕਰਦੀ ਨਹੀਂ ਥੱਕਦੀ ਉਥੇ ਦੂਜੀ ਤਰਫ ਚਲਾਣ ਕਰਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਰਕਾਰ ਨੂੰ ਲੋਕਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਕੀ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਥਾਂ ਨਿੱਤ ਦੇ ਹੁੰਦਿਆਂ ਚੋਰੀ ਡਕੈਤੀ ਦੀਆਂ ਵਾਰਦਾਤਾਂ ਨੂੰ ਰੋਕਣ ਵਿੱਚ ਪੁਲਸ ਮਹਿਕਮੇ ਦਾ ਧਿਆਨ ਲਗਾਇਆ ਜਾਵੇ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।