ਚੌਥਾ ਮਾਤਾ ਸੁਰਜੀਤ ਕੌਰ ਅਠੌਲਾ ਯਾਦਗਾਰੀ ਐਵਾਰਡ” ਡਾ: ਇੰਦਰਾ ਵਿਰਕ ਦੀ ਝੋਲੀ “ਮਹਿਲਾ ਦਿਵਸ-2021 ਸਾਲ-ਕਿਸਾਨੀ ਅੰਦੋਲਨ ਦੇ ਨਾਲ” ਤਹਿਤ ਕਰਵਾਇਆ ਕਵੀ ਦਰਬਾਰ
March 7th, 2021 | Post by :- | 55 Views

 

ਬਾਬਾ ਬਕਾਲਾ ਸਾਹਿਬ 7 ਮਾਰਚ (ਮਨਬੀਰ ਸਿੰਘ ਧੂਲਕਾ) ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਸਬੰਧਿਤ ਕੇਂਦਰੀ ਪਜਾਬੀ ਲੇਖਕ ਸਭਾ) ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ “ਮਹਿਲਾ ਦਿਵਸ-2021 ਸਾਲ-ਕਿਸਾਨੀ ਅੰਦੋਲਨ ਦੇ ਨਾਲ” ਤਹਿਤ ਇਕ ਸਾਹਿਤਕ ਸਮਾਗਮ ਅਨੈਕਸੀ ਹਾਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ: ਤੇਜਿੰਦਰ ਕੌਰ (ਮੁਖੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਸੈਂਟਰ ਜਲੰਧਰ), ਵਿਦਵਾਨ ਸਮੀਖਿਆਕਾਰ ਡਾ: ਇੰਦਰਾ ਵਿਰਕ (ਐਸੋਸੀਏਟ ਪ੍ਰੋਫੈਸਰ), ਪ੍ਰਿੰਸੀਪਲ ਕੇਵਲ ਸ਼ਰਮਾ (ਨੈਸ਼ਨਲ ਮਾਡਲ ਸਕੂਲ), ਸੁਖਵੰਤ ਕੌਰ ਵੱਸੀ ਪ੍ਰਧਾਨ ਮਹਿਲਾ ਵਿੰਗ, ਸੁਖਵਿੰਦਰ ਕੌਰ ਟੌਂਗ, ਪ੍ਰਿੰਸੀਪਲ ਰਣਜੀਤ ਕੌਰ, ਹਰਪ੍ਰੀਤ ਕੌਰ ਬੀ.ਈ.ਈ., ਕਿਸਾਨ ਆਗੂ ਕਸ਼ਮੀਰ ਕੌਰ ਚੀਮਾਂਬਾਠ ਆਦਿ ਸੁਸ਼ੋਭਿਤ ਹੋਏ । ਮੰਚ ਸੰਚਾਲਨ ਨਿਭਾ ਰਹੇ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ । ਇਸ ਮੌਕੇ “ਚੌਥਾ ਮਾਤਾ ਸੁਰਜੀਤ ਕੌਰ ਅਠੌਲਾ ਯਾਦਗਾਰੀ ਐਵਾਰਡ” ਵਿਦਵਾਨ ਸਮੀਖਿਆਕਾਰ ਡਾ: ਇੰਦਰਾ ਵਿਰਕ (ਐਸੋਸੀਏਟ ਪ੍ਰੋਫੈਸਰ) ਨੂੰ ਭੇਟ ਕੀਤਾ ਗਿਆ । ਇਸ ਦੌਰਾਨ ਹੀ ਮੈਡਮ ਹਰਮੇਸ਼ ਕੌਰ ਜੋਧੇ ਦੀ ਪੁਸਤਕ “ਬੇਟੀ ਬਚਾਉ, ਬੇਟੀ ਪੜ੍ਹਾਉ” ਲੋਕ ਅਰਪਿਤ ਕੀਤੀ ਗਈ । ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਮਹਿਲਾ ਵਿੰਗ ਦੀ ਪ੍ਰਧਾਨ ਸੁਖਵੰਤ ਕੌਰ ਵੱਸੀ, ਸਕੱਤਰ ਰਾਜਵਿੰਦਰ ਕੌਰ ਰਾਜ, ਮਨਪ੍ਰੀਤ ਕੌਰ ਮਨ, ਬਲਵਿੰਦਰ ਕੌਰ ਸਰਘੀ ਕੰਗ, ਡਾ: ਹਰਵਿੰਦਰਜੀਤ ਕੌਰ ਬਾਠ, ਸੁਖਵਿੰਦਰ ਕੌਰ, ਰਮਨਦੀਪ ਕੌਰ ਦਿਓਲ, ਸੁਰਿੰਦਰ ਖਿਲਚੀਆਂ, ਗੁਰਮੀਤ ਕੌਰ ਬੱਲ, ਪ੍ਰਦੀਪ ਕੌਰ ਭੁੱਲਰ, ਰਾਜਿੰਦਰ ਕੌਰ ਟਕਾਪੁਰ, ਹਰਜਿੰਦਰ ਕੌਰ ਸਠਿਆਲਵੀ, ਬਲਜੀਤ ਕੌਰ, ਗੁਰਮੇਜ ਕੌਰ ਤੋਂ ਇਲਾਵਾ ਪ੍ਰਿੰ: ਰਘਬੀਰ ਸਿੰਘ ਸੋਹਲ, ਸੰਤੋਖ ਸਿੰਘ ਗੁਰਾਇਆ, ਮਾ: ਮਨਜੀਤ ਸਿੰਘ ਵੱਸੀ, ਡਾ: ਕੁਲਵੰਤ ਸਿੰਘ ਬਾਠ, ਰਾਜਦਵਿੰਦਰ ਸਿੰਘ ਵੜੈਚ, ਨਵਦੀਪ ਸਿੰਘ ਬਦੇਸ਼ਾ, ਸੁਖਰਾਜ ਸਿੰਘ ਭੁੱਲਰ, ਡਾ: ਦਲਜੀਤ ਸਿੰਘ ਮਹਿਤਾ, ਮੁਖਤਾਰ ਸਿੰਘ ਗਿੱਲ, ਅਵਤਾਰ ਸਿੰਘ ਗੋਇੰਦਵਾਲ, ਦਵਿੰਦਰ ਸਿੰਘ ਭੋਲਾ, ਡਾ: ਕੰਵਲਜੀਤ ਸਿੰਘ ਹੰੁਦਲ, ਸ਼ਿੰਦਾ ਲਾਹੌਰੀਆ, ਸੁਰਿੰਦਰ ਸਿੰਘ ਚੌਹਕਾ, ਅਜੀਤ ਸਿੰਘ ਨਬੀਪੁਰੀ, ਸਰਬਜੀਤ ਸਿੰਘ ਪੱਡਾ, ਬਲਵਿੰਦਰ ਸਿੰਘ ਅਠੌਲਾ, ਮਨਜੀਤ ਸਿੰਘ ਕੰਬੋ, ਜਸਪਾਲ ਸਿੰਘ ਧੂਲ਼ਕਾ, ਪ੍ਰੀਤਪਾਲ ਸਿੰਘ ਗੋਇੰਦਵਾਲ, ਸੁਖਰਾਜ ਸਿੰਘ ਬੱਲ, ਦੇਵ ਖਹਿਰਾ, ਗੋਰਾ ਗੱਪੀ, ਅਰਜਿੰਦਰ ਸਿੰਘ ਬੁਤਾਲਵੀ, ਭੀਮ ਸੈਨ, ਸੁਲੱਖਣ ਸਿੰਘ ਦਿਓਲ, ਸਕੱਤਰ ਸਿੰਘ ਪੁਰੇਵਾਲ, ਜਗਦੀਸ਼ ਸਿੰਘ ਸਹੋਤਾ, ਸ਼ਿੰਗਾਰਾ ਸਿੰਘ ਸਠਿਆਲਾ, ਬਲਦੇਵ ਸਿੰਘ ਸਠਿਆਲਾ, ਸੋਨੂੰੁ ਗਿੱਲ, ਅਰਮਾਨਜੋਤ ਸਿੰਘ, ਗੁਰਪਿੰਦਰ ਸਿੰਘ ਆਦਿ ਹਾਜ਼ਰੀਨ ਵੱਲੋਂ ਮਹਿਲਾ ਦਿਵਸ ਅਤੇ ਕਿਸਾਨ ਅੰਦੋਲਨ ਨੂੰ ਸਮਰਪਿਤ ਕਾਵਿ ਰਚਨਾਵਾਂ ਪੇਸ਼ ਕੀਤੀਆਂ ਗਈ । ਇਸ ਦੌਰਾਨ ਹੀ ਵੱਖ ਵੱਖ ਖੇਤਰ ਵਿੱਚ ਸਮਾਜਿਕ ਸੇਵਾਵਾਂ ਨਿਭਾਉਣ ਵਾਲੀਆਂ 25 ਦੇ ਕਰੀਬ ਮਹਿਲਾਵਾਂ ਨੂੰ ਵੀ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।

 

ਤਸਵੀਰ ਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ “ਚੌਥਾ ਮਾਤਾ ਸੁਰਜੀਤ ਕੌਰ ਅਠੌਲਾ ਯਾਦਗਾਰੀ ਐਵਾਰਡ” ਡਾ: ਇੰਦਰਾ ਵਿਰਕ ਨੂੰ ਸੌਂਪਦੇ ਹੋਏ ਪ੍ਰਧਾਨਗੀ ਮੰਡਲ ।

 

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।