ਆਲ ਇੰਡੀਆ ਕਿਸਾਨ ਸਭਾ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਪਿੰਡ ਧਾਰੜ ਵਿੱਖੇ ਸਬਜ਼ੀ ਉਤਪਾਦਕ ਕਿਸਾਨ ਜੱਥੇਬੰਦੀ ਵੱਲੋਂ ਕਰਾਈ ਗਈ ਮੀਟਿੰਗ ।
March 7th, 2021 | Post by :- | 83 Views
ਆਲ।ਇੰਡੀਆ ਕਿਸਾਨ ਸਭਾ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਪਿੰਡ ਧਾਰੜ ਵਿਖੇ ਸਬਜ਼ੀ ਉਤਪਾਦਕ ਕਿਸਾਨ ਜੱਥੇਬੰਦੀ ਵੱਲੋਂ ਕਰਾਈ ਗਈ ਮੀਟਿੰਗ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
 ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਮੀਤ ਪ੍ਧਾਨ ਅਤੇ ਮੈਂਬਰ ਸੰਯੁਕਤ ਕਿਸਾਨ ਮੋਰਚਾ ਕਾ,ਲੱਖਬੀਰ ਸਿੰਘ ਨਿਜਾਮ ਪੁਰ ਨੇ ਅੱਜ ਪਿੰਡ ਧਾਰੜ ਵਿਖੇ ਸਬਜੀ ਉੱਤਪਾਦਿਕ ਕਿਸਾਨ ਜਥੇਬੰਦੀ  ਵੱਲੋਂ ਕਰਵਈ  ਗਈ ਮੀਟਿੰਗ  ਨੂੰ ਸੰਬੋਧਨ ਕਰਦਿਆ ਕੇਂਦਰ ਸਰਕਾਰ ਤੇ ਦੋਸ਼   ਲਾਇਆ ਕਿ ਕਿਸਾਨ ਅੰਦੋਲਨ ਨੂੰ ਦਿੱਲੀ ਅੰਦਰ ਅੱਜ 100 ਦਿਨ ਦਾ ਸਮਾਂ ਹੋ ਗਿਆ ਹੈ। ਸਾਡੇ 250 ਤੋਂ ਵੱਧ ਕਿਸਾਨ ਸ਼ਹੀਦੀਆਂ ਪਾ੍ਪਤ ਕਰ ਚੁੱਕੇ ਹਨ। ਪਰ ਸਰਕਾਰ ਖੇਤੀ ਵਿਰੋਧੀ ਅਤੇ ਦੇਸ਼ ਵਿਰੋਧੀ ਇਨ੍ਹਾਂ ਕਾਲੇ ਕਨੂੰਨਾਂ ਨੂੰ ਵਾਪਿਸ ਨਹੀਂ ਲੈ ਰਹੀ। ਜਿਸ ਕਾਰਨ ਇਹ ਅੰਦੋਲਨ ਹੁਣ ਲਗਾਤਾਰ ਦੇਸ਼ ਪੱਧਰ ਤੇ ਵੱਧ ਰਿਹਾ ਹੈ।  ਸਾਰੇ ਦੇਸ਼ ਅੰਦਰ ਖੇਤੀ ਵਿਰੋਧੀ ਕਨੂੰਨਾ ਨੂੰ ਵਾਪਿਸ ਕਰਵਾਉਣ ਅਤੇ ਸਰਕਾਰੀ ਮੁੱਲ ਤੇ ਫਸਲਾਂ ਦੀ ਖੀ੍ਦ ਇਸ ਅੰਦੋਲਨ ਦੀਆਂ ਮੁੱਖ ਮੰਗਾ ਬਣ ਗਈਆਂ ਹਨ। ਉਹਨਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕਰ ਬੀ,ਜੇ,ਪੀ ਸਰਕਾਰ ਨੇ ਇਹ ਕਨੂੰਨ ਵਾਪਿਸ ਨਾ ਲਏ ਤਾਂ ਸੰਯੁਕਤ ਕਿਸਾਨ ਮੋਰਚਾ ਦੇਸ਼ ਦੇ ਪੰਜ ਸੂਬਿਆਂ ਵਿੱਚ ਹੋਣ ਜਾ ਰਹੀਆਂ ਚੋਣਾਂ  ਵਿੱਚ ਇਸ ਸਰਕਾਰ ਅਤੇ ਇਸ ਦੇ ਹਿਮਇਤੀ ਨੂੰ ਹਰਾਉਣ ਲਈ ਉਹਨਾਂ ਰਾਜਾਂ ਦੇ ਲੋਕਾਂ ਦੀ ਲਾਮਬੰਦੀ ਕਰਨਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ  ਭਾਵੇਂ ਪਿੰਡਾਂ ਅੰਦਰ ਕਣਕ ਦਾ ਸੀਜਨ ਆਉਣ ਵਾਲਾ ਹੈ ।ਇਸ ਦੇ ਬਾਵਜੂਦ ਪਿੰਡਾਂ ਅੰਦਰ ਕਿਸਾਨਾਂ ਮਜਦੂਰਾਂ ਦੀਆਂ ਕਮੇਟੀਆਂ ਬਣਾ ਕਿ ਮੋਰਚੇ ਤੇ ਲਗਾਤਾਰ ਹਾਜਰੀ ਦਿੱਤੀ ਜਾਵੇ। ਇਸ ਮੌਕੇ ਪਿੰਡ ਵਾਸੀਆਂ ਨੇ ਕਿਸਾਨ ਅੰਦੋਲਨ ਦੀ ਸਹਾਇਤਾ ਕਰਦਿਆਂ ਵਿਸ਼ਵਾਸ ਦਵਾਇਆ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣਗੇ। ਇਸ ਸਮੇਂ ਕਾ ਪਿਆਰਾ ਸਿੰਘ, ਕੰਵਲਜੀਤ ਸਿੰਘ ਸਾਬਕਾ ਸਰਪੰਚ, ਬਲਵੰਤ ਸਿੰਘ ਮੈਂਬਰ,ਸੁੱਖਦੇਵ ਸਿੰਘ ਵਿਰਕ,ਲੱਖਵੰਦਰ ਸਿੰਘ,ਰਾਜੂ ਪ੍ਧਾਨ,ਗੁਰਪਾਲ ਸਿੰਘ ਕਨੇਡੀਅਨ, ਹਰਜਿੰਦਰ ਸਿੰਘ, ਜਥੇਦਾਰ ਸੁੱਖ ਦੇਵ ਸਿੰਘ, ਬਲਕਾਰ ਸਿੰਘ, ਸਤਨਾਮ ਸਿੰਘ ਜੋਸਨਅਤੇ ਸੁਖਵਿੰਦਰ ਸਿੰਘ ਇੰਸਪੈਕਟਰ ਆਦਿ ਹਾਜਿਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।