ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਟੋਲ ਪਲਾਜ਼ਾ ਤੇ ਧਰਨਾ 152 ਵੇਂ ਦਿਨ ਦਾਖਿਲ ।
March 5th, 2021 | Post by :- | 76 Views
ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਚੱਲ ਰਿਹਾ ਧਰਨਾ  152 ਵੇਂ ਦਿਨ ਵਿੱਚ ਦਾਖ਼ਲ  ।

ਜੰਡਿਆਲਾ ਗੁਰੂ ਕੁਲਜੀਤ ਸਿੰਘ                     ਟੋਲ ਪਲਾਜ਼ਾ ਨਿੱਜਰਪੁਰਾ ਮਾਨਾਂਵਾਲਾ ਅੰਮ੍ਰਿਤਸਰ ਵਿੱਚ ਅੱਜ ਦਿੱਲੀ ਪਬਲਿਕ ਸਕੂਲ ਦੀ ਡਰਾਈਵਰ   ਯੂਨੀਅਨ ਵੱਲੋਂ  ਪਹੁੰਚ ਕੇ ਕਿਸਾਨਾਂ ਦੀ ਹਮਾਇਤ ਕੀਤੀ ਗਈ  ਡਰਾਈਵਰ ਯੂਨੀਅਨ ਦੇ ਆਗੂਆਂ ਨੇ ਕਿਹਾ  ਅਸੀਂ ਪੂਰਨ ਤੌਰ ਤੇ ਵਿਸ਼ਵਾਸ ਦਿਵਾਉਂਦੇ ਹਾਂ  ਕੀ ਇਹ ਜੋ ਭਾਰਤ ਸਰਕਾਰ ਵੱਲੋਂ ਤਿੰਨ ਕਿਸਾਨ ਮਾਰੂ ਅਤੇ ਦੁਕਾਨ ਦਾਰ ਮਾਰੂ  ਕਾਲੇ ਕਨੂੰਨ ਦਾ   ਵਿਰੋਧ ਕਰਦੇ ਹਾਂ  ਅਤੇ ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਹਾਂ  ਅਤੇ ਕਿਸਾਨ ਸੰਯੁਕਤ ਮੋਰਚੇ ਵੱਲੋਂ ਦਿੱਤੇ ਸੱਦੇ ਨੂੰ ਪ੍ਰਵਾਨ ਕਰਾਂਗੇ  ਅਤੇ ਆਪਣਾ ਬਣਦਾ ਫਰਜ਼ ਸੰਘਰਸ਼ ਵਿਚ ਜ਼ਰੂਰ ਨਿਭਾਵਾਂਗੇ  ਕਿਉਂ ਕਿ ਇਹ ਕਾਲੇ ਕਾਨੂੰਨ ਕੱਲੇ ਕਿਸਾਨ ਮਾਰੂ ਨਹੀਂ ਇਹ ਹਰ ਇਕ ਵਰਗ ਨੂੰ ਕੁਚਲ ਦੇਣਗੇ  ਗ਼ਰੀਬ ਅਤੇ ਦਿਹਾੜੀਦਾਰ ਨੂੰ ਢਿੱਡ ਭਰਨਾ ਵੀ ਔਖਾ ਹੋ ਜਾਵੇਗਾ  ਆਪਣੇ ਬੱਚਿਆਂ ਦਾ ਢਿੱਡ ਭਰਨ ਵਾਸਤੇ ਵੀ ਸਾਨੂੰ ਪ੍ਰਾਈਵੇਟ ਅੱਗੇ ਹੱਥ ਅੱਡਣੇ   ਪੈਣਗੇ   ਇਸ ਕਰਕੇ ਅਸੀਂ ਆਪਣੀ ਜ਼ਮੀਰ ਨੂੰ ਜਗਾਉਂਦੇ ਹੋਏ ਅੱਜ ਕਿਸਾਨਾਂ ਦੀ ਹਮਾਇਤ ਲਈ ਟੋਲ ਪਲਾਜ਼ਾ ਨਿੱਜਰਪੁਰਾ  ਤੇ ਪਹੁੰਚ ਕੇ ਰਾਸ਼ਨ ਲੰਗਰ ਵਿਚ ਸੇਵਾ ਵੀ ਪਾਈ ਅਤੇ ਆਉਣ ਵਾਲੇ 6 ਮਾਰਚ   ਨੂੰ ਸ਼ਾਮਲ ਹੋਣ ਦਾ ਪ੍ਰਣ ਵੀ ਕੀਤਾ   ਇਸ ਮੌਕੇ ਤੇ  ਕਿਸਾਨ ਜਥੇਬੰਦੀ ਦੇ ਆਗੂ ਅੰਗਰੇਜ਼ ਸਿੰਘ ਸੂਬਾਈ ਆਗੂ ਤੇ ਮੰਗਲ ਸਿੰਘ ਜ਼ੋਨ ਪ੍ਰਧਾਨ ਤੇ ਕੁਲਦੀਪ ਸਿੰਘ ਪ੍ਰਧਾਨ ਨਿੱਜਰਪੁਰਾ   ਦੇ ਨਾਲ  ਦਿੱਲੀ ਪਬਲਿਕ ਸਕੂਲ ਦੇ ਡਰਾਇਵਰ ਯੂਨੀਅਨ  ਦੇ ਆਗੂ  ਰਾਜਿੰਦਰ ਸਿੰਘ ਬਿੱਲਾ ਸੁਖਵਿੰਦਰ ਸਿੰਘ ਮਿੰਟੂ ਕੁਲਜੀਤ ਸਿੰਘ ਰਜਿੰਦਰ ਸਿੰਘ ਜਸਵਿੰਦਰ ਸਿੰਘ ਸੁਖਦੇਵ ਸਿੰਘ ਕਰਤਾਰ ਸਿੰਘ ਗਿਆਨ ਸਿੰਘ ਗੁਰਪ੍ਰੀਤ ਸਿੰਘ ਗੋਰਾ   ਅਨਿਲ ਕੁਮਾਰ  ਦੇ ਨਾਲ ਕਾਫ਼ੀ ਸਾਥੀ ਹਾਜ਼ਰ ਸਨ  ਜਥੇਬੰਦੀ ਦੇ ਆਗੂਆਂ ਨੇ ਵੀਰਾਂ ਦਾ ਧੰਨਵਾਦ ਵੀ ਕੀਤਾ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।