ਸੀ ਆਈ ਏ ਜੈਤੋ ਵੱਲੋਂ ਦੋ ਵਿਅਕਤੀ 32 ਬੋਰ ਦੇ ਪਿਸਤੌਲ ਸਮੇਤ ਕਾਬੂ ।
March 4th, 2021 | Post by :- | 116 Views
ਸੀ ਆਈ ਏ ਜੈਤੋ ਵੱਲੋਂ ਦੋ ਵਿਅਕਤੀ 32 ਬੋਰ ਪਿਸਟਲ ਅਤੇ ਕਾਰਤੂਸਾਂ ਸਮੇਤ ਕਾਬੂ ,
ਗੈਗਸਟਰ ਡਿੰਪਲਜੈਤੋ ਨੂੰ ਮਾਰਨ ਲਈ ਖਰੀਦ ਕੀਤਾ ਸੀ ਨਜਾਇਜ ਅਸਲਾ।
ਫਰੀਦਕੋਟ ਕੁਲਜੀਤ ਸਿੰਘ
ਸਰਦਾਰ_ਸਵਰਨਦੀਪ_ਸਿੰਘ ਐਸ.ਐਸ.ਪੀ ਫਰੀਦਕੋਟ,ਸ੍ਰੀ ਸੇਵਾ ਸਿੰਘ ਮੱਲੀ ਐਸ.ਪੀ ਡੀ ਫਰੀਦਕੋਟ,ਸ੍ਰੀ ਪਰਮਿੰਦਰ ਸਿੰਘ ਡੀ.ਐਸ.ਪੀ ਜੈਤੋ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਮਾੜੇ ਅਨਸਰਾ ਖਿਲਾਫ ਚਲਾਈ ਮੁੰਹਿਮ ਤਹਿਤ ਕਾਰਵਾਈ ਕਰਦਿਆ ਐਸ.ਆਈ ਕੁਲਬੀਰ ਚੰਦ ਇੰਚਾਰਜ ਸੀ.ਆਈ.ਏ ਸਟਾਫ ਜੈਤੋ ਦੀ ਟੀਮ ਵੱਲੋਂ ਦੋ ਵਿਅਕਤੀਆ ਨਵਦੀਪ ਸਿੰਘ ਉਰਫ ਸਵੀਟ ਜੈਤੋ ,ਮੋਹਿਤ ਸ਼ਰਮਾ ਉਰਫ ਮੰਟੂ ਵਾਸੀ ਜੈਤੋ ਨੂੰ ਕਾਬੂ ਕਰਕੇ ਇੱਕ ਪਿਸਟਲ 32 ਬੋਰ 03 ਜਿੰਦਾ ਰੌਦ ਅਤੇ ਤਿੰਨ ਖੋਲ ਬਰਾਮਦ ਕੀਤੇ ।ਇੰਨ੍ਹਾਂ ਨੇ ਪੁੱਛ ਗਿੱਛ ਦੋਰਾਨ ਦੱਸਿਆ ਕਿ ਇੰਨ੍ਹਾਂ ਵੱਲੋਂ ਗੈਗਸਟਰ ਮਨਜਿੰਦਰ ਸਿੰਘ ਉਰਫ ਡਿੰਪਲ ਵਾਸੀ ਜੈਤੋ ਨੂੰ ਮਾਰਨ ਲਈ ਇਹ ਅਸਲਾ ਖਰੀਦ ਕੀਤਾ ਸੀ ।ਇੰਨ੍ਹਾਂ ਪਾਸੋ ਹੋਰ ਡੂੰਘਾਈ ਨਾਲ ਪੁੱਛ ਗਿੱਛ ਚੱਲ ਰਹੀ ਹੈ ਹੋਰ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।