ਦਿੱਲੀ ਕੂਚ ਦੀਆਂ ਤਿਆਰੀਆਂ ਪਿੰਡ ਪੱਧਰ ਤੇ ਮੁਕੰਮਲ ,ਰੇਲ ਰੋਕੋ 162 ਵੇ ਦਿਨ ਦਾਖ਼ਿਲ ।
March 4th, 2021 | Post by :- | 856 Views
ਦਿੱਲੀ ਕੂਚ ਦੀਆਂ ਤਿਆਰੀਆਂ ਪਿੰਡ ਪੱਧਰ ਤੇ ਮੁਕੰਮਲ,ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ 162ਵੇਂ  ਦਿਨ ਵਿੱਚ ਦਾਖਲ।

ਜੰਡਿਆਲਾ ਗੁਰੂ ਕੁਲਜੀਤ ਸਿੰਘ                          ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ 5 ਮਾਰਚ ਨੂੰ ਅੰਮ੍ਰਿਤਸਰ ਜਿਲੇ ਵੱਲੋ ਦਿੱਲੀ ਦੇ ਕੁੰਡਲੀ ਬਾਰਡਰ ਵਿਖੇ ਲੱਗੇ ਮੋਰਚੇ ਲਈ ਕੂਚ ਕਰਨ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।ਅੱਜ ਪਿੰਡ ਪੱਧਰ ਉਤੇ ਤਿਆਰੀਆਂ ਦੇ ਜਾਇਜੇ ਲੈਂਦਿਆ ਕਿਸਾਨ ਆਗੂਆਂ ਨੇ ਦੱਸਿਆ ਕਿ ਦਿੱਲੀ ਮੋਰਚੇ ਵਿਚ ਜਾਣ ਲਈ ਕਿਸਾਨਾਂ,ਮਜ਼ਦੁਰਾਂ,ਨੌਜਵਾਨਾਂ ਭਾਰੀ ਉਤਸ਼ਾਹ ਹੈ ਤੇ ਪਿੰਡਾਂ ਵਿੱਚ ਹਜਾਰਾਂ ਟਰੈਕਟਰ ਟਰਾਲੀਆਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਕੇ ਤਿਆਰ ਕੀਤੇ ਗਏ ਹਨ।ਕੱਲ ਗੋਲਡਨ ਗੇਟ ਤੋ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ,ਰਣਜੀਤ ਸਿੰਘ ਕਲੇਰਬਾਲਾ,ਜਰਮਨਜੀਤ ਸਿੰਘ ਬੰਡਾਲਾ,ਸਕੱਤਰ ਸਿੰਘ ਕੋਟਲਾ ਦੀ ਅਗਵਾਈ ਹੇਠ ਜੱਥਾ ਰਵਾਨਾ ਹੋਵੇਗਾ।ਜਥੇਬੰਦੀ ਦੀ ਅਗਵਾਈ ਵਿੱਚ ਜੰਡਿਆਲਾ ਗੁਰੂ ਵਿਖੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਖੇਤੀ ਕਨੂੰਨਾਂ ਖਿਲਾਫ ਚਲ ਰਿਹਾ ਰੇਲ ਰੋਕੋ ਅੰਦੋਲਨ ਅੱਜ 162ਵੈ ਦਿਨ ਵਿਚ ਦਾਖਲ ਹੋ ਗਿਆ।ਅੱਜ ਮੋਰਚੇ ਵਿੱਚ ਧੰਨਾ ਸਿੰਘ ਲਾਲੂ ਘੁੰਮਣ  ਦੀ ਅਗਵਾਈ ਵਿੱਚ ਜੱਥੇ ਵੱਲੋਂ ਸ਼ਮੂਲੀਅਤ ਕੀਤੀ ਗਈ।ਆਗੂਆਂ ਨੇ ਕਿਹਾ ਕਿ ਲੋਕ ਮਾਰੂ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਤੋ ਬਗੈਰ ਕੋਈ ਸਮਝੌਤਾ ਪ੍ਰਵਾਨ ਨਹੀਂ ਕਰਾਂਗੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।