ਰਾਹੁਲ ਗਾਂਧੀ ਦੀ ਬ੍ਰਿਗੇਡ ਟੀਮ ਨੂੰ ਔਜਲਾ ਨੇ ਦਿੱਤੇ ਨਿਯੁਕਤੀ ਪੱਤਰ ।
March 4th, 2021 | Post by :- | 95 Views

ਰਾਹੁਲ ਗਾਂਧੀ ਬ੍ਰਿਗੇਡ ਦੀ ਟੀਮ ਨੂੰ ਔਜਲਾ ਨੇ ਦਿੱਤੇ ਨਿਯੁਕਤੀ ਪੱਤਰ 

ਜੰਡਿਆਲਾ ਗੁਰੁ4ਮਾਰਚ (     ਕੁਲਜੀਤ ਸਿੰਘ ) ਆਲ ਇੰਡੀਆ ਰਾਹੁਲ ਗਾਂਧੀ ਬ੍ਰਿਗੇਡ (ਕਾਂਗਰਸ) ਨੇ ਬ੍ਰਿਗੇਡ ਦੇ ਜਥੇਬੰਦਕ ਢਾਂਚੇਂ ਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ।

        ਬ੍ਰਿਗੇਡ ਦੇ ਕੋਂਮੀਂ ਪ੍ਰਧਾਨ ਸ੍ਰੀ ਰਾਮੇਸ਼ਵਰ ਰਜ਼ੋਰਾ ਅਤੇ ਜਨਰਲ ਸਕੱਤਰ ਗੁਰਸ਼ਰਨ ਸਿੰਘ ਸੋਢੀ ਨੇ ਪੰਜਾਬ ਰਾਜ ਚ ਬ੍ਰਿਗੇਡ ਨੂੰ ਮਜ਼ਬੁਤ ਕਰਨ ਲਈ ਆਪਣਾ ਧਿਆਨ ਪੰਜਾਬ ਦੇ ਸਿਆਸੀ ਹਲਕਿਆਂ ਵੱਲ ਕਰ ਲਿਆ ਹੈ।

     ਸ਼੍ਰੀ ਰਾਹੁਲ ਗਾਂਧੀ ਬ੍ਰਿਗੇਡ ਨੂੰ ਪ੍ਰਭਾਵਸ਼ਾਲੀ ਬਣਾਉਂਣ ਲਈ ਕੇਂਦਰੀ ਟੀਮ ਨੇ ਅੰਮਿਰਤਸਰ ਤੋਂ ਸੰਸਦ ਮੈਂਬਰ ਸ੍ਰੀ ਗਰਜੀਤ ਸਿੰਘ ਔਜਲਾ ਰਾਹੀ ਦਿੱਲੀਂਓ ਭੇਜੇ ਨਿਯੁਕਤੀ ਪੱਤਰ ਬੀਤੇ ਕੱਲ ਨਿਯੁਕਤ ਕੀਤੇ ਗਏ ਆਹੁਦੇਦਾਰਾਂ ਨੂੰ ਆਪਣੇ ਹੱਥੀ ਸੌਂਪੇ।

 ਸਾਦੇ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ ਅਯੋਜਿਤ ਕੀਤੇ ਗਏ ਸਮਾਗਮ ਵਿੱਚ ਪੁੱਜੇ ਸੰਸਦ ਮੈਂਬਰ ਸ੍ਰੀ ਗਰਜੀਤ ਸਿੰਘ ਔਜਲਾ ਨੇ ਪੰਜਾਬ ਰਾਜ  ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਸਰਕਾਰ ਦੇ ਮੈਂਬਰ ਸ੍ਰ ਤਰਸੇਮ ਸਿੰਘ ਸਿਆਲਕਾ ਦੇ ਹੋਣਹਾਰ ਬੇਟੇ ਸ੍ਰ ਹੁਸਨਪ੍ਰੀਤ ਸਿੰਘ ਸਿਆਲਕਾ ਨੂੰ ਉਕਤ ਬ੍ਰਿਗੇਡ ਦੀ ਕਮਾਂਡ ਦੇਣ ਤੋਂ ਬਾਅਦ ਰਸਮੀਂ ਤੌਰ ਤੇ ਨਿਯੁਕਤੀ ਪੱਤਰ ਸੌਂਪਦਿਆਂ ਕਿਹਾ ਕਿ, “ਰਾਹੁਲ ਗਾਂਧੀ ਬ੍ਰਿਗੇਡ ਨੇ ਕਾਂਗਰਸ ਪਾਰਟੀ ਦੇ ਯੂਥ ਹਲਕਿਆਂ ਚ ਵਿੱਰਚਦੇ ਆ ਰਹੇ ਆਗੂ ਸ੍ਰ ਹੁਸਨਪ੍ਰੀਤ ਸਿੰਘ ਸਿਆਲਕਾ ਨੂੰ ਮਾਂਝੇ ਦੇ ਪ੍ਰਧਾਨ ਨਿਯੁਕਤ ਕਰਕੇ ਨੌਜਵਾਨ ਵਰਗ ਤੇ ਭਰੋਸਾ ਜਿਤਾਉਂਣ ਦਾ ਪ੍ਰਮਾਣ ਦਿੱਤਾ ਹੈਉਨ੍ਹਾ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਨੌਜਵਾਨ ਜੋ ਕਿ ਸਾਡੇ ਉਜਵਲ ਭਾਰਤ ਦੇਸ਼ ਦਾ ਭਵਿੱਖ ਹਨ ਇਹ ਪਾਰਟੀ ਦੀਆਂ ਨੀਤੀਆਂ ਤੇ ਚੱਲਦੇ ਹੋਏ ਦੇਸ਼ ਨੂੰ ਸਹੀ ਤੇ ਯੋਗ ਅਗਵਾਈ ਦੇਣ ਵਾਲੀ ਕੁਸ਼ਲ ਟੀਮ ਤਿਆਰ ਕਰਨਗੇ।

 

ਇਸ ਮੌਕੇ ਸੰਸਦ ਮੈਂਬਰ ਤੋਂ ਨਿਯੁਕਤੀ ਪੱਤਰ ਸੌਂਪਦਿਆਂ ਹੋਇਆ ਸ੍ਰ ਹੁਸਨਪ੍ਰੀਤ ਸਿੰਘ ਸਿਆਲਕਾ ਨੇ ਕਿਹਾ ਕਿ ਜੋ ਭਰੋਸਾ ਕੇਂਦਰੀ ਟੀਮ ਨੇ ਮੇਰੇ ਤੇ ਪ੍ਰਗਟਾਇਆ ਹੈ। ਮੈਂ ਉਨਾਂ੍ਹ ਨੇ ਭਰੋਸੇ ਨੂੰ ਫਿੱਕਾ ਨਹੀਂ ਪੈਣ ਦੇਵਾਂਗਾ ਅਤੇ ਯੂਥ ਨੂੰ ਨਾਲ ਲੈ ਕੇ ਮਾਝੇ ਚ ਕਾਂਗਰਸ ਪਾਰਟੀ ਦੀ ਵੋਟ ਬੈਂਕ ਨੂੰ ਮਜ਼ਬੂਤ ਕਰਾਂਗਾ।ਉਨਾਂ੍ਹ ਨੇ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਨੌਜਵਾਨ ਸਾਥੀਆਂ ਦੀ ਸੋਚ ਨੂੰ ਸਹੀ ਪਾਸੇ ਲਗਾਉਂਣ ਲਈ ਪ੍ਰਰਿਤ ਕੀਤਾ ਜਾਵੇ।

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸ੍ਰ ਜਗਮਿੰਦਰਪਾਲ ਸਿੰਘ ਜੱਗਾਸੰਸਦ ਮੈਂਬਰ ਸ੍ਰੀ ਗੁਰਜੀਤ ਸਿੰਘ ਔਜਲਾਗੁਰਸ਼ਰਨ ਸਿੰਘ ਸੋਢੀ ਜਨਰਲ ਸਕੱਤਰ ਆਲ ਇੰਡੀਆ ਰਾਹੁਲ ਗਾਂਧੀ ਬ੍ਰਿਗੇਡਐਡਵੋਕੇਟ ਸਤਬੀਰ ਸਿੰਘ ਗਿੱਲ,ਐਡਵੋਕੇਟ ਸਮਸ਼ੇਰ ਸਿੰਘ ਸੰਧੂ ਨੇ ਕਈ ਹੋਰਨਾ ਨੂੰ ਵੀ ਨਿਯੁਕਤੀ ਪੱਤਰ ਸੌਂਪੇ।ਇਸ ਮੌਕੇ ਬ੍ਰਿਗੇਡ ਵੱਲੋਂ ਸੁਖਵਿੰਦਰ ਸਿੰਘ ਜਨਰਲ ਸਕੱਤਰ ਪੰਜਾਬਕਰੁਣਾ ਕੁਮਾਰੀ ਵੂਮੈਨ ਸੈੱਲ ਦੇ ਤੌਰ ਤੇ ਕੇਦਰੀ ਟੀਮ ਤੋਂ ਨਿਯੁਕਤੀ ਪੱਤਰ ਪ੍ਰਾਪਤ ਕੀਤੇ।

 

ਫੋਟੋ ਕੈਪਸ਼ਨ : ਸੰਸਦ ਮੈਂਬਰ ਸ੍ਰ ਗੁਰਜੀਤ ਸਿੰਘ ਔਜਲਾ ਹੁਸਨਪ੍ਰੀਤ ਸਿੰਘ ਸਿਆਲਕਾ ਨੂੰ ਨਿਯੁਕਤੀ ਪੱਤਰ ਸੌਂਪਦੇ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।