ਥਾਣਾ ਸੀ ਡਿਵੀਜ਼ਨ ਦੀ ਪੁਲਿਸ ਨੇ 250 ਗ੍ਰਾਮ ਹੈਰੋਇਨ ਸਮੇਂਤ 2 ਆਰੋਪੀ ਕੀਤੇ ਕਾਬੂ ।
March 2nd, 2021 | Post by :- | 234 Views
ਥਾਣਾ ਸੀ ਡਿਵੀਜ਼ਨ ਦੀ ਪੁਲਿਸ ਨੇ 250 ਗ੍ਰਾਮ ਹੈਰੋਇਨ ਸਮੇਤ 2 ਦੋਸ਼ੀ ਕੀਤੇ ਕਾਬੂ ।
ਅਮ੍ਰਿਤਸਰ ਕੁਲਜੀਤ ਸਿੰਘ

ਕਮਿਸ਼ਨਰ_ਪੁਲਿਸ_ਅਮ੍ਰਿਤਸਰ ਸ੍ਰੀ ਸੁਖਚੈਨ ਸਿੰਘ ਗਿੱਲ IPS ਮਾਣਯੋਗ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ, ਸ੍ਰੀ ਮੁਖਵਿੰਦਰ ਸਿੰਘ Pps ਡਿਪਟੀ ਕਮਿਸ਼ਨਰ ਆਫ ਪੁਲਿਸ ਡੀਟੈਕਟਿਵ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸ਼੍ਰੀ ਹਰਜੀਤ ਸਿੰਘ ਧਾਲੀਵਾਲ ADCP/CITY-1, ਸ੍ਰੀ ਮੰਗਲ ਸਿੰਘ ACP/SOUTH,ਜੀ ਦੀ ਸੁਪਰਵੀਜਨ ਹੇਠ ਅਡੀਸਨਲ ਸਬ ਇੰਸਪੈਕਟਰ ਗੁਲਵਿੰਦਰ ਸਿੰਘ ਮੁੱਖ ਅਫਸ਼ਰ ਥਾਣਾ ਦੀ ਯੋਗ ਅਗਵਾਈ ਹੇਠ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੇ ਖਿਲਾਫ ਆਰੰਭੀ ਮੁਹਿੰਮ ਤਹਿਤ SI ਸਮਸੇਰ ਸਿੰਘ 3723/ਅੰਮਿ ਨੇ ਸਮੇਤ ਪੁਲਿਸ ਪਾਰਟੀ ਏ.ਐੱਸ.ਆਈ ਰਵੀ ਕੁਮਾਰ 63ਅੰਮ੍ਰਿ:ਏ.ਐੱਸ.ਆਈ ਹਰਜਿੰਦਰ ਸਿੰਘ 2987, ਏ.ਐੱਸ.ਆਈ ਹਰਮਨਜੀਤ ਸਿੰਘ 4230, ਏ.ਐੱਸ.ਆਈ ਤੇਜਵੀਰ ਸਿੰਘ 4265,ਮੁੱਖ ਸਿਪਾਹੀ ਜਗਤਾਰ ਸਿੰਘ 4164 ਮਿਤੀ 01-03-2021 ਨੂੰ ਮੁੱਕਦਮਾ ਹਜਾ ਦੇ ਦੋਸ਼ੀਆਨ 1.ਸਿਮਰਨ ਸਿੰਘ ਉਰਫ ਬੁੱਗਾ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਫੁੱਲੜਾ ਥਾਣਾ ਭੈਣੀ ਮੀਆ ਖਾ ਜਿਲਾ ਗੁਰਦਾਸਪੁਰ 2.ਹਰਪ੍ਰੀਤ ਸਿੰਘ ਉਰਫ ਰਾਜੂ ਪੁੱਤਰ ਲਾਭ ਸਿੰਘ ਵਾਸੀ ਪਿੰਡ ਹਰਚੋਵਾਲ ਥਾਣਾ ਸ੍ਰੀ ਹਰਗੋਬਿੰਦਪੁਰ ਜਿਲਾ ਗੁਰਦਾਸਪੁਰ ਨੂੰ ਮੁੱਕਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਸਿਮਰਨ ਸਿੰਘ ਉਰਫ ਬੁੱਗਾ ਪਾਸੋ 120 ਗ੍ਰਾਮ ਹੈਰੋਇਨ ਅਤੇ ਹਰਪ੍ਰੀਤ ਸਿੰਘ ਉਰਫ ਰਾਜੂ ਉਕਤ ਪਾਸੋ 130 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁੱਕਦਮਾ ਨੰਬਰ 34 ਮਿਤੀ 01-03-2021 ਜੁਰਮ 21-ਸੀ/61/85 NDPS ACT ਥਾਣਾ ਸੀ ਡਵੀਜਨ ਜਿਲਾ ਅੰਮ੍ਰਿਤਸਰ ਦਰਜ ਰਜਿਸਟਰ ਕੀਤਾ ਗਿਆ ਹੈ।ਜੋ ਅੱਜ ਦੋਸੀ ਉਕਤ ਨੂੰ ਪੇਸ ਅਦਾਲਤ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀ ਪਾਸੋਂ ਪੁੱਛ ਗਿੱਛ ਕੀਤੀ ਜਾਵੇਗੀ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।