ਜੰਡਿਆਲਾ ਗੁਰੂ ਵਿੱਖੇ ਰੇਲ ਰੋਕੋ ਅੰਦੋਲਨ 160 ਵੇਂ ਦਿਨ ਹੋਇਆ ਦਾਖ਼ਿਲ ।
March 2nd, 2021 | Post by :- | 89 Views
ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ 160 ਵੇਂ ਦਿਨ ਵਿੱਚ ਦਾਖਲ।

ਜੰਡਿਆਲਾ ਗੁਰੂ ਕੁਲਜੀਤ ਸਿੰਘ                  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜੰਡਿਆਲਾ ਗੁਰੂ ਵਿਖੇ ਕਾਲੇ ਖੇਤੀ ਕਨੂੰਨਾਂ ਖਿਲਾਫ ਚਲ ਰਿਹਾ ਰੇਲ ਰੋਕੋ ਅੰਦੋਲਨ ਅੱਜ 160ਵੈ ਦਿਨ ਵਿਚ ਦਾਖਲ ਹੋ ਗਿਆ।ਅੱਜ ਮੋਰਚੇ ਵਿੱਚ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆ ਕਿਸਾਨ ਆਗੂ ਸਤਨਾਮ ਸਿੰਘ ਮਾਣੋਚਾਹਲ,ਲਖਵਿੰਦਰ ਪਲਾਸੌਰ ਨੇ ਕਿਹਾ ਕਿ ਮੋਦੀ ਸਰਕਾਰ ਦੇ ਜਬਰ ਜੁਲਮ ਵਿਰੁੱਧ ਸ਼ੁਰੂ ਕੀਤਾ ਅੰਦੋਲਨ ਹੱਕੀ ਮੰਗਾਂ ਮਨਵਾਉਣ ਤੱਕ ਜਾਰੀ ਰੱਖਿਆ ਜਾਵੇਗਾ ਤੇ ਕਾਲੇ ਕਾਨੂੰਨ ਰੱਦ ਕਰਨ ਤੋ ਬਗੈਰ ਕੋਈ ਸਮਝੌਤਾ ਪ੍ਰਵਾਨ ਨਹੀਂ ਕਰਾਂਗੇ। ਇਹ ਅੰਦੋਲਨ ਕਿਸਾਨ ਅੰਦੋਲਨ ਤੋ ਹੁਣ ਜਨ ਅੰਦੋਲਨ ਬਣ ਚੁੱਕਾ ਹੈ ਤੇ ਦੇਸ਼ ਦੇ ਸਾਰੇ ਵਰਗਾਂ ਦੀ ਇਸ ਅੰਦੋਲਨ ਵਿਚ ਸ਼ਮੂਲੀਅਤ ਹੀ ਰਹੀ ਹੈ।ਇਸ ਮੌਕੇ ਅਮਰੀਕ ਸਿੰਘ ਜੰਡੋਕੇ, ਗੁਰਮੇਜ ਸਿੰਘ ਰੁੜ੍ਹੇ ਹਾਸਲ, ਸਰਵਣ ਸਿੰਘ ਵਲੀਪੁਰ, ਮੰਗਲ ਸਿੰਘ ਨੰਦਪੁਰ, ਤਰਸੇਮ ਸਿੰਘ ਕੱਦ ਗਿੱਲ,ਕੁਲਦੀਪ ਸਿੰਘ ਬੱਘੇ, ਜਸਵੰਤ ਸਿੰਘ ਪਲਾਸੌਰ,ਕਾਬਲ ਸਿੰਘ ਸਰਹਾਲੀ,ਪਰਮਜੀਤ ਸਿੰਘ ਚੰਬਾ,ਗੁਰਨਾਮ ਸਿੰਘ ਜੋਧਪੁਰ,ਪ੍ਰਕਾਸ਼ ਸਿੰਘ ਮਾਨੋਚਾਹਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।