ਪ੍ਰੈਸ ਸੰਘਰਸ਼ ਜਰਨਾਲਿਸਟ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਹੋਈ ।
March 1st, 2021 | Post by :- | 101 Views

 

ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਰਜਿਸਟਰ ਦੀ ਅਹਿਮ ਮੀਟਿੰਗ ਹੋਈ

ਜੰਡਿਆਲਾ ਗੁਰੂ 1 ਮਾਰਚ (ਕੁਲਜੀਤ ਸਿੰਘ)ਸਥਾਨਕ ਸ਼ਹਿਰ ਦੇ ਬੇਦੀ ਰੈਸਟੋਰੈਂਟ ਵਿਖੇ ਅੱਜ ਪ੍ਰੈਸ ਸੰਘਰਸ਼ ਜਰਨਾਲਿਸਟਸ ਐਸੋ. ਰਜਿ ਦੀ ਅਹਿਮ ਮੀਟਿੰਗ ਆਲ ਇੰਡੀਆ ਪ੍ਰਧਾਨ ਸੰਜੀਵ ਪੁੰਜ ਦੀ ਪ੍ਰਧਾਨਗੀ ਹੇਠ ਕਰਵਾਈ ਗਈ । ਇਸ ਮੀਟਿੰਗ ਵਿੱਚ ਵੱਖ ਵੱਖ ਜਿਲਿਆਂ ਤੋਂ ਪੱਤਰਕਾਰਾਂ ਨੇ ਸ਼ਿਰਕਤ ਕੀਤੀ । ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾ ਤੇ ਵਿਚਾਰ ਵਟਾਂਦਰਾ ਕੀਤੇ ਗਏ । ਇਸ ਹੰਗਾਮੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਪ੍ਰਧਾਨ ਸੰਜੀਵ ਪੁੰਜ ਨੇ ਬਟਾਲਾ ਪੁਲਿਸ ਵੱਲੋਂ 3 ਪੱਤਰਕਾਰਾਂ ਰਮੇਸ਼,ਮੋਹਨ ਹੰਸ, ਹਰਪ੍ਰੀਤ ਸਿੰਘ ਰਵੀ ਉਤੇ ਛੜਅੰਤਕਾਰੀ ਢੰਗ ਨਾਲ ਪਰਚਾ ਦਰਜ਼ ਕਰਨ ਤੇ ਕਰੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ । ਪੁੰਜ ਨੇ ਕਿਹਾ ਕਿ ਆਏ ਦਿਨ ਸੁਰਖੀਆਂ ਵਿੱਚ ਰਹਿਣ ਵਾਲੀ ਪੰਜਾਬ ਪੁਲਿਸ ਦਾ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਕਾਰਨਾਮਾ ਹੈ । ਜਿਸਦੇ ਪੁਖਤਾ ਸਬੂਤ ਉਕਤ ਮੈਬਰਾਂ ਨੇ ਯੂਨੀਅਨ ਅੱਗੇ ਪੇਸ਼ ਕੀਤੇ ਹਨ । ਪੁੰਜ ਨੇ ਕਿਹਾ ਕਿ ਇਸ ਤਰ੍ਹਾਂ ਦੇ ਛੜਅੰਤਰ ਰਚਕੇ ਪੱਤਰਕਾਰਿਤਾ ਨੂੰ ਢਾਹ ਲਾਉਣ ਵਾਲੇ ਪੁਲਿਸ ਅਫਸਰਾਂ ਨੂੰ ਕਤਈ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਸੰਜੀਵ ਪੁੰਜ ਨੇ ਜਥੇਬੰਦੀ ਦੇ ਮੈਬਰਾਂ ਨੂੰ ਵਿਸ਼ਵਾਸ ਦਿਵਾਉਂਦਿਆ ਕਿਹਾ ਕਿ ਪੱਤਰਕਾਰਾਂ ਦੇ ਹੱਕ ਖਾਤਿਰ ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਜਲਦੀ ਸੰਘਰਸ਼ ਵਿੱਢੇਗੀ। ਜਿਸਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਰਸਾਸ਼ਨ ਤੇ ਸੂਬਾ ਸਰਕਾਰ ਦੀ ਹੋਵੇਗੀ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।