1700 ਅਧਿਆਪਕ ਸੌ ਫੀਸਦੀ ਨਤੀਜੇ ਦੇਣ ਅਤੇ ਸਮਾਰਟ ਸਕੂਲ ਬਣਾਉਣ ਲਈ ਕੀਤੇ ਸਨਮਾਨਿਤ ।
September 19th, 2019 | Post by :- | 106 Views

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਅਾਪਕਾਂ ਨੇ ਸਕੂਲੀ ਸਿੱਖਿਆ ਦੀ ਨੁਹਾਰ ਬਦਲੀ – ਸਿੱਖਿਆ ਸਕੱਤਰ
ਭਵਿੱਖੀ ਨਤੀਜਿਆਂ ਨੂੰ ਹੋਰ ਬਿਹਤਰ ਬਣਾਉਣ ਲਈ ਕਮਰਕੱਸੇ ਕਰਨ ਦੀ ਲੋੜ
1700 ਅਧਿਆਪਕ ਸੌ ਫੀਸਦੀ ਨਤੀਜੇ ਦੇਣ ਅਤੇ ਸਮਾਰਟ ਸਕੂਲ ਬਣਾਉਣ ਲਈ ਕੀਤੇ ਸਨਮਾਨਿਤ
ਸਾਰੇ ਅਧਿਆਪਕ ਹੁੰਮ ਹੁੰਮਾ ਕੇ ਪੁੱਜੇ ਸਨਮਾਨ ਸਮਾਰੋਹ ਵਿੱਚ
ਫਾਜ਼ਿਲਕਾ 19 ਸਤੰਬਰ ( ਕੁਲਜੀਤ ਸਿੰਘ ) ਸਰਕਾਰੀ ਸਕੂਲਾਂ ਦੇ ਅਧਿਆਪਕ, ਸਕੂਲ ਮੁਖੀ ਅਤੇ ਅਧਿਕਾਰੀ ਸਕੂਲੀ ਸਿੱਖਿਆ ਨੂੰ ਮਿਅਾਰੀ ਅਤੇ ਗੁਣਾਤਮਕ ਬਣਾਉਣ ਲਈ ਸਿੱਖਿਅਾ ਵਿਭਾਗ ਵੱਲੋਂ ਸਮੇਂ ਸਮੇਂ ‘ਤੇ ਜਾਰੀ ਹਦਾਇਤਾਂ ਦਾ ਪਾਲਣ ਕਰ ਰਹੇ ਹਨ ਜਿਸ ਕਾਰਨ ਪਿਛਲੇ ਸਾਲ ਸਕੂਲਾਂ ਦੇ ਨਤੀਜੇ ਬਹੁਤ ਹੀ ਵਧੀਆ ਅਾਏ ਹਨ| 100 ਫੀਸਦੀ ਨਤੀਜਾ ਦੇਣ ਵਾਲੇ ਅਧਿਅਾਪਕਾਂ ਨੂੰ ਸਨਮਾਨਿਤ ਕਰਦਿਆਂ ੳੁਹਨਾਂ ਕਿਹਾ ਕਿ ਹੁਣ ਅਾੳੁਣ ਵਾਲੇ ਦਿਨਾਂ ਵਿੱਚ ਹੋਰ ਵੀ ਜਿਅਾਦਾ ਮਿਹਨਤ ਕਰਕੇ ਇਹਨਾ ਨਤੀਜਿਆਂ ਨੂੰ ਮਿਅਾਰੀ ਬਣਾ ਕੇ ਰੱਖਣਾ ਹੋਵੇਗਾ| ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇਣ ਲਈ ਵਿਸ਼ੇਸ਼ ਤੌਰ ‘ਤੇ ਈ-ਕੰਟੈਂਟ ਤਿਅਾਰ ਕਰਕੇ ਦਿੱਤਾ ਗਿਆ ਹੈ| ਅਧਿਆਪਕ ਸਮਾਰਟ ਕਲਾਸਰੂਮਾਂ ਵਿੱਚ ਈ-ਕੰਟੈਂਟ ਵਰਤ ਕੇ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਵਿੱਚ ਸੁਧਾਰ ਲਿਅਾੳੁਣ ਲਈ ੳੁਪਰਾਲੇ ਕਰ ਸਕਦੇ ਹਨ|
ਇਸ ਮੌਕੇ ਸਿੱਖਿਆ ਵਿਭਾਗ ਵੱਲੋਂ ਸਮਾਗਮ ਵਿੱਚ ਪਹੁੰਚੇ ਅਧਿਅਾਪਕਾਂ ਨੂੰ ਈ-ਕੰਟੈਂਟ ਦੀ ਵਰਤੋਂ ਲਈ ਵਰਤੇ ਜਾਣ ਵਾਲੇ ਹਾਰਡਵੇਅਰ ਸਬੰਧੀ ਵਿਭਾਗ ਦੇ ਅੈਜੂਸੈੱਟ ਕੰਪੋਨੈਂਟ ਵੱਲੋਂ ਵਿਸਤਾਰ ਸਹਿਤ ਜਾਣਕਾਰੀ ਬਲਵਿੰਦਰ ਸਿੰਘ ਏਅੈੱਸਪੀਡੀ ਮੀਡੀਅਾ ਅਤੇ ੳੁਹਨਾਂ ਦੀ ਟੀਮ ਨੇ ਦਿੱਤੀ|
ਇਸ ਮੌਕੇ ਜਰਨੈਲ ਸਿੰਘ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ , ਅਮਰਜੀਤ ਸਿੰਘ ਏ.ਐੱਸ.ਪੀ.ਡੀ, ਬਲਵਿੰਦਰ ਸਿੰਘ ਏਅੈੱਸਪੀਡੀ ਮੀਡੀਅਾ, ਪਵਨ ਕੁਮਾਰ ਜ਼ਿਲ੍ਹਾ ਸਿਖਿਆ ਅਫ਼ਸਰ(ਸੈ.ਸਿ), ਬ੍ਰਿਜ ਮੋਹਨ ਬੇਦੀ ਡਿਪਟੀ ਜ਼ਿਲ੍ਹਾ ਸਿਖਿਆ ਅਫ਼ਸਰ(ਸੈ.ਸਿ),ਪ੍ਰਦੀਪ ਕੁਮਾਰ ਜ਼ਿਲ੍ਹਾ ਸਿਖਿਆ ਅਫ਼ਸਰ(ਐ.ਸਿ), ਪਰਦੀਪ ਖਾਨਾਗਵਾਲ, ਡਿਪਟੀ ਜ਼ਿਲ੍ਹਾ ਸਿਖਿਆ ਅਫ਼ਸਰ(ਐ.ਸਿ), ਰਾਜਿੰਦਰ ਸਿੰਘ ਚਾਨੀ ਸਪੋਕਸਪਰਸਨ ਸਿੱਖਿਆ ਵਿਭਾਗ, ਮੇਜਰ ਸਿੰਘ, ਵਿਪਿਨ ਕਟਾਰੀਆ ਜ਼ਿਲ੍ਹਾ ਸੁਧਾਰ ਟੀਮ, ਰਜਿੰਦਰ ਪਾਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਗੋਪਾਲ ਕ੍ਰਿਸ਼ਨ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ, ਗੌਤਮ ਗੌਰਹ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ, ਨਰੇਸ਼ ਸ਼ਰਮਾ ਜ਼ਿਲ੍ਹਾ ਮੈਂਟਰ ਸਾਇੰਸ, ਅਸ਼ੋਕ ਧਮੇਜਾ ਜ਼ਿਲ੍ਹਾ ਮੈਂਟਰ ਮੈਥ, ਸੰਦੀਪ ਕੁਮਾਰ , ਰਾਜਕੁਮਾਰ ਮੀਡੀਆ ਇੰਚਾਰਜ ਫ਼ਾਜ਼ਿਲਕਾ, ਸੰਦੀਪ ਕੁਮਾਰ ਜ਼ਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ, ਬਲਾਕ ਮੈਂਟਰਜ਼ ਇੰਗਲਿਸ਼ ਦਵਿੰਦਰ ਕੁਮਾਰ, ਮੁਕੇਸ਼ ਰਾਜੋਰਿਆ, ਰੰਜਨ ਕੁਮਾਰ, ਪਵਨ ਕੁਮਾਰ, ਨਵੀਨ ਕੁਮਾਰ, ਰਾਜਨ ਬਗਲਾ, ਗੁਰਿੰਦਰ ਸਿੰਘ, ਅਜਿੰਦਰ ਸਿੰਘ, ਬਲਾਕ ਮੈਂਟਰਜ਼ ਮੈਥ ਰੋਸ਼ਨ ਲਾਲ, ਇਸ਼ਾਂਨ ਠਾਕੁਰ, ਅਨੁਰਾਗ, ਮੁਕੇਸ਼ ਕੁਮਾਰ, ਸਚਿਨ ਪਾਲ, ਜਗਦੀਸ਼ ਸਿੰਘ, ਪਰਵੀਨ ਅੰਗੀ, ਅਮਿਤ ਕੁਮਾਰ, ਬਲਾਕ ਮੈਂਟਰਜ਼ ਸਾਇੰਸ ਉਮੇਸ਼ ਮੁੰਜਲ, ਅਸ਼ੋਕ ਫੂਲਿਲਾ, ਗੋਪਾਲ ਕ੍ਰਿਸ਼ਨ, ਸਤੀਸ਼ ਸਚਦੇਵਾ, ਮੁਨੀਸ਼ ਛਾਬੜਾ, ਪਰਮਪਾਲ, ਸੰਜੀਵ ਕੁਮਾਰ ਅਤੇ ਸਮੂਹ ਬੀ.ਐੱਮ.ਟੀਜ਼ ਲਲਿਤ ਮਦਾਨ ਅਬੋਹਰ -1,ਰਵਿੰਦਰ ਕੁਮਾਰ ਅਬੋਹਰ-2,ਅਸ਼ਵਾਨੀ ਖੁੰਗਰ ਫਾਜ਼ਿਲਕਾ-1,ਤਰਵਿੰਦਰ ਸਿੰਘ ਜਲਾਲਾਬਾਦ-2,ਰਜਿੰਦਰ ਕੁਮਾਰ ਗੁਰੂਹਰਸਹਾਏ-3 ਅਤੇ ਸਮੂਹ ਸੀ.ਐੱਮ.ਟੀਜ਼ ਸੰਜੇ ਕੁਮਾਰ,ਵੇਦ ਪ੍ਰਕਾਸ਼, ਰਾਜਦੀਪ ਫੁਟੇਲਾ, ਸੰਜੈ ਪੂਨੀਆ, ਚੋਥ ਮਲ, ਸੰਦੀਪ ਬੱਤਰਾ, ਰੋਸ਼ਨ ਕੁਮਾਰ, ਸੁਰੇਸ਼ ਖਤਰੀ, ਗੁਰਮੀਤ ਸਿੰਘ, ਵਰਿੰਦਰ ਕੁਮਾਰ, ਸੰਜੀਵ ਕੁਮਾਰ, ਰੇਖਾ, ਸੁਨੀਲ ਕੁਮਾਰ, ਸੰਦੀਪ ਕੁਮਾਰ, ਸਰਵਜੀਤ ਸਿੰਘ, ਸੁਖਮੰਦਰ ਸਿੰਘ, ਪੰਕਜ ਕੰਬੋਜ, ਹਰਦੀਪ ਸਿੰਘ, ਅਸ਼ਵਾਨੀ ਕੁਮਾਰ, ਰਮਨ ਸਿੰਘ, ਸਿਮਲਜੀਤ ਸਿੰਘ, ਸੁਖਵਿੰਦਰ ਸਿੰਘ, ਸਕੂਲਾਂ ਦੇ ਮੁੱਖੀ ਅਤੇ ਅਧਿਅਾਪਕਾਂਦੇ ਰਿਸ਼ਤੇਦਾਰ ਮੌਜੂਦ ਰਹੇ|

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।