ਰਣਧੀਰ ਸਿੰਘ ਮਲਹੋਤਰਾ ਦੀ ਜਿੱਤ ਦੀ ਖੁਸ਼ੀ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ।
February 27th, 2021 | Post by :- | 171 Views
ਰਣਧੀਰ ਸਿੰਘ ਮਲਹੋਤਰਾ ਦੀ ਜਿੱਤ ਦੀ ਖੁਸ਼ੀ ਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
ਜੰਡਿਆਲਾ ਗੁਰੂ 27 ਫਰਵਰੀ (ਕੁਲਜੀਤ ਸਿੰਘ) ਨਗਰ ਕੌਸਲਰ ਚੋਣਾਂ ਵਿੱਚ ਵਾਰਡ ਨੰਬਰ 12 ਤੋ ਰਣਧੀਰ ਸਿੰਘ ਧੀਰਾ ਮਲਹੋਤਰਾ ਵੱਲੋ ਸਭ ਤੋਂ ਵੱਧ ਵੋਟਾਂ ਹਾਸਲ ਕਰਕੇ ਜਿੱਤ ਪਾ੍ਪਤ ਕਰਨ ਦੀ ਖੁਸ਼ੀ ਵਿੱਚ ਗੁਰਦੁਆਰਾ ਬਾਬਾ ਹੁੰਦਾਲ ਵਿਖੇ ਸੀ੍ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ! ਜਿਸ ਵਿੱਚ ਹਲਕਾ ਵਿਧਾਇਕ ਐਮ ਐਲ ਏ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਗੁਰਦੁਆਰਾ ਬਾਬਾ ਹੁੰਦਾਲ ਵਿਖੇ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਚਰਨਾ ਵਿੱਚ ਨਮਸਤਕ ਹੋਏ ਅਤੇ ਗੁਰੂ ਸਾਹਿਬ ਜੀ ਦੀਆ ਬਖਸ਼ਿਸ਼ਾ ਪਾ੍ਪਤ ਕੀਤੀਆ! ਇਸ ਮੋਕੋ ਗੁਰਦੁਆਰਾ ਬਾਬਾ ਹੁੰਦਾਲ ਜੀ ਦੇ ਮੁੱਖ ਸੰਚਾਲਕ ਬਾਬਾ ਪਰਮਾਨੰਦ ਜੀ ਵੱਲੋ ਰਣਧੀਰ ਸਿੰਘ ਧੀਰਾ ਮਲਹੋਤਰਾ ਨੂੰ ਅਤੇ ਸੰਗਤ ਰੂਪ ਵਿੱਚ ਨਾਲ ਆਏ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ!ਇਸ ਮੋਕੋ ਰਣਧੀਰ ਸਿੰਘ ਧੀਰਾ ਮਲਹੋਤਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਿਹਾ ਕਿ ਮੈ ਸਭ ਤੋ ਪਹਿਲਾ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਹਾਂ ਅਤੇ ਮੈ ਵਾਰਡ ਵਾਸ਼ੀਆ ਦਾ ਧੰਨਵਾਦ ਕਰਦਾ ਹਾਂ । ਇਸ ਮੋਕੇ ਸਮੁੱਚੀ ਨਵੀ ਚੁਣੀ ਕਾਂਗਰਸੀ ਕੋਂਸਲਰਾਂ ਦੀ ਟੀਮ, ਬਾਬਾ ਗੁਰਭੇਜ ਸਿੰਘ ਖਜਾਲਾ ਵਾਲੇ, ਬਾਬਾ ਗੋਪਾਲ ਗਿਰੀ ਮੰਦਿਰ ਭੱਦਰਕਾਲੀ, ਬਾਬਾ ਪਰਮਾਨੰਦ ਮੁੱਖ ਸੰਚਾਲਕ ਗੁਰਦੁਆਰਾ ਬਾਬਾ ਹੰਦਾਲ,ਬਾਬਾ ਸੁੱਖਾ ਸਿੰਘ ਜੀ ਜੋਤੀਸਰ ਵਾਲੇ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਹਾਜ਼ਿਰ ਸਨ!

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।