ਦਿਵੀਆਂਗ ਵਿਅਕਤੀ ਸਮਾਜ ਦਾ ਇੱਕ ਅਭਿੰਨ ਹਿੱਸਾ :ਡਿਪਟੀ ਕਮਿਸ਼ਨਰ ।
February 27th, 2021 | Post by :- | 90 Views
ਦਿਵਿਆਂਗ ਵਿਅਕਤੀ ਸਮਾਜ ਦਾ ਇਕ ਅਭਿੰਨ ਹਿੱਸਾ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ 27 ਫਰਵਰੀ 2021—ਕੁਲਜੀਤ ਸਿੰਘ
 ਦਿਵਿਆਂਗ ਵਿਅਕਤੀਆਂ ਦੇ ਮੁਸ਼ਕਿਲਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਵਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਅਸੀਸਇੰਦਰ ਸਿੰਘ ਅਤੇ ਮੈਂਬਰ ਸੈਕਟਰੀ, ਰੀਜਨਲ ਟਰਾਂਸਪੋਰਟ ਅਥਾਰਟੀ ਮੈਡਮ ਜਯੋਤੀ ਬਾਲਾ, ਸਿਵਲ ਸਰਜਨ ਡਾ. ਚਰਨਜੀਤ ਸਿੰਘ, ਜ਼ਿਲ ਅਟਾਰਨੀ ਸ੍ਰੀ ਪ੍ਰਮੋਦ ਕੁਮਾਰ ਸ਼ਰਮਾ, ਜਿਲਾ ਸਿਖਿਆ ਅਫਸਰ ਸ: ਸਤਿੰਦਰਬੀਰ ਸਿੰਘ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ, ਸੈਕਟਰੀ ਰੈੱਡ ਕਰਾਸ ਸ: ਰਣਧੀਰ ਸਿੰਘ, ਜ਼ਿਲਾ ਖੇਡ ਅਫਸਰ ਸ: ਗੁਰਲਾਲ ਸਿੰਘ ਅਤੇ ਹੋਰ ਸਿਵਲ ਸੁਸਾਇਟੀ ਦੇ ਨੁਮਾਇੰਦੇ ਹਾਜ਼ਰ ਹੋਏ।
ਮੀਟਿੰਗ ਨੂੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਿਵਿਆਂਗ ਵਿਅਕਤੀ ਸਾਡੇ ਸਮਾਜ ਦੇ ਅਭਿੰਨ ਹਿੱਸਾ ਹਨ। ਇਨਾਂ ਨੂੰ ਸਮਾਜ ਵਿਚ ਅੱਗੇ ਵੱਧਣ ਦਾ ਮੌਕਾ ਦੇਣਾ ਚਾਹੀਦਾ ਹੈ। ਉਨਾਂ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਨੂੰ ਆਦੇਸ਼ ਦਿੱਤੇ ਕਿ ਸਰਕਾਰੀ ਇਮਾਰਤਾਂ ਵਿੱਚ ਜਿਹੜੀਆਂ ਵੀ ਬਿਲਡਿੰਗਾਂ ਬਣਾਈਆਂ ਜਾਣ ਦਿਵਿਆਂਗ ਵਿਅਕਤੀਆਂ ਵਾਸਤੇ ਰੈਂਪ ਬਣਾਏ ਜਾਣ। ਉਨਾਂ ਸਿਵਲ ਸਰਜਨ ਨੂੰ ਕਿਹਾ ਗਿਆ ਕਿ ਦਿਵਿਆਂਗ ਵਿਕਤੀਆਂ ਸਬੰਧੀ ਜ਼ਿਲੇ ਵਿੱਚ ਸਰਵੇ ਕਰਵਾਇਆ ਜਾਵੇ ਤਾਂ ਜੋ ਅਪੰਗਤਾ ਦੀਆਂ ਕਿਸਮਾਂ ਅਤੇ ਪ੍ਰਭਾਵਿਤ ਆਬਾਦੀ ਦਾ ਪਤਾ ਲਗਾਇਆ ਜਾ ਸਕੇ ਅਤੇ ਭਵਿੱਖ ਵਿਚ ਇਹਨਾ ਸਬੰਧੀ ਜਿਲਾ ਪ੍ਰਸਾਸਨ ਵਲੋਂ ਮਦਦ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਸਕੇ। ਉਨਾਂ ਰੈੱਡ ਕਰਾਸ ਨੂੰ ਹਦਾਇਤ ਦਿੱਤੀ ਕਿ ਜ਼ਿਲ੍ਹਾ ਅਪੰਗਤਾ ਅਤੇ ਮੁੜ ਵਸੇਬਾ ਕੇਂਦਰ ਨੂੰ ਜਿਲੇ ਵਿਚ ਮੁੱਢ ਸਰਗਰਮ ਕੀਤਾ ਜਾਵੇ ਤਾਂ ਜੋ ਦਿਵਿਆਂਗ ਇਸ ਕੇਂਦਰ ਵਿਚ ਮੌਜੂਦ ਵੱਖ-ਵੱਖ ਮਾਹਰਾਂ ਤੋਂ ਸਲਾਹ ਲੈ ਸਕਣ ਅਤੇ ਸਹੂਲਤਾਂ ਦਾ ਲਾਭ ਵੀ ਪ੍ਰਾਪਤ ਕਰ ਸਕਣ। ਸ: ਖਹਿਰਾ ਨੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਹੁਕਮ ਦਿਤੇ ਕਿ ਉਨਾਂ ਵਲੋਂ ਹਰ ਸਕੂਲ ਸਰਕਾਰੀ ਅਤੇ ਪ੍ਰਾਈਵੇਟ ਨੂੰ ਸਿੱਖਿਆ ਦਾ ਅਧਿਕਾਰ ਐਕਟ ਅਧੀਨ ਸਪੈਸਲ ਅਧਿਆਪਕ ਰੱਖਣ ਦੇ ਢੁਕਵੇਂ ਹੁਕਮ ਜਾਰੀ ਕੀਤੇ ਜਾਣ ਅਤੇ ਜਿਸ ਸਬੰਧੀ ਜਿਲਾ ਪ੍ਰਸਾਸਨ ਵਲੋਂ ਗਠਿਤ ਟੀਮ ਇਸ ਦੀ ਭਵਿੱਖ ਵਿਚ ਚੈਕਿੰਗ ਕਰੇਗੀ ਅਤੇ ਇਸ ਦੀ ਉਲੰਘਣਾ ਦੀ ਸੂਰਤ ਵਿੱਚ ਸਖਤ ਕਾਰਵਾਈ ਕਰੇਗੀ। ਉਨਾਂ ਜਿਲਾ ਰੋਜਗਾਰ ਬਿਊਰੋ ਨੂੰ ਆਦੇਸ਼ ਦਿੱਤੇ ਕਿ ਨੌਜਵਾਨਾਂ ਨੂੰ ਸਪੈਸਲ ਐਜੂਕੇਸਨ ਦਾ ਡਿਪਲੋਮਾ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਵੇ ਤਾਂ ਜੋ ਇਹ ਦਿਵਿਆਂਗਤਾ ਦੇ ਖੇਤਰ ਵਿਚ ਜਾਗਰੂਕਤਾ ਵੱਧਣ ਕਾਰਨ ਪੈਦਾ ਹੋ ਰਹੀਆਂ ਨੌਕਰੀਆਂ ਦਾ ਲਾਭ ਲੈ ਸਕਣ। ਡਿਪਟੀ ਕਮਿਸ਼ਨਰ ਨੇ ਟਰਾਂਸਪੋਰਟ ਵਿਭਾਗ ਨੂੰ ਹਦਾਇਤ ਦਿੱਤੀ ਕਿ ਉਨਾ ਵਲੋਂ ਦਿਵਿਆਂਗਾਂ ਲਈ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਡਰਾਈਵਿੰਗ ਸਕੂਲ ਅਤੇ ਦਫਤਰ ਰੀਜਨਲ ਟਰਾਂਸਪੋਰਟ ਅਥਾਰਟੀ ਵਿੱਚ ਲਗਾਈ ਲਾਵੇ ਜਿਵੇਂ ਪੰਜਾਬ ਸਰਕਾਰ ਦੇ ਬੱਸ ਦੇ ਸਫਰ, ਨਵੇਂ ਵਾਹਨ ਦੀ ਰਜਿਟਰੇਸਨ ਵਿੱਚ ਰਿਆਇਤ, ਆਦਿ। ਉਨਾਂ ਜ਼ਿਲਾ ਖੇਡ ਅਫਸਰ ਨੂੂੰ ਆਦੇਸ਼ ਦਿੰਦਿਆਂ ਕਿਹਾ ਦਿਵਿਆਂਗਾਂ ਲਈ ਖੇਡ ਮੁਕਾਬਲੇ ਕਰਵਾਏ ਜਾਣ।
ਡਿਪਟੀ ਕਮਿਸ਼ਨਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਦਿਵਿਆਂਗ ਵਿਅਕਤੀਆਂ ਨੂੰ ਸਮਾਜ ਦਾ ਮਹੱਤਵਪੂਰਨ ਹਿੱਸਾ ਸਮਝਣ ਅਤੇ ਉਨਾਂ ਨੂੰ ਸਭ ਨਾਲ ਇਕਸਮਾਨ ਮੌਕਾ ਦਿੱਤਾ ਜਾਵੇ ਤਾਂ ਜੋ ਉਹ ਵੀ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇ ਸਕਣ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।