ਐਚ.ਪੀ.ਸੀ.ਐਲ ਨੇ ਆਫਤ ਪ੍ਰਬੰਧਨ ਸਬੰਧੀ ਕਰਵਾਈ ਮਾਕ ਡਰਿਲ
February 26th, 2021 | Post by :- | 58 Views

 

ਬਠਿੰਡਾ, 26 ਫਰਵਰੀ (ਬਾਲ ਕ੍ਰਿਸ਼ਨ ਸ਼ਰਮਾ)– ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸਨ ਲਿਮਟਿਡ (ਐਚ.ਪੀ.ਸੀ.ਐਲ) ਰਾਮਾ ਮੰਡੀ ਵੱਲੋਂ ਜ਼ਿਲਾ ਅਧਿਕਾਰੀਆਂ ਦੇ ਨਾਲ ਮਿਲ ਕੇ ਆਫਤ ਪ੍ਰਬੰਧਨ ਮਾਕ ਡਰਿਲ ਡੀ.ਐਸ.ਪੀ ਤਲਵੰਡੀ ਸਾਬੋ ਸ੍ਰੀ ਮਨੋਜ ਗੋਰਸੀ ਦੀ ਅਗਵਾਈ ਵਿੱਚ ਕਰਵਾਈ ਗਈ।

ਇਸ ਮੌਕੇ ਤਹਿਸੀਲਦਾਰ ਤਲਵੰਡੀ ਸਾਬੋ ਸ੍ਰੀ ਪਵਨ ਗੁਲਾਟੀ, ਐਨਡੀਆਰਐਫ ਦੇ ਚੇਰਨਗੈਂਬੋ, ਐਚ.ਪੀ.ਸੀ.ਐਲ ਦੇ ਮੇਨੈਜਰ ਸ੍ਰੀ ਚੁੰਨੀ ਅਮੋਸ, ਸਹਾਇਕ ਪ੍ਰਬੰਧਕ ਸ੍ਰੀ ਜੀਤੇਂਦਰ ਕੁਮਾਰ, ਸਹਾਇਕ ਮੈਨੇਜਰ ਸ੍ਰੀ ਅਨੁਕੁਸ ਗੁਪਤਾ, ਸ੍ਰੀ ਸੁਧੀ ਪ੍ਰਕਾਸ ਮੀਨਾ ਆਦਿ ਅਧਿਕਾਰੀਆਂ ਤੋਂ ਇਲਾਵਾ ਪਿੰਡ ਨਸੀਬਪੁਰਾ ਦੀ ਸਰਪੰਚ ਸ੍ਰੀਮਤੀ ਨਿਰਮਲਾ ਦੇਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਇਸ ਮੌਕੇ ਐਚ.ਪੀ.ਸੀ.ਐਲ ਪਾਈਪ ਲਾਈਨ ਰਾਮਾ ਮੰਡੀ ਦੇ ਮੁੱਖ ਸਟੇਸਨ ਪ੍ਰਬੰਧਕ ਸ੍ਰੀ ਅਖਲਾਕ ਅਹਿਮਦ ਨੇ ਕਿਹਾ ਕਿ ਇਹ ਪਾਈਪ ਲਾਈਨ ਇੱਕ ਰਾਸ਼ਟਰੀ ਸੰਪਤੀ ਹੈ। ਇਸਦੀ ਸੁਰੱਖਿਆ ਲਈ ਜ਼ਿਲਾ ਪੱਧਰ ਤੇ ਅਜਿਹੇ ਅਭਿਆਸ ਕੀਤੇ ਜਾਣੇ ਲਾਜਮੀ ਹਨ। ਉਨਾਂ ਇਹ ਵੀ ਦੱਸਿਆ ਕਿ ਤੇਲ ਪਾਈਪ ਲਾਈਨ ਬਹੁਤ ਹੀ ਜਲਣਸ਼ੀਲ ਪੈਟਰੋਲੀਅਮ ਪਦਾਰਥਾਂ ਨੂੰ ਸੁਰੱਖਿਅਤ ਰੂਪ ਵਿੱਚ ਸਪਲਾਈ ਕਰਦੀ ਹੈ। ਮੁੱਖ ਸਟੇਸਨ ਪ੍ਰੰਬਧਕ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਦੁਆਰਾ ਪਾਈਪ ਲਾਈਨ ਨਾਲ ਛੇੜਛਾੜ ਕਰਨ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ।

ਅਜਿਹੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਆਫਤ ਪ੍ਰਬੰਧਨ ਅਭਿਆਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਪੈਟਰੋਲੀਅਮ ਅਤੇ ਮਿਨਰਲ ਪਾਈਪ ਲਾਈਨ ਐਕਟ ਤਹਿਤ ਜੇਕਰ ਕੋਈ ਵਿਅਕਤੀ ਇਸ ਨਾਲ ਛੇੜ-ਛਾੜ ਕਰਦਾ ਹੈ ਤਾਂ ਉਸ ਨੂੰ ਉਮਰ ਕੈਦ ਅਤੇ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ। ਉਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਪਾਈਪ ਲਾਈਨ ਦੇ ਖੇਤਰ ਵਿੱਚ ਕੋਈ ਸ਼ੱਕੀ ਗਤੀ ਵਿਧੀ ਦਾ ਪਤਾ ਚੱਲਦਾ ਹੈ ਤਾਂ ਐਚ.ਪੀ.ਸੀ.ਐਲ ਦੇ ਟੋਲ ਫਰੀ ਨੰਬਰ 1800-180-1276 ਤੇ ਸੰਪਰਕ ਕੀਤਾ ਜਾਵੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।