ਆਲ ਇੰਡੀਆ ਐਂਟੀ ਕੁਰੱਪਸ਼ਨ ਦੇ ਚੇਅਰਮੈਨ ਨੂੰ ਸਦਮਾ ,ਪਤਨੀ ਦਾ ਦੇਹਾਂਤ ।
February 23rd, 2021 | Post by :- | 151 Views

ਆਲ ਇੰਡੀਆ ਐਂਟੀਕੁਰੱਪਸ਼ਨ ਦੇ ਚੇਅਰਮੈਨ ਨੂੰ ਸਦਮਾ ,ਪਤਨੀ ਦਾ ਦਿਹਾਂਤ ।

 

ਜੰਡਿਆਲਾ ਗੁਰੂ 23 ਫਰਵਰੀ ( ਕੁਲਜੀਤ ਸਿੰਘ ) ਆਲ ਇੰਡੀਆ ਐਂਟੀ ਕੁਰੱਪਸ਼ਨ ਬੋਰਡ ਦੇ ਚੈਅਰਮੈਨ ਡਾਕਟਰ ਸਰਵਨ ਸਿੰਘ ਭੁੱਲਰ ਵਾਸੀ ਪਟੇਲ ਨਗਰ ਜੰਡਿਆਲਾ ਗੁਰੂ ਨੂੰ ਉਸ ਟਾਈਮ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧਰਮਪਤਨੀ ਸਰਦਾਰਨੀ ਬਲਜੀਤ ਕੌਰ ਜੀ ਦੀ ਬੀਤੇ ਦਿਨ ਰਾਤ 2 ਵਜੇ ਦੇ ਕਰੀਬ ਅਚਾਨਕ ਥੋੜ੍ਹੀ ਤਬੀਅਤ ਖਰਾਬ ਹੋਈ ਅਤੇ ਕੁਝ ਥੋੜੇ ਸਮੇਂ ਵਿੱਚ ਅਕਾਲ ਪੁਰਖ ਵੱਲੋਂ ਮਿਲੇ ਹੋਏ ਸਵਾਸਾਂ ਨੂੰ ਪੂਰਾ ਕਰਦੇ ਹੋਏ ਪ੍ਰੀਵਾਰ ਨੂੰ ਸਦੀਵੀਂ ਵਿਛੋੜਾ ਦੇ ਕੇ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ I ਸਰਦਾਰਨੀ ਬਲਜੀਤ ਕੌਰ ਜੀ ਦੇ ਦੋ ਬੇਟੇ ਅਤੇ ਇੱਕ ਬੇਟੀ ਹੈ । ਜਿਨ੍ਹਾਂ ਵਿਚੋਂ ਵੱਡਾ ਬੇਟਾ ਹਰਪ੍ਰੀਤ ਸਿੰਘ ਭੁੱਲਰ ਸੈਕਟਰੀ ਭਾਰਤ ਮੁੱਕਤੀ ਮੋਰਚਾ ਪੰਜਾਬ ਕਨਵੀਨਰ ਬਹੁਜਨ ਕ੍ਰਾਂਤੀ ਮੋਰਚਾ ਅੰਮ੍ਰਿਤਸਰ ਅਤੇ ਛੋਟਾ ਬੇਟਾ ਗਗਨਦੀਪ ਸਿੰਘ ਭੁੱਲਰ ਪੱਤਰਕਾਰ ਆਵਾਜ ਏ ਪੰਜਾਬ ਇਕ ਬੇਟੀ ਨਵਪ੍ਰੀਤ ਕੌਰ ਅਤੇ ਸਮੂੰਹ ਭੁੱਲਰ ਪ੍ਰੀਵਾਰ ਨੂੰ ਗਹਿਰਾ ਸਦਮਾ ਲੱਗਾ ਹੈ ਸਰਦਾਰਨੀ ਬਲਜੀਤ ਕੌਰ ਜੀ ਦਾ ਸੰਸਕਾਰ ਬੀਤੇ ਦਿਨ22 ਫਰਵਰੀ ਨੂੰ ਕਰ ਦਿੱਤਾ ਗਿਆ ਹੈ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਰੋੜ ਬੰਸ ਹਾਲ ਪਟੇਲ ਨਗਰ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਵਿਖੇ 2/3/2021 ਦਿਨ ਮੰਗਲਵਾਰ ਨੂੰ ਦੁਪਹਿਰ 1 ਤੋਂ 2 ਵਜੇ ਹੋਵੇਗੀ I

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।