ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਪ੍ਰਦੂਸ਼ਣ ਨਾਲ ਸਖਤੀ ਨਾਲ ਨਜਿੱਠਣ ਦੇ ਦਿੱਤੇ ਨਿਰਦੇਸ਼ ।
February 23rd, 2021 | Post by :- | 32 Views
ਡਿਪਟੀ ਕਮਿਸ਼ਨਰ ਵੱਲੋਂ ਅਵਾਜ਼ ਪ੍ਰਦੂਸ਼ਣ ਨੂੰ ਸਖਤੀ ਨਾਲ ਨਿਜੱਠਣ ਦੇ ਨਿਰਦੇਸ਼
ਐਸ ਡੀ ਐਮ ਅਤੇ ਡੀ ਐਸ ਪੀ ਦੀ ਅਗਵਾਈ ਹੇਠ ਹੋਵੇਗੀ ਕਾਰਵਾਈ
‘ਡੀ. ਜੇ ਵਾਲੇ ਬਾਬੂ’ ਦਾ ਸਮਾਨ ਹੋਵੇਗਾ ਜਬਤ ਤੇ ਦਰਜ ਹੋਣਗੇ ਕੇਸ
ਅੰਮਿ੍ਰਤਸਰ, 23 ਫਰਵਰੀ (  ਕੁਲਜੀਤ ਸਿੰਘ       )-ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸ. ਗੁਰਪ੍ਰੀਤ ਸਿਘ ਖਹਿਰਾ ਨੇ ਅਵਾਜ਼ ਪ੍ਰਦੂਸ਼ਣ ਨਾਲ ਨਿਜੱਠਣ ਲਈ ਸਬੰਧਤ ਵਿਭਾਗਾਂ ਨੂੰ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ, ਜਿਸ ਨਾਲ ਡੀ ਜੇ ਵਾਲੇ ਬਾਬੂ ਹੁਣ ਦੇਰ ਰਾਤ ਉਚੀ ਅਵਾਜ਼ ਵਿਚ ਗਾਣਾ ਨਹੀਂ ਵਜਾ ਸਕਣਗੇ।  ਅੱਜ ਇਸ ਸਬੰਧ ਵਿਚ ਹੋਈ ਮੀਟਿੰਗ ਦੀ ਅਗਵਾਈ ਕਰਦੇ ਸ. ਖਹਿਰਾ ਨੇ ਕਿਹਾ ਕਿ ਅਵਾਜ਼ ਪ੍ਰਦੂਸ਼ਣ ਮੁੱਖ ਤੌਰ ਉਤੇ ਦੇਰ ਰਾਤ ਤੱਕ ਉਚੀ ਅਵਾਜ਼ ਵਿਚ ਵੱਜਦੇ ਡੀ. ਜੇ. ਕਾਰਨ ਹੁੰਦਾ ਹੈ। ਉਨਾਂ ਕਿਹਾ ਕਿ ਸ਼ਹਿਰ ਅਤੇ ਸ਼ਹਿਰ ਤੋਂ  ਬਾਹਰ ਮੈਰਿਜ ਪੈਲੇਸ, ਲੋਕਾਂ ਦੇ ਘਰਾਂ, ਹੋਟਲਾਂ ਆਦਿ ਦੀਆਂ ਛੱਤਾਂ ਉਤੇ ਉਚੀ ਅਵਾਜ਼ ਵਿਚ ਵੱਜਦੇ ਗੀਤ ਜਿੱਥੇ ਆਮ ਨਾਗਰਿਕ ਨੂੰ ਮਾਨਸਿਕ ਤੌਰ ਉਤੇ ਪਰੇਸ਼ਾਨ ਕਰਦੇ ਹਨ, ਉਥੇ ਪੜ੍ਹਾਈ ਕਰਨ ਵਾਲੇ ਬੱਚਿਆਂ ਲਈ ਵੱਡੀ ਰੁਕਾਵਟ ਵੀ ਖ਼ੜੀ ਕਰ ਰਹੇ ਹਨ। ਇਸ ਤੋਂ ਇਲਾਵਾ ਇੰਨੀ ਉਚੀ ਅਵਾਜ਼ ਵਿਚ ਵੱਜਦੇ ਗੀਤ ਹਸਪਤਾਲਾਂ ਜਾਂ ਘਰ ਵਿਚ ਪਏ ਮਰੀਜ਼ ਦੀ ਸਿਹਤ ਉਤੇ ਵੀ ਮਾੜਾ ਪ੍ਰਭਾਵ ਪਾਉਂਦੇ ਹਨ, ਜਿਸ ਨੂੰ ਸਖਤੀ ਨਾਲ ਰੋਕਣ ਦੀ ਲੋੜ ਹੈ। ਉਨਾਂ ਹਦਾਇਤ ਕੀਤੀ ਕਿ ਹਰੇਕ ਇਲਾਕੇ ਦਾ ਐਸ ਡੀ ਐਮ ਅਤੇ ਡੀ. ਐਸ ਪੀ ਆਪਣੇ  ਪੱਧਰ ਉਤੇ ਇੰਨਾਂ ਡੀ. ਜੇ ਵਾਲਿਆਂ ਵਿਰੁੱਧ ਕਾਰਵਾਈ ਕਰੇ। ਸ. ਖਹਿਰਾ ਨੇ ਕਿਹਾ ਕਿ ਇਹ ਕਾਰਵਾਈ ਕੇਵਲ ਡੀ. ਜੇ.  ਬੰਦ ਕਰਵਾਉਣ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਬਲਕਿ ਡੀ. ਜੇ. ਮਾਲਕ ਦਾ ਸਮਾਨ ਜ਼ਬਤ ਕਰਕੇ ਕੇਸ ਦਰਜ ਕੀਤਾ ਜਾਵੇ। ਸ. ਖਹਿਰਾ ਨੇ ਕਿਹਾ ਕਿ ਇਸ ਲਈ ਪੂਰੀ ਕਾਨੂੰਨੀ ਕਾਰਵਾਈ ਕਰਨ ਲਈ ਸਬੰਧਤ ਅਧਿਕਾਰੀ ਮੌਕੇ ਉਤੇ ਜਾ ਕੇ ਅਵਾਜ਼ ਦਰਜ ਕਰਨ ਵਾਲਾ ਮੀਟਰ ਵਰਤਣ, ਜਿਸ ਵਿਚ ਸਮਾਂ ਵੀ ਸਕਰੀਨ ਉਤੇ ਆ ਜਾਂਦਾ ਹੈ। ਉਨਾਂ ਇਸ ਕਾਰਵਾਈ ਨੂੰ ਸਰਅੰਜ਼ਾਮ ਕਰਨ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਹਾਇਤਾ ਲੈਣ ਦੀ ਹਦਾਇਤ ਵੀ ਕੀਤੀ ਤਾਂ ਜੋ ਠੋਸ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
       ਸ. ਖਹਿਰਾ ਨੇ ਕਿਹਾ ਕਿ ਅਵਾਜ਼ ਪ੍ਰਦੂਸ਼ਣ ਮੌਜੂਦਾ ਸਮੇਂ ਵਿਚ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ, ਜਿਸ ਨੂੰ ਸਖਤੀ ਨਾਲ ਨਿਜੱਠਣ ਦੀ ਲੋੜ ਹੈ। ਉਨਾਂ ਕਿਹਾ ਕਿ ਇਸ ਨੂੰ ਰੋਕਣ ਲਈ ਧਾਰਮਿਕ ਅਤੇ ਸਮਾਜਿਕ ਹਸਤੀਆਂ ਤੋਂ ਵੀ ਸਹਿਯੋਗ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਐਸ ਡੀ ਐਮਜ਼ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਇਲਾਕੇ ਵਿਚ ਪੈਂਦੇ ਗੁਰਦੁਆਰਿਆਂ, ਮੰਦਰਾਂ ਅਤੇ ਗਿਰਜ਼ਾ ਘਰਾਂ ਦੇ ਪ੍ਰਬੰਧਕਾਂ ਨਾਲ ਇਸ ਮੁੱਦੇ ਉਤੇ ਆਪ ਮੀਟਿੰਗ ਕਰਨ, ਜਿਸ ਵਿਚ ਉਨਾਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਆਪਣੇ ਸਪੀਕਰਾਂ ਦੀ ਅਵਾਜ਼ ਕੇਵਲ ਇੰਨੀ ਉਚੀ ਹੀ ਰੱਖਣ, ਜੋ ਕਿ ਉਨਾਂ ਦੇ ਕੰਪਲੈਕਸ ਦੀ ਹਦੂਦ ਤੱਕ ਸੀਮਤ ਹੋਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਐਸ ਡੀ ਐਮ ਸ੍ਰੀਮਤੀ ਅਨਾਇਤ ਗੁਪਤਾ, ਐਸ ਡੀ ਐਮ ਮੇਜਰ ਸੁਮਿਤ ਮੁੱਧ, ਐਸ ਡੀ ਐਮ ਸ੍ਰੀ ਦੀਪਕ ਭਾਟੀਆ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਏ ਡੀ ਸੀ ਪੀ ਸ੍ਰੀ ਯੁਗਰਾਜ ਸਿੰਘ, ਏ ਡੀ ਸੀ ਪੀ ਸ੍ਰੀਮਤੀ ਜਸਵੰਤ ਕੌਰ, ਐਸ ਪੀ ਕੰਵਲਜੀਤ ਸਿੰਘ ਚਾਹਲ, ਡੀ ਐਸ ਪੀ ਸ੍ਰੀ ਕੈਲਾਸ਼ ਚੰਦਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।