ਨਨਕਾਣਾ ਸਾਹਿਬ ਸ਼ਹੀਦ ਹੋਏ ਸਿੱਖਾਂ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ।
February 22nd, 2021 | Post by :- | 118 Views
 ਨਨਕਾਣਾ ਸਾਹਿਬ ਸ਼ਹੀਦ ਹੋਏ ਸਿੱਖਾਂ ਦੇ ਸ਼ਤਾਬਦੀ ਵਰੇ ਨੂੰ ਸਮਰਪਿਤ ਫਤਿਹਪੁਰ ਰਾਜਪੂਤਾਂ ਵਿੱਖੇ ਸਮਾਗਮ ਕਰਾਇਆ ਗਿਆ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਸਬਜ਼ੀ  ਉੱਤਪਾਦਿਕ ਕਿਸਾਨ  ਜਥੇਬੰਦੀ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਨਕਾਣਾ ਸਾਹਿਬ ਦੇ ਸ਼ਹੀਦ ਹੋਏ ਸਿੱਖਾਂ ਦੇ ਸ਼ਤਾਬਦੀ ਵਰੇ ਨੂੰ ਸਮਰਪਿਤ ਸਮਾਗਮ ਪਿੰਡ ਫਤਹਿ ਪੁਰ ਰਾਜਪੂਤਾਂ ਵਿਖੇ ਉਹਨਾਂ ਦੀ ਯਾਦ ਵਿੱਚ ਬਣੇ ਸੀਨੀਅਰ ਸੈਕੰਡਰੀ ਸਕੂਲ ਅਤੇ ਯਾਦਗਾਰ  ਤੇ ਬੜੇ ਉੱਤ ਸ਼ਾਹ ਨਾਲ  ਮਨਾਇਆ ਗਿਆ। ਅੱਜ ਦਾ ਸਮਾਰੋਹ  ਮੌਜੂਦਾ ਕਿਸਾਨ ਅੰਦੋਲਨ ਨੂੰ ਸਮਰਪਿਤ ਸੀ। ਅੱਜ ਰਾਗੀ ਸਿੰਘਾਂ,ਕਵੀਸ਼ਰਾਂ,ਅਤੇ ਢਾਡੀਆਂ ਨੇ ਇਤਿਹਾਸ ਨਾਲ ਸੰਗਤਾਂ ਨੂੰ ਜਾਣੂ ਕਰਾਇਆ। ਉਥੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਐਨ ਐਫ ਡਬਲਿਯੂ ਦੀ ਕੌਮੀ ਸਕੱਤਰ ਐਨੀ ਰਾਜਾ   ਨੇ ਕਿਹਾ ਕਿ ਅੱਜ ਦਾ ਕਿਸਾਨ ਘੋਲ ਵੀ ਇਹਨਾਂ ਮਹਾਨ ਸ਼ਹੀਦਾਂ ਦੇ ਦਰਸਾਏ ਮਾਰਗ ਤੇ ਸਾ਼ਤਮਈ ਰਹਿ ਕਿ ਲੜਿਆ ਜਾ ਰਿਹਾ ਹੈ।  ਇੱਕ ਸਦੀ ਪਹਿਲਾ ਵੀ ਪੰਜਾਬ ਦੇ ਲੋਕਾਂ ਨੇ ਗੁਰਦੁਆਰਿਆਂ ਦੇ ਪ੍ਬੰਧ ਦੀ ਲੜਾਈ ਲੜ ਕਿ ਦੇਸ਼ ਦੇ ਲੋਕਾਂ ਨੂੰ ਰਾਹ ਦਿਖਾਇਆ ਸੀ। ਅੱਜ ਫਿਰ ਪੰਜਾਬ ਦੀ ਧਰਤੀ ਤੋਂ ਖੇਤੀ ਵਿਰੋਧੀ ਕਨੂੰਨਾ ਖਿਲਾਫ ਅੰਦੋਲਨ  ਨੇ ਪੂਰੇ ਦੇਸ਼ ਨੂੰ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਨੂੰਨਾਂ ਖਿਲਾਫ  ਲੜਨ ਲਈ ਪ੍ਰਰਿਆ। ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਨੂੰਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਦਿੱਲੀ ਅੰਦਰ ਚੱਲ ਰਿਹਾ ਕਿਸਾਨ ਘੋਲ  ਇਹਨਾਂ ਕਾਲੇ ਕਨੂੰਨਾ ਨੂੰ ਵਾਪਿਸ ਲੈਣ ਤੱਕ ਲੜਿਆ ਜਾਵੇਗਾ।‌ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਪ੍ਧਾਨ ਬਲਕਰਨ ਸਿੰਘ ਬਰਾੜ ਨੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲੜਿਆ ਜਾ ਰਿਹਾ ਘੋਲ ਖੇਤੀ ਵਿਰੋਧੀ ਕਨੂੰਨਾ ਦੀ ਵਾਪਸੀ ਤੱਕ ਲੜਿਆ ਜਾਵੇਗਾ । ਗੁਰਦਵਾਰਾ ਪ੍ਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ  ਬੰਡਾਲਾ ਨੇ ਵੀ ਸੰਬੋਧਨ ਕੀਤਾ। ਕਿਸਾਨ ਆਗੂਆਂ ਲੱਖਬੀਰ ਸਿੰਘ ਨਿਜਾਮ ਪੁਰ, ਰਤਨ ਸਿੰਘ ਰੰਧਾਵਾ,ਹਰਜੀਤ ਸਿੰਘ ਸ਼ਹਿਜਾਦਾ,ਕਸ਼ਮੀਰ ਸਿੰਘ ਫਿਰੋਜਪੁਰ ,ਮਹਾਂਵੀਰ ਸਿੰਘ ਪੱਟੀ ,ਭੁਪਿੰਦਰ ਸਿੰਘ ਤੀਰਥ ਪੁਰਾ, ਰਾਜ ਬੀਰ ਸਿੰਘ ,ਅਵਤਾਰ ਸਿੰਘ ਫਤਹਿ ਪੁਰ  ਰਾਜਪੂਤਾਂ ਬਿਕਰਮਜੀਤ ਸਿੰਘ ‌ਬਿੱਕ ਪ੍ਰਤਾਪ ਸੰਘ ਛੀਨਾ, ਤਰਸੇਮ ਸਿੰਘ ਨੰਗਲ ਅਮਰਜੀਤ ਸਿੰਘ ਆਸਲ,ਜਸਵਿੰਦਰ ਕੌਰ, ਆਦਿ ਨੇ ਸੰਬੋਧਨ ਕੀਤਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।