ਸ਼ੇਲਿੰਦਰਜੀਤ “ਰਾਜਨ” ਦੁਆਰਾ ਸੰਪਾਦਿਤ ਕਾਵਿ ਸੰਗ੍ਰਹਿ “ਜੰਗ ਜਿੱਤਾਂਗੇ ਜ਼ਰੂਰ” ਲੋਕ ਅਰਪਿਤ “ਕੌਮਾਂਤਰੀ ਮਾਂ ਬੋਲੀ ਦਿਵਸ” ਮੌਕੇ ਕਿਸਾਨੀ ਸੰਗਰਸ਼ ਨੂੰ ਸਮਰਪਿਤ 8ਵਾਂ ਕਵੀ ਦਰਬਾਰ
February 21st, 2021 | Post by :- | 84 Views

ਬਾਬਾ ਬਕਾਲਾ ਸਾਹਿਬ 21 ਫਰਵਰੀ (ਮਨਬੀਰ ਸਿੰਘ ਧੂਲਕਾ) ਪਿਛਲੇ 35 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਨ ਵਾਲੀ ਚਰਚਿੱਤ ਸਾਹਿਤ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਸਬੰਧਿਤ ਕੇਂਦਰੀ ਪੰਜਾਬੀ ਲੇਖਕ ਸਭਾ) ਵੱਲੋਂ “ਅੰਤਰਰਾਸ਼ਟਰੀ ਮਾਂ ਬੋਲੀ ਦਿਵਸ” ਮੌਕੇ ਕਿਸਾਨ ਅੰਦੋਲਨ ਨੂੰ ਸਮਰਪਿਤ ਅੱਠਵਾਂ ਕਵੀ ਦਰਬਾਰ ਸੰਤ ਮਾਝਾ ਸਿੰਘ ਕਰਮਜੋਤ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ, ਡਾ: ਇਕਬਾਲ ਕੌਰ ਸਾ: ਚੇਅਰਪਰਸਨ ਭਗਤ ਨਾਮਦੇਵ ਚੇਅਰ, ਮਲਵਿੰਦਰ ਜਨਰਲ ਸਕੱਤਰ ਪੰਜਾਬੀ ਸਾਹਿਤ ਸੰਗਮ ਅੰਮ੍ਰਿਤਸਰ, ਸਤਿੰਦਰ ਸਿੰਘ ਓਠੀ ਸੀ: ਮੀਤ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ, ਹਰਪਾਲ ਸਿੰਘ ਨਾਗਰਾ ਜਨਰਲ ਸਕੱਤਰ ਜਸਪਾਲ ਹੰਜਰਾਅ ਸਾਹਿਤਕ ਮੰਚ ਫਤਹਿਗੜ੍ਹ ਚੂੜੀਆਂ, ਬਾਬਾ ਬਕਾਲਾ ਸਾਹਿਤ ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਥੇਬੰਦਕ ਸਕੱਤਰ ਦਲਬੀਰ ਸਿੰਘ ਬੇਦਾਦਪੁਰ, ਡਾ: ਕੁਲਵੰਤ ਸਿੰਘ ਬਾਠ ਵੈਟਰਨਰੀ ਅਫਸਰ ਆਦਿ ਸੁਸ਼ੋਭਿਤ ਹੋਏ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ ਕੀਤਾ ਗਿਆ, ਕਿਸਾਨੀ ਅੰਦੋਲਨ ਨੂੰ ਸਮਰਪਿਤ ਸਾਂਝਾ ਕਾਵਿ ਸੰਗ੍ਰਹਿ “ਜੰਗ ਜਿੱਤਾਂਗੇ ਜ਼ਰੂਰ ਵੀ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ । ਇਸ ਮੌਕੇ ਨਾਮਵਰਾ ਗਾਇਕ ਮੱਖਣ ਸਿੰਘ ਭੈਣੀਵਾਲਾ, ਜੋਬਨ ਰੰਧਾਵਾ, ਅਮਰਜੀਤ ਸਿੰਘ ਰਤਨਗੜ੍ਹ, ਜੋਬਨ ਰਿਆੜ, ਅਵਤਾਰ ਸਿੰਘ ਗੋਇੰਦਵਾਲ, ਗੁਰਮੇਜ ਸਹੋਤਾ, ਰਾਜ ਦਵਿੰਦਰ ਸਿੰਘ ਵੜੈਚ, ਜਗਦੀਸ਼ ਸਿੰਘ ਬਮਰਾਹ, ਪ੍ਰੀਤਪਾਲ ਸਿੰਘ ਗੋਇੰਦਵਾਲ, ਅਰਜਿੰਦਰ ਬੁਤਾਲਵੀ,ਫ਼ਨਬਸਪ; ਨੇ ਗਾਇਕੀ ਰਾਹੀਂ ਚੰਗਾ ਰੰਗ ਬੰਨਿਆ । ਇਸ ਮੌਕੇ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਵਾਏ ਗਏ 8ਵੇਂ ਕਵੀ ਦਰਬਾਰ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਮਹਿਲਾ ਵਿੰਗ ਦੇ ਪ੍ਰਧਾਨ ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲਚੀਆਂ, ਗੁਰਮੀਤ ਕੌਰ ਬੱਲ, ਹਰਵਿੰਦਰਜੀਤ ਕੌਰ ਬਾਠ, ਰਮਨਦੀਪ ਕੌਰ ਦਿਓਲ, ਮਨਪ੍ਰੀਤ ਕੌਰ ਮਨ, ਬਲਬੀਰ ਸਿੰਘ ਬੀਰ ਬੋਲੇਵਾਲ, ਦਵਿੰਦਰ ਸਿੰਘ ਭੋਲਾ, ਬਲਜਿੰਦਰ ਮਾਂਗਟ, ਬਖਤੌਰ ਧਾਲੀਵਾਲ, ਮਨਜੀਤ ਸਿੰਘ ਵੱਸੀ, ਸਤਰਾਜ ਜਲਾਲਾਂਬਾਦੀ, ਨਵਦੀਪ ਸਿੰਘ ਬਦੇਸ਼ਾ, ਰਣਜੀਤ ਸਿੰਘ ਬਾਬੁਲ, ਸਕੱਤਰ ਸਿੰਘ ਪੁਰੇਵਾਲ, ਸੁਲੱਖਣ ਸਿੰਘ ਦਿਓਲ, ਲਖਵਿੰਦਰ ਸਿੰਘ ੳੇੁੱਪਲ, ਸਰਬਜੀਤ ਸਿੰਘ ਪੱਡਾ, ਮਨਜੀਤ ਸਿੰਘ ਕੰਬੋ, ਕੰਵਰਜੀਤ ਸਿੰਘ ਹੰੁਦਲ, ਅਮਰਜੀਤ ਸਿੰਘ ਘੁੱਕ, ਬਲਵਿੰਦਰ ਸਿੰਘ ਅਠੌਲਾ, ਬਲਦੇੇਵ ਸਿੰਘ ਸਠਿਆਲਾ, ਅਮਨਪ੍ਰੀਤ ਸਿੰਘ ਆਦਿ ਨੇ ਕਾਵਿ ਰਚਨਾਵਾਂ ਰਾਹੀਂ ਕਿਸਾਨੀ ਸੰਘਰਸ਼ ਅਤੇ ਮਾਂ ਬੋਲੀ ਨੂੰ ਸਮਰਪਿਤ ਖੂਬੂਸਰਤ ਰਚਾਨਵਾਂ ਦੀ ਪੇਸ਼ਕਾਰੀ ਕੀਤੀ । ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਤੁੜ, ਸੁਖਜਿੰਦਰ ਸਿੰਘ ਜੌਹਲ ਢਾਏ ਵਾਲਾ, ਅਮਰੀਕ ਸਿੰਘ ਨਰਿੰਜਣਪੁਰ, ਰਾਜਵਿੰਦਰ ਸਿੰਘ ਗੋਲਡਨ, ਕੁਲਦੀਪ ਸਿੰਘ, ਮਨਦੀਪ ਸਿੰਘ, ਗੁਰਮੁੱੱਖ ਸਿੰਘ ਲੱਖੂਵਾਲ, ਸੁਖਚੈਨ ਸਿੰਘ ਬੁਤਾਲਾ, ਦਰਸ਼ਨ ਸਿੰਘ ਕੰਮੋਕੇ, ਅਜੈਪਾਲ ਸਿੰਘ, ਤਰਸੇਮ ਸਿੰਘ, ਬਚਨ ਸਿੰਘ ਬੇਦਾਦਪੁਰ, ਰਣਜੀਤ ਸਿੰਘ ਰਾਣਾ ਕਰਤਾਰਪੁਰ, ਕਰਤਾਰ ਸਿੰਘ, ਭੁਪਿੰਦਰਪਾਲ ਸਿੰਘ ਬਾਬਾ ਬਕਾਲਾ, ਦੇਸ਼ ਭਗਤ ਪਰਿਵਾਰ `ਚੋਂ ਰਤਨ ਸਿੰਘ ਭੁੱਲਰ ਅਤੇ ਹੋਰ ਸਖਸ਼ੀਅਤਾਂ ਨੇ ਹਾਜ਼ਰੀ ਭਰੀ ।

ਤਸਵੀਰ
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ “ਕੌਮਾਂਤਰੀ ਮਾਂ ਬੋਲੀ ਦਿਵਸ” ਮੌਕੇ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਵਾਏ ਗਏ ਕਵੀ ਦਰਬਾਰ ਮੌਕੇ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ ਕਾਵਿ ਪੁਸਤਕ “ਜੰਗ ਜਿੱਤਾਂਗੇ ਜ਼ਰੂਰ” ਨੂੰ ਲੋਕ ਅਰਪਿਤ ਕਰਦੇ ਹੋਏ ਦੀਪ ਦਵਿੰਦਰ ਸਿੰਘ, ਡਾ: ਇਕਬਾਲ ਕੌਰ, ਮਲਵਿੰਦਰ, ਸਤਿੰਦਰ ਸਿੰਘ ਓਠੀ, ਹਰਪਾਲ ਸਿੰਘ ਨਾਗਰਾ, ਪ੍ਰਿੰ: ਰਘਬੀਰ ਸਿੰਘ ਸੋਹਲ, ਸੰਤੋਖ ਸਿੰਘ ਗੁਰਾਇਆ, ਦਲਬੀਰ ਸਿੰਘ ਬੇਦਾਦਪੁਰ ਆਦਿ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।