ਜੰਡਿਆਲਾ ਗੁਰੂ ਵਿੱਖੇ ਰੇਲ ਰੋਕੋ ਅੰਦੋਲਨ 151 ਵੇਂ ਦਿਨ ਹੋਇਆ ਦਾਖ਼ਿਲ ।
February 21st, 2021 | Post by :- | 56 Views

 

ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ 151ਵੇਂ  ਦਿਨ ਵਿੱਚ ਦਾਖਲ।

ਜੰਡਿਆਲਾ ਗੁਰੂ ਕੁਲਜੀਤ ਸਿੰਘ                     ਕਾਰਪੋਰੇਟਾਂ ਦੇ ਦਬਾਅ ਹੇਠ ਮੋਦੀ ਸਰਕਾਰ ਵੱਲੋ ਖੇਤੀ ਕਿੱਤਾ ਤੇ ਖੇਤੀ ਮੰਡੀ ਢਾਂਚੇ ਨੂੰ ਤਬਾਹ ਕਰਨ ਲਈ ਪਾਸ ਕੀਤੇ ਗਏ ਤਿੰਨ ਕਾਲੇ ਖੇਤੀ ਕਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ  ਜੰਡਿਆਲਾ ਗੁਰੂ ਵਿਖੇ ਚੱਲ ਰਿਹਾ ਰੇਲ ਰੋਕੋ ਅੰਦੋਲਨ ਗੁਰਬਚਨ ਸਿੰਘ ਚੱਬਾ,ਜਰਮਨਜੀਤ ਸਿੰਘ ਬੰਡਾਲਾ, ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਵਿੱਚ ਅੱਜ 151ਵੈ ਦਿਨ ਵਿਚ ਦਾਖਲ ਹੋ ਗਿਆ। ਜ਼ੋ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਜਾਰੀ ਰਹੇਗਾ।ਮੋਰਚੇ ਨੂੰ ਸੰਬੋਧਨ ਕਰਦਿਆਂ ਕਿਰਪਾਲ ਸਿੰਘ ਕਲੇਰ ਮਾਂਗਟ,ਸਵਿੰਦਰ ਸਿੰਘ ਰੂਪੋਵਾਲੀ, ਮੁਖਤਾਰ ਸਿੰਘ ਭੰਗਵਾਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਤਾਨਾਸ਼ਾਹੀ ਹਕੂਮਤ ਦੇ ਖਿਲਾਫ਼ ਪੂਰਾ ਦੇਸ਼ ਅਵਾਜ ਬੁਲੰਦ ਕਰ ਰਿਹਾ ਹੈ।ਦੇਸ਼ ਦੇ ਕਿਸਾਨ ਮਜ਼ਦੂਰ ਲੰਬੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ ਤੇ ਕਾਲੇ ਕਾਨੂੰਨਾਂ ਰੱਦ ਕਰਾਉਣ ਲਈ ਡਟੇ ਹੋਏ ਹਨ,ਪਰ ਮੋਦੀ ਸਰਕਾਰ ਅਜੇ ਵੀ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਬਿਆਨਬਾਜੀ ਕਰ ਰਹੀ ਹੈ।ਕੇਂਦਰ ਸਰਕਾਰ  ਫ਼ਸਲਾਂ ਦੀ ਖ੍ਰੀਦ ਕਰਨ ਦੀ ਬਜਾਏ ਖੇਤੀ ਮੰਡੀ ਤੋੜਨ ਉਤੇ ਤੁਲੀ ਹੋਈ ਹੈ।ਇਸ ਮੌਕੇ ਪਰਮਬੀਰ ਸਿੰਘ ਲੰਗਰਵਾਲ,ਪ੍ਰਤਾਪ ਸਿੰਘ ਹਮਜ਼ਾ, ਸੁਖਦੇਵ ਸਿੰਘ ਵੇਗੇਵਾਲ, ਕੁਲਵਿੰਦਰ ਸਿੰਘ ਅਠਵਾਲ, ਗੁਰਵਿੰਦਰ ਸਿੰਘ ਕੰਗ, ਮਨਪ੍ਰੀਤ ਸਿੰਘ ਭੈਣੀ ਲਿੱਧੜ, ਕੁਲਦੀਪ ਸਿੰਘ ਗਿੱਲ ਆਦਿ ਆਗੂਆਂ  ਨੇ ਵੀ ਸੰਬੋਧਨ ਕੀਤਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।