ਜੰਡਿਆਲਾ ਗੁਰੂ ਰੇਲ ਰੋਕੋ ਅੰਦੋਲਨ 150 ਵੇਂ ਦਿਨ ਦਾਖ਼ਿਲ ।
February 20th, 2021 | Post by :- | 79 Views
ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ 150ਵੈ ਦਿਨ ਵਿੱਚ ਦਾਖਲ।ਕਿਸਾਨਾਂ ਤੇ ਗਾਇਕਾ ਉੱਤੇ ਨਜਾਇਜ ਪਰਚੇ ਕਰਨ ਦੀ ਕੀਤੀ ਨਿਖੇਧੀ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜੰਡਿਆਲਾ ਗੁਰੂ ਵਿਖੇ  ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਿਹਾ ਰੇਲ ਰੋਕੋ ਅੰਦੋਲਨ ਗੁਰਬਚਨ ਸਿੰਘ ਚੱਬਾ,ਜਰਮਨਜੀਤ ਸਿੰਘ ਬੰਡਾਲਾ, ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਵਿੱਚ ਅੱਜ 150ਵੈ ਦਿਨ ਵਿਚ ਦਾਖਲ ਹੋ ਗਿਆ। ਜਿਹੜਾ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਜਾਰੀ ਰਹੇਗਾ।  ਇਸ ਮੌਕੇ ਆਗੂਆਂ ਵੱਲੋਂ ਮੋਦੀ ਸਰਕਾਰ ਵੱਲੋ ਵੱਲੋ ਮੋਰਚੇ ਨੂੰ ਢਾਹ ਲਾਉਣ ਲਈ ਕਿਸਾਨਾਂ ਤੇ ਪੰਜਾਬੀ ਗਾਇਕਾ ਉੱਤੇ ਨਜਾਇਜ ਤੇ ਝੂਠੇ ਪਰਚੇ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਤੇ ਜੰਡਿਆਲਾ ਗੁਰੂ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਝੂਠੇ ਰੱਦ ਕਰਨ ਦੀ ਮੰਗ ਕੀਤੀ।ਮੋਰਚੇ ਨੂੰ ਸੰਬੋਧਨ ਕਰਦਿਆਂ ਝਿਰਮਲ ਸਿੰਘ ਬੱਜੂਮਾਨ, ਹਰਦੇਵ ਸਿੰਘ ਨੇ ਕਿਹਾ ਕਿ ਪੂਰਾ ਦੇਸ਼ ਇਸ ਸਮੇਂ ਕਿਸਾਨਾਂ ਦੇ ਨਾਲ ਖੜਾ ਹੈ। ਆਗੂਆਂ ਨੇ ਕਿਹਾ ਕਿ ਖੇਤੀ ਕਿੱਤਾ ਦੇਸ਼ ਦੇ ਵੱਡੇ ਹਿੱਸੇ ਨੂੰ ਸਿੱਧੇ ਤੇ ਅਸਿੱਧੇ ਤੌਰ ਤੇ ਰੁਜਗਾਰ ਦਿੰਦਾ ਹੈ ਤੇ ਇਸਦੇ ਨਿੱਜੀਕਰਨ ਨਾਲ  ਆਮ ਲੋਕਾਂ ਦੇ ਰੁਜਗਾਰ ਤੇ ਵੀ ਵੱਡਾ ਅਸਰ ਪਵੇਗਾ।ਕੇਂਦਰ ਸਰਕਾਰ  ਫ਼ਸਲਾਂ ਦੀ ਖ੍ਰੀਦ ਕਰਨ ਦੀ ਬਜਾਏ ਖੇਤੀ ਮੰਡੀ ਤੋੜਨ ਉਤੇ ਤੁਲੀ ਹੋਈ ਹੈ।ਇਸ ਮੌਕੇ ਨਿਸ਼ਾਨ ਸਿੰਘ ਬੱਜੂਮਾਨ,ਦਲਜੀਤ ਸਿੰਘ,ਬਲਜਿੰਦਰ ਸਿੰਘ ਡੱਡਿਆਲਾ, ਕਸ਼ਮੀਰ ਸਿੰਘ,ਗੁਰਮੇਲ ਸਿੰਘ ਮੱਕੜ, ਜਤਿੰਦਰ ਸਿੰਘ,ਹਰਪਾਲ ਸਿੰਘ,ਬਾਪੂ ਤਰਲੋਕ ਸਿੰਘ, ਆਤਮਜੀਤ ਸਿੰਘ ਨੰਗਲੀ, ਜੋਗਿੰਦਰ ਸਿੰਘ ਗੁੱਜਰਪੁਰਾ,ਅਮਰਜੀਤ ਸਿੰਘ,ਮਹਿੰਦਰ ਸਿੰਘ ਬੱਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।