ਦੇਸ਼ ਵਿਆਪੀ 4 ਘੰਟੇ ਰੇਲ।ਰੋਕੋ ਅੰਦੋਲਨ ਦੀਆਂ ਤਿਆਰੀਆਂ ਮੁਕੰਮਲ ।
February 17th, 2021 | Post by :- | 72 Views
ਦੇਸ਼ ਵਿਆਪੀ 4 ਘੰਟੇ ਰੇਲ ਰੋਕੋ ਅੰਦੋਲਨ ਦੀਆਂ ਤਿਆਰੀਆਂ ਮੁਕੰਮਲ।ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ 147ਵੈ ਦਿਨ ਵਿੱਚ ਦਾਖਲ।

ਜੰਡਿਆਲਾ ਗੁਰੂ ਕੁਲਜੀਤ ਸਿੰਘ                                ਕੱਲ  ਦੇਸ਼ ਵਿਆਪੀ 4 ਘੰਟੇ ਦੇ ਰੇਲ ਰੋਕੋ ਅੰਦੋਲਨ ਨੂੰ ਸਫ਼ਲ ਕਰਨ ਲਈ  ਪੰਜਾਬ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਕੱਲ  ਅੰਮ੍ਰਿਤਸਰ ਜਿਲੇ ਵਿੱਚ ਜੰਡਿਆਲਾ ਗੁਰੂ,ਵੱਲਾ ਰੇਲਵੇ ਫਾਟਕ,ਬਿਆਸ, ਜੈਂਤੀਪੁਰ,ਸੰਗਰਾਣਾ ਸਾਹਿਬ ਸਮੇਤ ਦਰਜਨਾਂ ਥਾਵਾਂ ਤੇ ਰੇਲਾਂ ਰੋਕੀਆਂ ਜਾਣਗੀਆਂ।ਜਿਸ ਵਿੱਚ ਹਜਾਰਾਂ ਕਿਸਾਨ ਮਜ਼ਦੂਰ,ਬੀਬੀਆਂ ਤੇ ਨੌਜਵਾਨ ਸ਼ਾਮਲ ਹੋਣਗੇ ਤੇ ਮੋਦੀ ਸਰਕਾਰ ਉੱਤੇ ਕਾਲੇ ਕਾਨੂੰਨ ਰੱਦ ਕਰਨ ਲਈ ਦਬਾਅ ਪਾਉਣਗੇ। ਜਥੇਬੰਦੀ ਦੀ ਅਗਵਾਈ ਵਿੱਚ ਜੰਡਿਆਲਾ ਗੁਰੂ ਗਹਿਰੀ ਮੰਡੀ ਵਿਖੇ ਚਲ ਰਿਹਾ ਰੇਲ ਰੋਕੋ ਅੰਦੋਲਨ ਅੱਜ 147ਵੈ ਦਿਨ ਵਿਚ ਦਾਖਲ ਹੋ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿਇਹ ਕਾਲੇ ਕਨੂੰਨ ਦੇਸ਼ ਦੇ ਖੇਤੀ ਕਿੱਤੇ ਨੂੰ ਤਬਾਹ ਕਰ ਦੇਣਗੇ ਤੇ ਦੇਸ਼ ਦੀ ਖੇਤੀ ਅਤੇ ਬਜ਼ਾਰ ਉੱਤੇ ਪ੍ਰਾਈਵੇਟ ਕੰਪਨੀਆਂ ਦਾ ਕਬਜਾ ਹੋ ਜਾਵੇਗਾ।ਇਸ ਲਈ ਆਉਣ ਵਾਲੇ ਦਿਨਾਂ ਵਿੱਚ ਇਸ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਕਿਸਾਨ ਮਜ਼ਦੂਰਾ ਦੇ ਨਾਲ ਨਾਲ ਦੇਸ਼ ਦੇ ਸਾਰੇ ਵਰਗਾਂ ਦਾ ਵੀ ਪੂਰਨ ਸਮਰਥਨ ਮਿਲ ਰਿਹਾ ਹੈ।ਦਿੱਲੀ ਦੇ ਕੁੰਡਲੀ ਬਾਰਡਰ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ,ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਧਰਨਾ ਨਿਰੰਤਰ ਜਾਰੀ ਹੈ।ਇਸ ਮੌਕੇ ਹਰਦੇਵ ਸਿੰਘ ਵਡਾਲਾ ਜੌਹਲ, ਕੁਲਦੀਪ ਸਿੰਘ,ਚਰਨਜੀਤ ਸਿੰਘ ਸਫੀਪੁਰ,ਲਵਜੀਤ ਸਿੰਘ ਖਾਨਕੋਟ, ਹਰਪ੍ਰੀਤ ਸਿੰਘ ਮਲਕਪੁਰ, ਸਲਵਿੰਦਰ ਸਿੰਘ ਭੋਲਾ,ਹੀਰਾ ਸਿੰਘ, ਗੁਰਵਿੰਦਰ ਸਿੰਘ ਬੱਲ,ਮਨਜੀਤ ਸਿੰਘ ਬੰਡਾਲਾ,ਬਲਕਾਰ ਸਿੰਘ ਦੇਵੀਦਾਸਪੁਰ, ਗੁਰਦੇਵ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।,

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।