ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਖ ਵੱਖ ਪਿੰਡਾਂ ,ਸ਼ਹਿਰਾਂ ਅਤੇ ਕਸਬਿਆਂ
February 15th, 2021 | Post by :- | 57 Views
ਸੰਯੁਕਤ ਮੋਰਚੇ ਦੇ ਸੱਦੇ ਤੇ ਵੱਖ ਵੱਖ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਕੀਤਾ ਗਿਆ ਕੈਂਡਲ ਮਾਰਚ।

ਜੰਡਿਆਲਾ ਗੁਰੂ ਕੁਲਜੀਤ ਸਿੰਘ
                     ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਵੱਖ ਵੱਖ ਸੱਤ 7 ਥਾਵਾਂ ਤੇ ਕੀਤਾ ਕੈਂਡਲ ਮਾਰਚ  ਜਿਸ ਵਿਚ ਸ਼ਹੀਦ ਹੋਏ ਪੁਲਵਾਮਾ ਦੇ ਵਿਚ ਫੌਜੀ ਵੀਰ ਅਤੇ ਦਿੱਲੀ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨ ਵੀਰਾਂ ਨੂੰ ਯਾਦ ਕਰਦਿਆਂ  ਟੌਲ ਪਲਾਜ਼ਾ ਨਿੱਜਰਪੁਰਾ ਮਾਨਾਂਵਾਲਾ ਅੰਮ੍ਰਿਤਸਰ ਵਿੱਚ ਮੰਗਲ ਸਿੰਘ ਰਾਮਪੁਰਾ ਤੇ ਸੋਹਣ ਸਿੰਘ ਰਾਮਪੁਰਾ ਨੇ ਅਗਵਾਈ ਕੀਤੀ  ਇਸ ਮੌਕੇ ਤੇ ਜੰਡਿਆਲਾ ਗੁਰੂ ਤੋਂ ਨਿਸ਼ਾਨ ਸਿੰਘ ਤੇ ਰਾਜਾ ਵੀਰ ਨੇ  ਹਾਜ਼ਰੀ ਲਵਾਈ  ਨਿੱਝਰ ਪੂਰੇ ਤੋਂ ਕੁਲਦੀਪ ਸਿੰਘ ਪ੍ਰਧਾਨ ਅਤੇ ਸਤਨਾਮ ਸਿੰਘ ਮੀਤ ਪ੍ਰਧਾਨ  ਝੀਤੇ ਕਲਾਂ ਤੋਂ ਹਰਪਾਲ ਸਿੰਘ ਸਾਬੀ ਪ੍ਰਧਾਨ ਖਾਨਕੋਟ ਤੋਂ ਗੁਰਪ੍ਰੀਤ ਸਿੰਘ ਪ੍ਰਧਾਨ ਰਾਮਪੁਰੇ ਤੋਂ ਕਾਰਜ ਸਿੰਘ ਗੱਜਣ ਸਿੰਘ ਤੇ ਸਤਨਾਮ ਸਿੰਘ  ਪਿੰਡ ਨੰਦ ਵਾਲਾ ਤੋਂ ਸਾਬਕਾ ਸਰਪੰਚ ਟੀਟੂ ਅਤੇ ਹੋਰ ਸਾਥੀਾਅਾ  ਨੇ  ਸ਼ਹੀਦ ਹੋਏ ਫੌਜੀ ਵੀਰ ਅਤੇ ਕਿਸਾਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਸ਼ਰਧਾਂਜਲੀ ਸਮਾਰੋਹ ਵਿਚ  ਕੈਂਡਲ ਮਾਰਚ ਕਰਕੇ  ਸ਼ਹੀਦਾਂ ਨੂੰ ਯਾਦ ਕੀਤਾ ਗਿਆ  ਅਤੇ ਮੰਗ ਕੀਤੀ ਗਈ ਕਿ ਸ਼ਹੀਦ ਹੋਏ ਕਿਸਾਨ ਅਤੇ ਜਵਾਨਾਂ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਈ ਜਾਵੇ  ਅਤੇ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ  ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਨੇ ਵੱਖ ਵੱਖ ਪਿੰਡਾਂ ਦੇ ਵਿੱਚੋਂ ਟੋਲ ਪਲਾਜ਼ਾ ਨਿੱਝਰ ਪੂਰੇ ਤੇ  ਕੈਂਡਲ ਮਾਰਚ ਵਿਚ ਸ਼ਾਮਲ ਹੋਏ ਸਾਰੇ ਵੀਰ ਭੈਣਾਂ ਅਤੇ ਬੱਚਿਆਂ ਨੂੰ  ਇਸ ਅੰਦੋਲਨ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ ਅਤੇ 18 ਤਰੀਕ ਨੂੰ ਰੇਲ ਰੋਕੋ ਅੰਦੋਲਨ ਵੀ ਵੱਡੀ ਪੱਧਰ ਤੇ ਕਰਵਾਉਣ ਲਈ ਪ੍ਰੇਰਿਤ ਕੀਤਾ  ਅਤੇ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।