ਜੰਡਿਆਲਾ ਗੁਰੂ ਵਿੱਖੇ ਰੇਲ ਰੋਕੋ ਅੰਦੋਲਨ 143 ਵੇਂ ਦਿਨ ਦਾਖ਼ਿਲ ,ਖੇਤੀ ਮੰਤਰੀ ਨਰਿੰਦਰ ਤੋਮਰ ਦੀ ਵੀ ਕੀਤੀ ਨਿੰਦਾ ।
February 13th, 2021 | Post by :- | 88 Views
ਜੰਡਿਆਲਾ ਗੁਰੂ ( ਕੁਲਜੀਤ ਸਿੰਘ )      :                               ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਗੁਰਬਚਨ ਸਿੰਘ ਚੱਬਾ,ਰਣਜੀਤ ਕੌਰ ਕਲੈਰਬਲਾ ਦੀ ਅਗਵਾਈ ਵਿੱਚ ਜੰਡਿਆਲਾ ਗੁਰੂ ਗਹਿਰੀ ਮੰਡੀ ਵਿਖੇ ਚਲ ਰਿਹਾ ਰੇਲ ਰੋਕੋ ਅੰਦੋਲਨ ਅੱਜ 143ਵੈ ਦਿਨ ਵਿਚ ਦਾਖਲ ਹੋ ਗਿਆ।ਕਿਸਾਨ ਆਗੂ ਚੱਬਾ ਵਲੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਬਿਆਨ ਕਿ ਇਸ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦਾ ਸਰਕਾਰ ਕੋਲ ਕੋਈ ਵੀ ਰਿਕਾਰਡ ਨਹੀਂ ਹੈ,ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਤੇ ਕਿਹਾ ਕਿ ਸਰਕਾਰ ਕਾਰਪੋਰੇਟਾਂ ਦਾ ਕਰੋੜਾਂ ਰੁਪਈਆ ਦਾ ਕਰਜ਼ਾ ਤਾਂ ਖਤਮ ਕਰ ਸਕਦੀ ਹੈ ਪਰ  ਸਰਕਾਰ ਕੋਲ ਦੇਸ਼ ਦੇ ਕਿਸਾਨਾਂ ਦਾ ਕੋਈ ਰਿਕਾਰਡ ਨਹੀਂ ਹੈ ਤੇ ਨਾਂ ਹੀ ਸ਼ਹੀਦ ਹੋਏ ਕਿਸਾਨਾਂ ਲਈ ਕੋਈ ਸਹਾਇਤਾ ਲਈ ਰਾਸ਼ੀ ਹੈ।।ਇਸ ਮੌਕੇ ਧਰਨਾਕਾਰੀਆ ਨੂੰ ਸੰਬੋਧਨ ਕਰਦਿਆਂ ਗੁਰਭੇਜ ਸਿੰਘ ਸੁਰੋਪੱਡਾ  ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਪੂੰਜੀਪਤੀਆਂ ਦੇ ਦਬਾਅ ਹੇਠ ਇਹ ਕਾਲੇ ਕਨੂੰਨ ਲਿਆਂਦੇ ਗਏ ਹਨ।ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਹੋਣ ਨਾਲ ਕਾਰਪੋਰੇਟ ਕੰਪਨੀਆਂ ਸਸਤੇ ਭਾਅ ਵਿੱਚ ਫ਼ਸਲਾਂ  ਖ੍ਰੀਦ ਕੇ ਸਾਈਲੋ ਗੋਦਾਮਾਂ ਵਿੱਚ ਸਟੋਰ ਕਰਨ ਤੋ ਬਾਅਦ ਮਨਮਰਜੀ ਦੇ ਰੇਟ ਉੱਤੇ ਬਜ਼ਾਰ ਵਿੱਚ ਵੇਚਣਗੀਆਂ।ਜਿਸ ਨਾਲ ਮਹਿਗਾਈ ਵਧੇਗੀ ਤੇ ਆਮ ਜਨਤਾ ਉੱਤੇ ਆਰਥਿਕ  ਬੋਝ ਵਧੇਗਾ ।ਆਗੂਆਂ ਨੇ ਕਿਹਾ ਕਿ ਦੇਸ਼ ਦੇ ਕਿਸਾਨ ਮਜ਼ਦੂਰ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਤੋਂ ਬਗੈਰ ਇਹ ਅੰਦੋਲਨ ਖਤਮ ਨਹੀਂ ਕਰਨਗੇ।ਦਿੱਲੀ ਦੇ ਕੁੰਡਲੀ ਬਾਰਡਰ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ,ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਧਰਨਾ ਨਿਰੰਤਰ ਜਾਰੀ ਹੈ।ਇਸ ਮੌਕੇ ਹਰਜੀਤ ਸਿੰਘ,ਮਹਿਤਾਬ ਸਿੰਘ ਖੱਬੇ ਰਾਜਪੂਤਾਂ,ਬਲਵਿੰਦਰ ਸਿੰਘ ਸੈਦੋਕੇ, ਪ੍ਰੇਮ ਕੁਮਾਰ ਸਿੰਘ ਮਹਿਤਾ, ਲਖਵਿੰਦਰ ਸਿੰਘ ਮਹਿਤਾ ਚੌਕ, ਮੁਖਤਾਰ ਸਿੰਘ,ਜਗੀਰ ਸਿੰਘ ਉਦੋਨੰਗਲ,ਹਰਪ੍ਰੀਤ ਸਿੰਘ,ਯੁਵਰਾਜ ਸਿੰਘ ਕੁਹਾਟ ਵਿੰਡ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।