ਹੜ੍ਹ ਸੀਜਨ ਤੋਂ ਪਹਿਲਾਂ ਕਰਵਾਏ ਜਾਣ ਵਾਲੇ ਹੜ੍ਹ ਰੋਕੂ ਕੰਮਾਂ ਦਾ ਜਾਇਜ਼ਾ ਲੈਣ ਲਈ
February 11th, 2021 | Post by :- | 60 Views
ਤਰਨ ਤਾਰਨ, 11 ਫਰਵਰੀ :   ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਹੜ੍ਹ ਸੀਜਨ ਤੋਂ ਪਹਿਲਾਂ ਕਰਵਾਏ ਜਾਣ ਵਾਲੇ ਹੜ੍ਹ ਰੋਕੂ ਕੰਮਾਂ ਦਾ ਜਾਇਜ਼ਾ ਲੈਣ ਲਈ ਅੱਜ ਦਰਿਆ ਬਿਆਸ ਅਤੇ ਸਤਲੁਜ ਦੇ ਨਾਲ ਲੱਗਦੇ ਪਿੰਡਾਂ ਦਾ ਵਿਸ਼ੇਸ ਦੌਰਾ ਕੀਤਾ ਗਿਆ । ਇਸ ਮੌਕੇ ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਰੋਹਿਤ ਗੁਪਤਾ ਅਤੇ ਐਕਸੀਅਨ ਸ੍ਰੀ ਦਵਿੰਦਰ ਕੁਮਾਰ ਐਰੀ ਤੋਂ ਇਲਾਵਾ ਡਰੇਨੇਜ਼ ਵਿਭਾਗ ਦੇ ਅਧਿਕਾਰੀ ਵੀ ਉਹਨਾਂ ਦੇ ਨਾਲ ਸਨ ।
ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਦਰਿਆ ਨਾਲ ਲੱਗਦੇ ਪਿੰਡ ਧੂੰਦਾ, ਹਰੀਕੇ ਪੱਤਣ, ਗੱਟੀ ਬਾਸਾ, ਕੁੱਤੀਵਾਲ ਅਤੇ ਸਭਰਾ ਆਦਿ ਪਿੰਡਾ ਦਾ ਦੌਰਾ ਕੀਤਾ ਗਿਆ ਹੈ ਅਤੇ ਮੌਕੇ ‘ਤੇ ਮੌਜੂਦਾ ਪਿੰਡ ਵਾਸੀਆ ਨੂੰ ਪੇਸ਼ ਆ ਰਹੀਆ ਮੁਸ਼ਕਿਲਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਬੜੇ ਧਿਆਨ ਨਾਲ ਸੁਣਿਆਂ ਗਿਆ ਅਤੇ ਧੁੰਦਾ ਪਿੰਡ ਵਿਖੇ ਬਿਆਸ ਦਰਿਆ ਦੇ ਨਾਲ ਵਾਹੀਯੋਗ ਜ਼ਮੀਨ ਨੂੰ ਲੱਗੀ ਢਾਅ ਦਾ ਮੌਕਾ ਵੇਖਿਆ । ਮੌਕੇ ‘ਤੇ ਪਿੰਡ ਵਾਸੀਆ ਵੱਲੋਂ ਆਪਣੇ ਪੱਧਰ ‘ਤੇ ਇਸ ਨੂੰ ਰੋਕਣ ਲਈ ਬੋਰੀਆ ਭਰ ਕੇ ਦਰਿਆ ਵਿੱਚ ਲਗਾਈਆ ਜਾ ਰਹੀਆ ਸਨ।
ਡਿਪਟੀ ਕਮਿਸ਼ਨਰ ਵੱਲੋਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਨਰੇਗਾ ਵਿੱਚ ਵੀ ਇਸ ਕੰਮ ਨੂੰ ਕਰਵਾਉਣ ਹਿੱਤ ਨਿਰਦੇਸ਼ ਦਿੱਤੇ ਗਏ। ਡਰੇਨਜ਼ ਵਿਭਾਗ ਦੇ ਅਧਿਕਾਰੀਆ ਨੂੰ ਤਰੁੰਤ ਪੱਥਰ ਦੇ ਸਟੈਂਡ ਲਗਾਉਣ ਸਬੰਧੀ ਅਨੁਮਾਨ ਦੇਣ ਦੇ ਹੁਕਮ ਦਿੱਤੇ ਤਾਂ ਜੋ ਇਸ ਲੱਗੀ ਢਾਅ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕੀਤਾ ਜਾ ਸਕੇ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।