ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਨੇ ਕਿਸਾਨ ਅੰਦੋਲਨ ਨੂੰ ਸਮਰਪਿਤ 6ਵਾਂ ਕਵੀ ਦਰਬਾਰ ਕਰਵਾਇਆ-ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕੀਤਾ ਸਨਮਾਨ
February 7th, 2021 | Post by :- | 89 Views

ਬਾਬਾ ਬਕਾਲਾ ਸਾਹਿਬ 7 ਫਰਵਰੀ (ਮਨਬੀਰ ਸਿੰਘ ਧੂਲਕਾ.) ਪਿਛਲੇ 35 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਰਗਰਮੀਆਂ ਰਚਣ ਵਾਲੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਸਬੰਧਿਤ ਕੇਂਦਰੀ ਪੰਜਾਬੀ ਲੇਖਕ ਸਭਾ) ਵੱਲੋਂ ਕਿਸਾਨੀ ਅੰਦੋਲਨ ਨੂੰ ਸਮਰਪਿਤ ਛੇਵਾਂ ਕਵੀ ਦਰਬਾਰ ਅੱਜ ਸੰਤ ਮਾਝਾ ਸਿੰਘ ਕਰਮਜੋਤ ਸੀ: ਸੈ: ਸਕੂਲ਼, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਾਕਰੀ ਮੈਂਬਰ ਅਤੇ ਬਾਬਾ ਬਕਾਲਾ ਸਾਹਿਤ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਅਵਤਾਰ ਸਿੰਘ ਗੋਇੰਦਵਾਲ (ਸਕੱਤਰ ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ), ਡਾ: ਕੁਲਵੰਤ ਸਿੰਘ ਬਾਠ ਵੈਟਰਨਰੀ ਅਫਸਰ, ਬਾਬਾ ਬਕਾਲਾ ਸਾਹਿਤ ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਮੱਖਣ ਸਿੰਘ ਭੈਣੀਵਾਲਾ ਸਾ: ਬੀ.ਈ.ਈ.ਓ, ਪ੍ਰਿੰ: ਗੁਰਜੀਤ ਸਿੰਘ ਵਡਾਲਾ, ਪ੍ਰਿੰ: ਗੁਰਮੁੱਖ ਸਿੰਘ ਅਰਜਨਮਾਂਗਾ ਅਤੇ ਮੈਡਮ ਸੁਖਵੰਤ ਕੌਰ ਵੱਸੀ ਪ੍ਰਧਾਨ ਮਹਿਲਾ ਵਿੰਗ ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਇਸ ਮੌਕੇ ਸਭਾ ਵੱਲੋਂ ਨਿਵੇਕਲੀ ਪੈੜ ਪਾਉਂਦਿਆਂ ਕਿਸਾਨ ਸੰਘਰਸ਼ ਵਿੱਚ ਜੂਝ ਰਹੀਆਂ ਤਹਿਸੀਲ਼ ਬਾਬਾ ਬਕਾਲਾ ਸਾਹਿਬ ਨਾਲ ਸਬੰਧਿਤ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਫ਼ਨਬਸਪ;ਸਨਮਾਨਿਤ ਹੋਣ ਵਾਲੇ ਕਿਸਾਨ ਆਗੂਆਂ ਵਿੱਚ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਥੇਬੰਦਕ ਸਕੱਤਰ ਦਲਬੀਰ ਸਿੰਘ ਬੇਦਾਦਪੁਰ, ਤਹਿਸੀਲ ਪ੍ਰਧਾਨ ਤਰਸੇਮ ਸਿੰਘ ਠੱਠੀਆਂ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪ੍ਰਧਨ ਅਜੀਤ ਸਿੰਘ ਠੱਠੀਆਂ, ਸਕੱਤਰ ਜੋਗਿੰਦਰ ਸਿੰਘ, ਕਿਸਾਨ ਸੰਘਰਸ਼ ਕਮੇਟੀ (ਰਾਜੇਵਾਲ) ਦੇ ਤਹਿਸੀਲ ਪ੍ਰਧਾਨ ਉਮਰਾਜ ਸਿੰਘ ਧਰਦਿਉ, ਸੁਰਜੀਤ ਸਿੰਘ ਧਰਦਿਉ ਅਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਚੌਂਕ ਮਹਿਤਾ ਦੇ ਪ੍ਰਧਾਨ ਲਖਵਿੰਦਰ ਸਿੰਘ ਅਤੇ ਮੁਖਤਾਰ ਸਿੰਘ ਵਡਾਲਾ ਆਦਿ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸਭਾ ਵੱਲੋਂ ਕਿਸਾਨ ਸੰਘਰਸ਼ ਵਿੱਚ ਹਰ ਤਰ੍ਹਾਂ ਦਾ ਹਿੱਸਾ ਪਾਉਣ ਦਾ ਪ੍ਰਣ ਕੀਤਾ ਗਿਆ । ਮੰਚ ਸੰਵਲਨ ਨਿਭਾ ਰਹੇ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ । ਇਸ ਮੌਕੇ ਸਰਵ ਸ੍ਰੀ ਮੱਖਣ ਭੈਣੀਵਾਲਾ, ਅਮਰਜੀਤ ਸਿੰਘ ਰਤਨਗੜ੍ਹ, ਅਵਤਾਰ ਸਿੰਘ ਗੋਇੰਦਵਾਲੀਆ, ਗੁਰਮੇਜ ਸਹੋਤਾ, ਮੁਖਤਾਰ ਸਿੰਘ ਗਿੱਲ, ਅਰਜਿੰਦਰ ਬੁਤਾਲਵੀ, ਅਜੀਤ ਸਿੰਘ ਸਠਿਆਲਵੀ, ਪ੍ਰੀਤਪਾਲ ਸਿੰਘ ਗੋਇੰਦਵਾਲੀਆ, ਗੁਰਮੀਤ ਸਿੰਘ ਜੰਡਿਆਲਾ, ਜਗਦੀਸ਼ ਸਹੋਤਾ, ਹਰਦੀਪ ਸਿੰਘ ਗਿੱਲ ਆਦਿ ਨੇ ਗਾਇਕੀ ਦੇ ਜੌਹਰ ਦਿਖਾਏ । ਉਪਰੰਤ ਸਭਾ ਵੱਲੋਂ ਲਗਾਤਾਰ ਕਰਵਾਏ ਗਏ ਕਿਸਾਨੀ ਅੰਦੋਲਨ ਨੂੰ ਸਮਰਪਿਤ ਛੇਵੇਂ ਕਵੀ ਦਰਬਾਰ ਵਿੱਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਮਹਿਲਾ ਵਿੰਗ ਦੀ ਪ੍ਰਧਾਨ ਸੁਖਵੰਤ ਕੌਰ ਵੱਸੀ, ਸਕੱਤਰ ਰਾਜਵਿੰਦਰ ਕੌਰ ਰਾਜ, ਗੁਰਮੀਤ ਕੌਰ ਬੱਲ, ਸੁਰਿੰਦਰ ਖਿਲਚੀਆਂ, ਹਰਮੇਸ਼ ਕੌਰ ਜੋਧੇ, ਰਮਨਦੀਪ ਕੌਰ ਦਿਓਲ, ਮਾ: ਮਨਜੀਤ ਸਿੰਘ ਵੱਸੀ, ਨਵਦੀਪ ਸਿੰਘ ਬਦੇਸ਼ਾ, ਦਲਜੀਤ ਸਿੰਘ ਮਹਿਤਾ, ਸੁਲੱਖਣ ਸਿੰਘ ਦੇਹਲਾਂਵਾਲ, ਮੱਖਣ ਸਿੰਘ ਧਾਲੀਵਾਲ, ਸਕੱਤਰ ਸਿੰਘ ਪੁਰੇਵਾਲ, ਰਣਜੀਤ ਸਿੰਘ ਕੋਟ ਮਹਿਤਾਬ, ਜਗਦੀਸ਼ ਸਿੰਘ ਬਮਰਾਹ, ਸਰਬਜੀਤ ਸਿੰਘ ਪੱਡਾ, ਬਲਬੀਰ ਸਿੰਘ ਬੀਰ ਬੋਲੇਵਾਲ, ਹਰਜਿੰਦਰ ਸਿੰਘ ਥੋਥੀਆਂ ਜੇ.ਈ,. ਬਲਵਿੰਦਰ ਸਿੰਘ ਅਠੌਲਾ, ਲਖਵਿੰਦਰ ਸਿੰਘ ਉੱਪਲ, ਮਨਜੀਤ ਸਿੰਘ ਕੰਬੋ, ਅਮਰਜੀਤ ਸਿੰਘ ਥੋਥੀਆਂ ਆਦਿ ਨੇ ਕਾਵਿ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿਆ

ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕਰਵਾਏ ਗਏ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਵਾਏ ਗਏ 6ਵੇਂ ਕਵੀ ਦਰਬਾਰ ਸਮਾਗਮ ਮੌਕੇ ਕਿਸਾਨ ਜਥੇਬੰਦੀਆਂ ਦੇ ਮੁਖੀਆਂ ਨੂੰ ਸਨਮਾਨਿਤ ਕਰਨ ਮੌਕੇ ਯਾਦਗਾਰੀ ਤਸਵੀਰ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।