‘ਸੋਲਿਡ ਵੇਸਟ ਮੈਨਜੇਮੈਂਟ ਪ੍ਰੋਜੈਕਟ’ ਪਿੰਡਾਂ ਵਿੱਚ ਕੂੜੇ ਦੀ ਸਮੱਸਿਆ ਦੇ ਹੱਲ ਲਈ ਸਹਾਈ ਹੋਏ
February 6th, 2021 | Post by :- | 61 Views

ਬਟਾਲਾ, 6 ਫਰਵਰੀ         –      ‘ਹਰ ਘਰ ਜਲ, ਹਰ ਘਰ ਸਫ਼ਾਈ’ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਕੂੜੇ ਦੀ ਸਮੱਸਿਆ ਦੇ ਨਿਪਟਾਰੇ ਲਈ ਸੋਕ ਪਿੱਟਸ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਕੂੜੇ ਨੂੰ ਸੈਗਰੀਗੇਟ ਕਰਕੇ ਵਿਗਿਆਨਿਕ ਢੰਗ ਨਾਲ ਇਸਦਾ ਨਿਪਟਾਰਾ ਕੀਤਾ ਜਾ ਸਕੇ।

ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਦੱਸਿਆ ਕਿ ‘ਮਗਨਰੇਗਾ’ ਤਹਿਤ ਪਿੰਡਾਂ ਅੰਦਰ ਛੱਪੜਾਂ ਦੇ ਨਵੀਨੀਕਰਨ, ਸੋਕ ਪਿੱਟ, ਸ਼ਮਸ਼ਾਨਘਾਟ ਦੀ ਉਸਾਰੀ ਅਤੇ ਪਾਰਕਾਂ ਦੀ ਉਸਾਰੀ ਆਦਿ ਦੇ ਕੰਮ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਪਿੰਡਾਂ ਅੰਦਰ ਸੋਲਿਡ ਵੈਸਟ ਮੈਨਜੇਮੈਂਟ ਪ੍ਰੋਜੈਕਟ ਬਣਾਏ ਗਏ ਹਨ, ਜਿਸ ਨਾਲ ਕੂੜੇ ਤੋਂ ਖਾਦ ਤਿਆਰ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ‘ਸੋਲਿਡ ਵੇਸਟ ਪ੍ਰੋਜੈਕਟ’ ਤਹਿਤ ਪਿੰਡਾਂ ਵਿੱਚ ਪਿੱਟਸ ਬਣਾਏ ਗਏ ਹਨ ਜਿਥੇ ਗਿੱਲੇ ਕੂੜੇ ਨੂੰ ਇਕੱਠਾ ਕਰਕੇ ਉਸਦੀ ਖਾਦ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੂੜੇ ਤੋਂ ਬਣਨ ਵਾਲੀ ਖਾਦ ਨਾਲ ਖੇਤੀ ਦੇ ਧੰਦੇ ਨੂੰ ਲਾਭ ਮਿਲੇਗਾ ਤੇ ਇਸ ਨਾਲ ਆਰਗੈਨਿਕ ਖੇਤੀ ਨੂੰ ਵੀ ਹੁਲਾਰਾ ਮਿਲੇਗਾ।

ਚੇਅਰਮੈਨ ਬਾਜਵਾ ਨੇ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਲਿਡ ਵੈਸਟ ਮੈਨਜੇਮੈਂਟ ਤਹਿਤ ਗਿੱਲੇ ਤੇ ਸੁੱਕੇ ਕੂੜੇ ਨੂੰ ਸੈਗਰੀਗੇਟ ਕਰਕੇ ਇਸਦਾ ਵਿਗਿਆਨਿਕ ਢੰਗ ਨਾਲ ਨਿਪਟਾਰਾ ਕਰਨ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਅਸੀਂ ਆਪਣੇ ਪਿੰਡਾਂ ਨੂੰ ਸਾਫ਼-ਸੁਥਰਾ ਬਣਾ ਸਕਦੇ ਹਾਂ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।