ਵਿਰਾਸਤੀ ਪਾਰਟੀਆਂ ਵੱਲੋਂ ਜਨਤਾ ਨੂੰ ਝੂਠੇ ਵਿਕਾਸ ਦੇ ਲਾਲੀਪਾਪ ਦੇ ਕੇ ਕਰ ਰਹੇ ਹਨ ਗੁੰਮਰਾਹ :ਹਰਭਜਨ ।
February 6th, 2021 | Post by :- | 144 Views

ਜੰਡਿਆਲਾ ਗੁਰੂ 6 ਫਰਵਰੀ (ਕੁਲਜੀਤ ਸਿੰਘ) ਜੰਡਿਆਲਾ ਗੁਰੂ ਦੀ ਜਨਤਾ ਸੱਤਾਧਾਰੀ ਕਾਂਗਰਸ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ ਬਾਦਲ ਪਾਰਟੀ ਤੋਂ ਬਹੁਤ ਦੁਖੀ ਹਨ ਜੋ ਵਿਕਾਸ ਦੇ ਲੋਲੀ ਪੋਪ ਦੇ ਕੇ ਸਬਜ਼ ਬਾਗ ਦਿਖਾਉਂਦੇ ਜਨਤਾ ਨੂੰ ਹਰੇਕ ਵਾਰ ਗੁੰਮਰਾਹ ਕਰ ਰਹੇ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਭਜਨ ਸਿੰਘ ਸਾਬਕਾ ੲੀ ਟੀ ੳੁ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੰਡਿਆਲਾ ਗੁਰੂ ਪੱਤਰਕਾਰਾਂ ਨਾਲ ਸਾਂਝੇ ਕੀਤੇ ਅਤੇ ਕਿਹਾ ਕਿ ਜੰਡਿਆਲਾ ਗੁਰੂ ਦੀਆਂ ਨਗਰ ਕੌਂਸਲ ਚੋਣਾਂ ਹਰੇਕ ਵਾਰਡ ਵਿੱਚੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਚੋਣ ਲੜਨ ਲਈ ਖੜ੍ਹੇ ਕੀਤੇ ਹਨ ਐਸੇ ਹੀ ਲੜੀ ਤਹਿਤ ਵਾਰਡ ਨੰਬਰ 12 ਤੋਂ ਪੜ੍ਹੇ-ਲਿਖੇ ਇਮਾਨਦਾਰ ਬੇਦਾਗ ਸਖਸ਼ੀਅਤ ਦੇ ਮਾਲਕ ਮਿਹਨਤੀ ਉਮੀਦਵਾਰ ਬਜਰੰਗ ਜੀਤ ਸਿੰਘ ਦੇ ਹੱਕ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕਰਦੇ ਹੋਏ ਜਨਤਾ ਨੂੰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਤੇ ਵੋਟ ਪਾਉਂਣ ਦੀ ਅਪੀਲ ਕੀਤੀ ਤਾਂ ਜੋ ਨਗਰ ਕੌਂਸਲ ਵਿਚ ਫੈਲਿਆ ਭ੍ਰਿਸ਼ਟਾਚਾਰ ਨੂੰ ਸਾਫ ਕੀਤਾ ਜਾਵੇ ਇਸ ਵਿੱਚ ਜਨਤਾ ਦੇ ਸਹਿਯੋਗ ਦੀ ਬਹੱਤ ਲੋੜ ਹੈ ਜੋ ਝਾੜੂ ਨਾਲ ਸਫਾਇਆ ਕਰਦਿਆਂ ਵਿਰਾਸਤੀ ਪਾਰਟੀਆਂ ਦੇ ਆਗੂਆਂ ਨੂੰ ਨਗਰ ਕੌਂਸਲਰ ਵਿੱਚੋਂ 17 ਫਰਵਰੀ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਅਤੇ ਨਗਰ ਕੌਂਸਲਾਂ ਤੇ ਆਮ ਆਦਮੀ ਦੀ ਜਿੱਤ ਹੋਵੇੇ !

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।