ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਟੋਲ ਪਲਾਜ਼ਾ ਨਿੱਜਰਪੁਰਾ ਤੇ ਕੀਤਾ ਚੱਕਾ ਜਾਮ ।
February 6th, 2021 | Post by :- | 69 Views
ਜੰਡਿਆਲਾ ਗੁਰੂ ( ਕੁਲਜੀਤ ਸਿੰਘ   )    ;               ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਨਿੱਜਰਪੁਰਾ ਟੋਲ ਪਲਾਜ਼ਾ  ਨਮਾਨਾਂਵਾਲਾ   ਰੋਡ ਅੰਮ੍ਰਿਤਸਰ ਵਿਖੇ  ਦਵਿੰਦਰ  ਸਿੰਘ ਚਾਟੀਵਿੰਡ ਅੰਗਰੇਜ਼ ਸਿੰਘ ਚਾਟੀਵਿੰਡ ਮੰਗਲ ਸਿੰਘ ਰਾਮਪੁਰਾ  ਦੀ ਅਗਵਾਈ ਵਿੱਚ 12 ਤੋਂ  3 ਵਜੇ ਤੱਕ   ਚੱਕਾ ਜਾਮ ਕੀਤਾ ਗਿਆ  ਜਿਸ ਵਿੱਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਬੋਲਦਿਆਂ ਕਿਹਾ ਕੀ ਸਰਕਾਰ ਦੇਸ਼ ਨੂੰ ਚਲਾਉਣ ਵਿੱਚ ਫੇਲ੍ਹ ਹੋ ਚੁੱਕੀ ਹੈ ਅਤੇ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਕੇ   ਕਾਰਪੋਰੇਟ ਘਰਾਣਿਆਂ ਦਾ ਪੰਜਾਬ ਅਤੇ ਹੋਰਨਾਂ ਸੂਬਿਆਂ  ਦੀਆਂ ਜ਼ਮੀਨਾਂ ਅਤੇ  ਲੋਕਾਂ ਦਾ ਕਾਰੋਬਾਰ   ਖੋਹ ਕੇ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਵਿੱਚ ਰੁੱਝੀ ਹੋਈ ਵਾ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੀ ਨਿਗ੍ਹਾ ਪੰਜਾਬ  ਅਤੇ ਭਾਰਤ  ਦੇ  ਦੂਜੇ ਸੂਬਿਆਂ ਦੀਆਂ ਜ਼ਮੀਨਾਂ ਹੜੱਪਨ ਤੇ ਟਿਕੀਆਂ ਹੋਈਆਂ ਹਨ  ਉਧਰ ਦਿੱਲੀ ਵਿੱਚ ਸੰਯੁਕਤ ਮੋਰਚੇ ਵੱਲੋਂ ਪੰਜਾਬ ਅਤੇ ਭਾਰਤ ਦੇ ਦੂਜਿਆਂ ਸੂਬਿਆਂ ਦੀਆਂ ਜ਼ਮੀਨਾਂ ਬਚਾਉਣ ਵਾਸਤੇ ਸਮੂਹ ਜਥੇਬੰਦੀਆਂ ਸੰਘਰਸ਼ ਦੇ ਮੈਦਾਨ ਵਿੱਚ  ਲੜਾਈ ਲੜ ਰਹੀਆਂ ਹਨ  ਆਗੂਆਂ ਕਿਹਾ ਕਿ ਇਹ ਲੜਾਈ ਉਨ੍ਹਾਂ ਚਿਰ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਖ਼ਿਲਾਫ਼ ਜਾਰੀ ਰਹੇਗੀ  ਜਿੰਨਾ ਚਿਰ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਮਾਰੂ ਬਿੱਲ ਵਾਪਸ ਨਹੀਂ ਕੀਤੇ ਜਾਂਦੇ  ਹੋਰਨਾਂ ਤੋਂ ਇਲਾਵਾ ਇਸ ਮੌਕੇ  ਹਰਪ੍ਰੀਤ ਸਿੰਘ ਪੰਡੋਰੀ ਸੋਹਣ ਸਿੰਘ ਰਾਮਪੁਰਾ ਪ੍ਰਤਾਪ ਸਿੰਘ ਪੰਡੋਰੀ ਸਰਪੰਚ  ਗੁਰ   ਪਤਵੰਤ ਸਿੰਘ ਨੰਦ ਸਿੰਘ ਵਾਲਾ ਮਹਿੰਦਰਜੀਤ ਸਿੰਘ ਨੰਦ ਸਿੰਘ ਵਾਲਾ ਰਾਜਵਿੰਦਰ ਸਿੰਘ ਬੰਡਾਲਾ  ਪਰਮਜੀਤ ਸਿੰਘ ਸੁਲਤਾਨਵਿੰਡ ਭੀਮ ਸਿੰਘ ਗੁਨੋਵਾਲ ਜੋਧ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਰੋਡਵੇਜ਼  ਬਲਜੀਤ ਸਿੰਘ ਸਰਪੰਚ ਚਾਟੀਵਿੰਡ  ਗੁਰਪ੍ਰੀਤ ਸਿੰਘ ਪ੍ਰਧਾਨ   ਖਾਨਕੋਟ ਸੋਨੂ ਮਾਲ ਪ੍ਰਧਾਨ ਸੁਲਤਾਨਵਿੰਡ ਗੱਜਣ ਸਿੰਘ ਪ੍ਰਧਾਨ ਰਾਮਪੁਰਾ  ਕਾਰਜ ਸਿੰਘ ਸਤਨਾਮ ਸਿੰਘ ਬਲਵੰਤ ਸਿੰਘ ਪੰਡੋਰੀ ਯੁੱਧਵੀਰ ਸਿੰਘ ਕਿਰਤੀ ਕਿਸਾਨ ਯੂਨੀਅਨ  ਪ੍ਰਧਾਨ  ਡਾ ਸੁਖਮੀਤ ਸਿੰਘ ਅੰਮ੍ਰਿਤਸਰ  ਭੈਣਜੀ ਸੁਰਿੰਦਰ ਕੌਰ ਸੁਲਤਾਨਵਿੰਡ ਨਿਸ਼ਾਨ ਸਿੰਘ ਪ੍ਰਧਾਨ ਜੰਡਿਆਲਾ ਗੁਰੂ ਕੁਲਦੀਪਜਰਨੈਲ ਸਿੰਘ ਪੱਖੋਕੇ   ਸਿੰਘ ਪ੍ਰਧਾਨ ਨਿੱਜਰਪੁਰਾ ਹਰਪਾਲ ਸਿੰਘ ਝੀਤੇ ਕਲਾਂ  ਜਰਨੈਲ ਸਿੰਘ ਪੱਖੋਕੇ  ,ਹਰਪ੍ਰੀਤ ਸਿੰਘ ਪੰਡੋਰੀ ,ਸੋਹਣ ਸਿੰਘ ਰਾਮਪੁਰਾ ,ਅਤੇ ਪ੍ਰਤਾਪ ਸਿੰਘ ਸਰਪੰਚ ਪੰਡੋਰੀ ਹਾਜ਼ਿਰ ਸਨ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।