ਜੰਡਿਆਲਾ ਗੁਰੂ ਵਿੱਖੇ ਰੇਲ ਰੋਕੋ।ਅੰਦੋਲਨ 136 ਵੇਂ ਦਿਨ ਹੋਇਆ ਦਾਖ਼ਿਲ ,ਗੋਲਡਨ ਗੇਟ ਸਮੇਤ ਕਈ ਜਗ੍ਹਾ ਕੀਤਾ ਚੱਕਾ ਜਾਮ ।
February 6th, 2021 | Post by :- | 129 Views
ਖੇਤੀ ਤਿੰਨ ਕਾਲੇ ਕਾਨੂੰਨ ਰੱਦ,ਬਿਜਲੀ ਸੋਧ ਬਿੱਲ 2020,ਪਰਾਲੀ ਬਿੱਲ 2020 ਰੱਦ ਕਰਨ,ਦਿੱਲੀ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਕਿਸਾਨ ਨੂੰ ਰਿਹਾਅ ਤੇ ਕੀਤੇ ਪਰਚੇ ਰੱਦ ਕਰਨ ਤੇ ਧਰਨੇ ਦੁਆਲੇ ਕੀਤੀ ਬੈਰੀਗੇਟਿੰਗ ਪਿਛੇ ਕਰਨ ਦੀ ਕੀਤੀ ਮੰਗ।ਜੰਡਿਆਲਾ ਗੁਰੁ ਵਿਖੇ ਰੇਲ ਰੋਕੋੋ ਅੰਦੋਲਨ 136ਵੇਂ ਦਿਨ ਚ ਦਾਖਿਲ।
ਜੰਡਿਆਲਾ ਗੁਰੂ ਕੁਲਜੀਤ ਸਿੰਘ
            ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਕੌਮੀ ਭਾਰਤ ਬੰਦ ਦੇ ਕੌਮੀ ਸੱਦੇ ਤੇ ਅੱਜ 12 ਤੋਂ 3 ਵਜੇ ਤੱਕ 3 ਘੰਟੇ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਖਿਲਾਫ ਭਾਰੀ ਨਾਅਰੇਬਾਜੀ ਕੀਤੀ ਗਈ।ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ,ਜਿਲਾ ਸਕੱਤਰ ਜਰਮਨਜੀਤ ਸਿੰਘ ਬੰਡਾਲਾ,ਸਕੱਤਰ ਸਿੰਘ ਕੋਟਲਾ ਦੀ ਅਗਵਾਈ ਵਿੱਚ ਅੱਜ ਜਿਲਾ ਅੰਮ੍ਰਿਤਸਰ ਵਿਖੇ ਗੋਲਡਨ ਗੇਟ ਸਮੇਤ ਰਈਆ ਮੋੜ,ਸਠਿਆਲਾ ਕਾਲਜ,ਮਹਿਤਾ,ਖੁਜਾਲਾ ਅੱਡਾ,ਬਟਾਲਾ ਐੱਸ.ਐੱਸ.ਪੀ. ਦਫਤਰ,ਕੱਥੂਨੰਗਲ, ਮਜੀਠਾਅੱਡਾ,ਫਤਿਹਗੜ ਚੂੜੀਆਂ,ਗੱਗੋਮਾਹਲ,ਲਸ਼ਕਰੀਨੰਗਲ ਅੱਡਾ,ਰਾਮਤੀਰਥ,ਕੋਹਾਲੀੇ,ਲੋਪੋਕੇ,ਚੌਗਾਵਾਂ ਬਾਈਪਾਸ,ਖਾਸਾ ਚੌਂਕ, ਇੰਡੀਆਂ ਗੇਟ,ਬੰਡਾਲਾ ਵਿਖੇ ਭਾਰੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਵੱਲੋਂ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੰਗ ਕੀਤੀ ਕਿ ਦਿੱਲੀ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਕਿਸਾਨ ਰਿਹਾਅ ਕੀਤੇ ਜਾਣ,ਧਰਨੇ ਦੁਆਲੇ ਕੀਤੀ ਘੇਰਾਬੰਦੀ ਪਿਛੇ ਕੀਤੀ ਜਾਵੇ,ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ।ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੂੰਜੀਪਤੀਆਂ ਦੇ ਹੱਕ ਵਿੱਚ ਤਿੰਨ ਖੇਤੀ ਕਾਨੂੰਨ ਪਾਸ ਕਰਕੇ ਪੰਜਾਬ ਦੀਆਂ ਜਮੀਨਾਂ ਤੇ ਅੰਬਾਨੀਆਂ ਤੇ ਅਡਾਨੀਆਂ ਦਾ ਕਬਜਾ ਕਰਵਾਉਣ ਲਈ ਦਲਾਲ ਬਣ ਕੇ ਖੇਤੀ ਬਿੱਲ ਲਾਗੂ ਕਰਨਾ ਚਾਹੁੰਦੀ ਹੈ ਜਿਸ ਦਾ ਪੂਰਾ ਦੇਸ਼ ਤੇ ਕਿਸਾਨ ਵਿਰੋਧ ਕਰ ਰਿਹਾ ਪਰ ਮੋਦੀ ਸਰਕਾਰ ਇਹਨਾਂ ਕਾਲੇ ਕਾਨੂੰਨਾ ਨੂੰ ਕਿਸਾਨ ਹਿਤੈਸ਼ੀ ਦੱਸ ਰਹੀ ਹੈ।ਇਹਨਾਂ ਬਿੱਲਾਂ ਨਾਲ ਕਿਸਾਨੀ ਤਾਂ ਤਬਾਹ ਹੋਵੇਗੀ ਹੀ ਇਸ ਨਾਲ ਹੀ ਜਨਤਾ ਵੀ ਬਰਬਾਦ ਹੋ ਜਾਵੇਗੀ,ਜਮਾਂਖੋਰੀ ਵਧੇਗੀ,ਅਨਾਜ ਦੀ ਸਸਤੇ ਭਾਅ ਲੁੱਟ ਕਰਕੇ ਸਾਈਲੋ ਗੁਦਾਮਾਂ ਵਿੱਚ ਸਟੋਰ ਕਰਕੇ ਨਕਲੀ ਥੁੜ ਪੈਦਾ ਕਰਕੇ ਖਪਤਕਾਰਾਂ ਦੀ ਮਨਮਰਜੀ ਦੇ ਰੇਟਾਂ ਤੇ ਲੁੱਟ ਕੀਤੀ ਜਾਵੇਗੀ।ਮੰਡੀ ਤੇ ਬਾਜਾਰ ਤੇ ਪੂੰਜੀਪਤੀ ਕੰਪਨੀਆਂ ਕਾਬਜ ਹੋਣ ਨਾਲ ਮੰਡੀਬੋਰਡ ਦਾ ਢਾਂਚਾ ਵੀ ਖਤਮ ਹੋਵੇਗਾ,ਬੇਰੁਜਗਾਰੀ ਵਧੇਗੀ,ਭੁੱਖਮਰੀ ਨਾਲ ਲੱਖਾਂ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਣਗੇ।ਕਿਸਾਨ ਜਮੀਨਾਂ ਤੋਂ ਲਾਂਬੇ ਹੋ ਕੇ ਸਦੀਆਂ ਲਈ ਗੁਲਾਮ ਹੋ ਜਾਣਗੇ।ਰੇਲ ਰੋੋਕੋ ਅੰਦੋਲਨ ਰੇਲਵੇ ਟਰੈਕ ਜੰਡਿਆਲਾ ਗੁਰੂ ਪਾਰਕ ਵਿੱਚ ਅੱਜ 136ਵੇਂ ਦਿਨ ਚ ਦਾਖਿਲ ਹੋ ਗਿਆ ਜੋ ਖੇਤੀ ਕਾਲੇ ਕਾਨੂੰਨ ਵਾਪਸੀ ਤੱਕ ਨਿਰੰਤਰ ਜਾਰੀ ਰਹੇਗਾ।ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਅੰਦੋਲਨ ਤੋਂ ਘਬਰਾ ਕੇ ਕੋਝੀਆਂ ਚਾਲਾਂ ਵਰਤ ਰਹੀ ਹੈ।ਕਿਸਾਨਾਂ ਦੇ ਦਿੱਲੀ ਧਰਨਾਂ ਸਥਾਨ ਦੇ ਦੁਆਲੇ ਘੇਰਾਬੰਦੀ ਤੰਗ ਕਰਨੀ,ਸ਼ੜਕਾਂ ਵਿੱਚ ਟੋਏ ਪੁਟਣੇ,ਤਿੱਖੇ ਕਿੱਲ ਲਾਉਣੇ,ਬਿਜਲੀ ਪਾਣੀ ਬੰਦ ਕਰਕੇ ਕਿਸਾਨਾਂ ਦੇ ਘੋਲ ਨੂੰ ਤਾਰਪੀਡੋ ਕਰਨ ਦੇ ਯਤਨ ਕਿਸਾਨਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਸਫਲ ਨਹੀ ਹੋਣ ਦੇਵੇਗੀ।ਭਾਜਪਾ ਅਤੇ ਆਰ.ਐੱਸ.ਐੱਸ ਦੇ ਗੁੰਡਿਆਂ ਵੱਲੋਂ ਦਿੱਲੀ ਪੁਲਿਸ ਦੀ ਮੌਜੂਦਗੀ ਵਿੱਚ ਸ਼ਾਂਤਮਈ ਧਰਨਾਂਕਾਰੀਆਂ ਤੇ ਹਮਲਾ ਕਰਨ ਦੀ ਸ਼ਖਦ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਅੰਬਾਨੀ ਤੇ ਅਡਾਨੀ ਦਾ ਕਿਸਾਨਾਂ ਦੀਆਂ ਜਮੀਨਾ ਤੇ ਕਬਜਾ ਤੇ ਖੇਤੀ ਮੰਡੀ ਨੂੰ ਪੁੰਜੀਪਤੀਆਂ ਦੇ ਹੱਥ ਦੇ ਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਕੇ ਦੇਸ਼ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਤੇ ਤੁਲੀ ਮੋਦੀ ਸਰਕਾਰ ਨੂੰ ਕੋਝੇ ਹਥਕੰਡੇ ਵਰਤਨੇ ਛੱਡ ਕੇ ਦੇਸ਼ ਦੇ ਅੰਨਦਾਤਾ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਦੇਸ਼ ਦੀ ਰੀੜ ਦੀ ਹੱਡੀ ਕਿਸਾਨੀ ਨੂੰ ਬਚਾਉਣ ਲਈ ਕਾਰਪੋਰੇਟ ਪੱਖੀ ਬਣਾਏ ਖੇਤੀ ਵਿਰੋਧੀ ਤਿੰਨ ਕਾਲੇ ਕਾੂਨੂੰਨ ਰੱਦ ਕਰਕੇ ਐੱਮ.ਐੱਸ.ਪੀ. ਦਾ ਕਾਨੂੰਨ ਬਣਾ ਕੇ ਫਸਲਾਂ ਦੀ ਖ੍ਰੀਦ ਦੀ ਗ੍ਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ।ਕਿਸਾਨ ਆਗੂਆ ਨੇ ਮੰਗ ਕੀਤੀ ਕਿ ਕਿਸਾਨਾ ਤੇ ਕੀਤੇ ਝੂਠੇ ਪਰਚੇ ਰੱਦ ਕਰਕੇ ਗ੍ਰਿਫਤਾਰ ਕੀਤੇ ਕਿਸਾਨ ਤੇ ਨੌਜਵਾਨ ਰਿਹਾਅ ਕੀਤੇ ਜਾਣ,ਬਿਜਲੀ ਸੋਧ ਬਿੱਲ 2020,ਪਰਾਲੀ ਪ੍ਰਦੂਸ਼ਨ ਐੱਕਟ ਰੱਦ ਕੀਤਾ ਜਾਵੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।