ਹਾਦਸੇ ਵਿੱਚ ਨੰਨੀ 3 ਵਰ੍ਹਿਆਂ ਦੀ ਮਨਤ ਖੇਡ ਰਹੀ ਹੈ ਜਿੰਦਗੀ ਮੌਤ ਵਿੱਚ ,ਪਿਤਾ ਨੇ ਸਰਕਾਰ ਅਤੇ ਮੱਦਦਗਾਰ ਤੋਂ ਲਾਈ ਗੁਹਾਰ ।
February 5th, 2021 | Post by :- | 134 Views

ਅੰਮ੍ਰਿਤਸਰ 5 ਫ਼ਰਵਰੀ  ( ਕੁਲਜੀਤ ਸਿੰਘ )     :    ਅੰਮ੍ਰਿਤਸਰ ਦੇ ਨਜ਼ਦੀਕ ਚੌਹਾਨ ਪਿੰਡ ਵਿੱਚ ਹੋਏ ਹਾਦਸੇ ਵਿਚ ਬੀਤੇ ਕੱਲ੍ਹ ਇਕ ਮਹਿਲਾ ਦੀ ਮੌਤ ਹੋ ਗਈ ਸੀ ਅਤੇ ਇੱਕ ਛੋਟੀ ਤਿੰਨ ਸਾਲ ਦੀ ਮੰਨਤ ਨਾਂ ਦੀ ਬੱਚੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਸੀ ਉਸ ਦੇ ਪਿਤਾ ਸੁਸ਼ੀਲ ਕੁਮਾਰ ਜੋ ਕਿ ਜਲੰਧਰ ਦੇ ਵਿਚ ਈਜ਼ੀ ਡੇਅ ਵਿਚ ਵਿਚ ਕੰਮ ਕਰਦੇ ਹਨ ਅਤੇ ਪੰਜ ਹਜ਼ਾਰ ਰੁਪਏ ਮਹੀਨਾ ਤਨਖਾਹ ਲੈਂਦੇ ਹਨ ਨੇ ਕਿਹਾ ਕਿ ਮੰਨਤ ਬੀਤੇ ਕੱਲ੍ਹ ਤੋਂ ਹੀ ਬੇਹੋਸ਼ ਹੈ ਅਤੇ ਆਈਸੀਯੂ ਵਿਚ ਦਾਖ਼ਲ ਹੈ ਉਨ੍ਹਾਂ ਕਿਹਾ ਕਿ ਬੱਚੀ ਦੀ ਹਾਲਤ ਨੂੰ ਲੈ ਕੇ ਡਾਕਟਰਾਂ ਨੇ 48 ਘੰਟੇ ਦਾ ਸਮਾਂ ਹੋਰਵੇਖਣ ਲਈ ਕਿਹਾ ਹੈ

ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਸਮਰੱਥਾ ਤੋਂ ਵੱਧ 70000 ਰੁਪਏ ਖਰਚ ਚੁੱਕੇ ਹਨ ਹਾਲਾਂਕਿ ਜਿਸ ਬੱਸ ਵਿਚ ਬੈਠੇ ਸਨ ਉਹ ਵੀ ਸਰਕਾਰੀ ਸੀ ਅਤੇ ਸੜਕ ਦੇ ਉੱਤੇ ਖੱਡੇ ਦੇ ਕਰਕੇ ਬੱਸ ਪਲਟੀ ਉਹ ਵੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਉਨ੍ਹਾਂ ਨੇ ਕਿਹਾ ਕਿ ਇਸ ਬਾਬਤ ਉਨ੍ਹਾਂ ਨੇ ਥਾਣਾ ਜੰਡਿਆਲਾ ਗੁਰੂ ਅਤੇ ਐੱਸਐੱਸਪੀ ਦਿਹਾਤੀ ਦਫਤਰ ਅੰਮ੍ਰਿਤਸਰ ਵਿੱਚ ਵੀ ਇਕ ਦਰਖਾਸਤ ਦਿੱਤੀ ਹੈ ਜਿਸ ਵਿਚ ਉਨ੍ਹਾਂ ਨੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਸਰਕਾਰੀ ਮਦਦ ਕੀਤੀ ਜਾਵੇ ਕਿਉਂਕਿ ਉਹ ਬੱਚੀ ਦਾ ਇਲਾਜ ਕਰਨ ਵਿਚ ਸਮਰੱਥ ਨਹੀਂ ਹਨ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਜੋ ਕਿ ਅੰਮ੍ਰਿਤਸਰ ਦੇ ਵੱਡਾ ਹਰੀਪੁਰਾ ਵਿੱਚ ਰਹਿੰਦੇ ਸਨ ਹਾਲਾਂਕਿ ਉਹ ਆਪਣੇ ਪਰਿਵਾਰ ਸਮੇਤ ਜਲੰਧਰ ਰਹਿੰਦੇ ਹਨ ਅਤੇ ਵੀਰਵਾਰ ਨੂੰ ਉਨ੍ਹਾਂ ਉਹ ਆਪਣੇ ਪਿਤਾ ਦੀ ਕਿਰਿਆ ਤੇ ਆਏ ਸਨ ਉਨ੍ਹਾਂ ਦਾ ਇਕ ਰਿਸ਼ਤੇਦਾਰ ਵੀ ਉਨ੍ਹਾਂ ਦੇ ਨਾਲ ਹੀ ਆਇਆ ਸੀ ਕਿਰਿਆ ਤੋਂ ਵਾਪਸ ਜਾਣ ਲੱਗੇ ਉਨ੍ਹਾਂ ਨੇ ਆਪਣੀ ਰਿਸ਼ਤੇਦਾਰ ਜਤਿੰਦਰ ਕੁਮਾਰ ਦੇ ਨਾਲ ਆਪਣੀ ਬੱਚੀ ਨੂੰ ਭੇਜ ਦਿੱਤਾ ਸੀ ਜਦ ਕਿ ਉਨ੍ਹਾਂ ਨੇ ਆਪ ਬਾਅਦ ਵਿੱਚ ਵਾਪਸ ਜਾਣਾ ਸੀ ਰਾਹ ਵਿੱਚ ਚੌਹਾਨ ਪਿੰਡ ਦੇ ਨਜ਼ਦੀਕ ਬੱਸ ਪਲਟਣ ਦੇ ਕਰ ਕੇ ਉਨ੍ਹਾਂ ਦੇ ਰਿਸ਼ਤੇਦਾਰ ਦੀ ਲੱਤ ਚ ਫਰੈਕਚਰ ਆਇਆ ਹੈ ਅਤੇ ਉਨ੍ਹਾਂ ਦੀ ਬੇਟੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਹੈ ਉਨ੍ਹਾਂ ਕਿਹਾ ਕੀ ਬੱਚੀ ਬੀਤੇ ਕੱਲ੍ਹ ਤੋਂ ਹੀ ਆਈਸੀਯੂ ਵਿੱਚ ਹੈ ਤੇ ਅੱਜ ਸਵੇਰੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ 48 ਘੰਟੇ ਹੋਰ ਬੱਚੀ ਨੂੰ ਆਈਸੀਯੂ ਰੱਖਣ ਲਈ ਕਿਹਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੱਚੀ ਦਾ ਇਲਾਜ ਕਰਵਾਉਣ ਵਾਸਤੇ ਪੈਸੇ ਦੀ ਸਮਰੱਥਾ ਨਹੀਂ ਹੈ ਲੇਕਿਨ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਕੋਲੋਂ ਪੈਸੇ ਚੁੱਕ ਕੇ ਹੁਣ ਤਕ ਹਸਪਤਾਲਾਂ ਵਿਚ ਪੈਸੇ ਭਰੇ ਹਨ ਉਨ੍ਹਾਂ ਨੇ ਸਰਕਾਰ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਉਹ ਇੱਕ ਦਿਹਾੜੀਦਾਰ ਹਨ ਅਤੇ ਆਪਣੀ ਬੱਚੀ ਦੇ ਇਲਾਜ ਵਾਸਤੇ ਹੋਰ ਪੈਸੇ ਦੇਣ ਵਿਚ ਸਮਰੱਥ ਨਹੀਂ ਹਨ

ਇਸ ਬਾਰੇ ਜਦੋਂ ਥਾਣਾ ਜੰਡਿਆਲਾ ਦੇ ਜਾਂਚ ਅਫ਼ਸਰ ਦੁਰਲੱਭ ਦਰਸ਼ਨ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਧਾਰਾ 337-338 ,279 ਅਤੇ 304 ਦੇ ਤਹਿਤ ਮੁਕੱਦਮਾ ਦਰਜ ਕਰ ਲਿਤਾ ਗਿਆ ਹੈ ਇਸ ਦੇ ਵਿੱਚ ਐਨ ਐਚ- 1 ਜਿਨ੍ਹਾਂ ਨੇ ਕਿ ਸੜਕ ਠੀਕ ਤਰ੍ਹਾਂ ਰਿਪੇਅਰ ਨਹੀਂ ਕੀਤੀ ਬਸ ਚਾਲਕ ਜਿਸ ਨੇ ਅਣਗਹਿਲੀ ਵਰਤੀ ਹੈ ਅਤੇ ਰੋਡਵੇਜ਼ ਜਿਸਨੇ ਕਿ ਬੱਸ ਦੀ ਮਾੜੀ ਹਾਲਤ ਹੋਣ ਦੇ ਬਾਵਜੂਦ ਬੱਸ ਨੂੰ ਸੜਕ ਤੇ ਭੇਜਿਆ ਹੈ ਸਾਰਿਆਂ ਨੂੰ ਦੋਸ਼ੀ ਬਣਾਇਆ ਗਿਆ ਹੈ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।