ਕਿਸਾਨ ਸੰਘਰਸ਼ ਕਮੇਟੀ ਨੇ ਪਿੰਡ ਵਰਪਾਲ ਵਿਖੇ ਚੇਤਨਾ ਮਾਰਚ ਕੱਢਿਆ ।
February 5th, 2021 | Post by :- | 59 Views
ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵਰਪਾਲ ਵਿੱਖੇ ਚੇਤਨਾ ਮਾਰਚ ਕੱਢਿਆ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਸੰਯੁਕਤ ਮੋਰਚੇ ਦੇ ਸੱਦੇ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ  ਅੱਜ  ਪਿੰਡ ਵਰਪਾਲ ਵਿਖੇ  ਚੇਤਨਾ ਮਾਰਚ ਕੱਢਿਆ ਗਿਆ  ਜਿਸ ਵਿਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਪਰਮਜੀਤ ਸਿੰਘ ਵਰਪਾਲ ਨਵਦੀਪ ਸਿੰਘ ਵਰਪਾਲ  ਨੇ ਅਗਵਾਈ ਕੀਤੀ  ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਲਿਆਂਦੇ  ਗਏ ਤਿੰਨ ਖੇਤੀ ਕਾਨੂੰਨ  ਕਿਸਾਨ ਮਾਰੂ ਤੇ ਲੋਕ ਮਾਰੂ ਹਨ  ਇਸ ਚੇਤਨਾ ਮਾਰਚ ਵਿਚ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ  ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ  ਦੇ ਵਿਰੁਧ ਦੱਬ ਕੇ ਨਾਅਰੇਬਾਜ਼ੀ ਕੀਤੀ  ਅਤੇ ਛੇ ਦੇ ਤਿੰਨ ਘੰਟੇ ਚੱਕਾ ਜਾਮ ਦੇ ਹੱਕ ਵਿਚ ਲੋਕਾਂ ਨੂੰ ਜਾਗਰਿਤ ਕੀਤਾ ਸਮਾਪਤੀ ਦੇ ਸਮੇਂ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ   ਤੇ ਨਾਲੇ ਕਿਹਾ ਇਹ ਵੱਡੀ ਗਿਣਤੀ ਵਿੱਚ ਅਸੀਂ ਸੰਯੁਕਤ ਮੋਰਚੇ ਦੇ ਨਾਲ ਹਾਂ  ਇਸ ਸਮੇਂ ਰਾਜ ਸਿੰਘ ਕਾਰਜ ਸਿੰਘ ਨੇ ਬੋਲਦਿਆਂ ਕਿਹਾ ਕਿ ਅਸੀਂ ਦਿੱਲੀ ਵੱਲ ਵੱਡੀ ਗਿਣਤੀ ਇਕੱਠੀ ਕਰ ਕੇ ਸਰਕਾਰ ਦੇ ਵਿਰੋਧ ਵਿਚ  ਲੜਾਈ ਲੜਾਂਗੇ  ਇਸ ਚੇਤਨਾ ਮਾਰਚ ਵਿਚ ਵੱਖ ਵੱਖ ਲੋਕ ਸ਼ਾਮਲ ਸਨ ਜਿਨ੍ਹਾਂ ਵਿੱਚ
ਕਸ਼ਮੀਰ ਸਿੰਘ ਲਖਵਿੰਦਰ ਸਿੰਘ  ਇਕਬਾਲ ਸਿੰਘ  ਮਨਜੀਤ ਸਿੰਘ ਫੌਜੀ  ਗੁਰਵਿੰਦਰ ਸਿੰਘ   ਮਲਕੀਅਤ ਸਿੰਘ  ਸੰਦੀਪ ਸਿੰਘ ਮਹਿਮਾ  ਦਵਿੰਦਰ ਸਿੰਘ ਘੁੱਲਾ  ਵਿਰਸਾ ਸਿੰਘ ਵਰਪਾਲ  ਮੇਜਰ ਸਿੰਘ  ਸੁਵਿੰਦਰ ਸਿੰਘ   ਅਮਨਦੀਪ ਸਿੰਘ ਵਰਪਾਲ  ਅੰਮ੍ਰਿਤਪਾਲ ਸਿੰਘ  ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਸ਼ਾਮਲ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।