
ਠਾਠਾਂ ਮਾਰਦੇ ਇਕੱਠ ਨਾਲ ਵਾਰਡ ਨੰਬਰ 12 ਤੋਂ ਉਮੀਦਵਾਰ ਨੇ ਹਲਕਾ ਵਿਧਾਇਕ ਨਾਲ ਘਰ ਘਰ ਮੰਗੇ ਵੋਟ
ਜੰਡਿਆਲਾ ਗੁਰੂ 6 ਫਰਵਰੀ (ਕੁੁੁਲਜੀਤ ਸਿੰਘ) ਜਿਉ ਜਿਉ ਨਗਰ ਕੌਸਲ ਚੌਣਾ ਦਾ ਸਮਾਂ ਨਜਦੀਕ ਆ ਰਿਹਾ ਹੈ ਤਿਉ ਤਿਉ ਨਗਰ ਕੌਸਲ ਦੇ ਵਾਰਡਾਂ ਅੰਦਰ ਸਰਗਰਮੀਆ ਤੇਜ ਹੁੰਦੀਆ ਜਾ ਰਹੀਆ ਹਨ । ਅੱਜ ਜੰਡਿਆਲਾ ਗੁਰੂ ਸਹਿਰ ਵਿੱਚ ਹਲਕਾ ਵਿਧਾਇਕ ਐਮ.ਐੱਲ. ਏ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਵਾਰਡ ਨੰਬਰ 12 ਦੇ ਉਮੀਦਵਾਰ ਰਣਧੀਰ ਸਿੰਘ ਧੀਰਾ ਦੇ ਹੱਕ ਵਿੱਚ ਠਾਠਾ ਮਾਰਦਾ ਰੋਡ ਸੋਅ ਕੱਢਿਆ ਗਿਆ ਅਤੇ ਘਰ ਘਰ ਜਾਕੇ ਵੋਟ ਮੰਗੇ , ਜਿਸ ਵਿੱਚ ਬਾਜ਼ਾਰ ਠਠਿਆਰਾ ਵਾਲਾ, ਗਲੀ ਕਸ਼ਾਈਆ ਵਾਲੀ, ਘਾਹ ਮੰਡੀ ਚੋਕ, ਮਸੂਲੀਆ ਦਰਵਾਜਾ, ਗਲੀ ਮਾਣੇ ਵਾਲੀ, ਚੋੜਾ ਬਾਜ਼ਾਰ, ਖੂਹ ਵਾਲੀ ਗਲੀ, ਬਾਗ਼ ਵਾਲਾ ਖੂਹ ਤੋ ਹੁੰਦਾ ਹੋਇਆ ਵਾਪਸ ਠਠਿਆਰਾ ਵਾਲੇ ਬਾਜ਼ਾਰ ਵਿੱਚ ਖਤਮ ਕੀਤਾ ਗਿਆ । ੲਿਸ ਮੋਕੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਸਹਿਰ ਦੇ ਲੋਕਾ ਵਿੱਚ ਕਾਂਗਰਸ ਸਰਕਾਰ ਪ੍ਤੀ ਭਾਰੀ ਉਤਸਾਹ ਦਿਖਾਈ ਦੇ ਰਿਹਾ ਹੈ ਕਿਉਕਿ ਲੋਕ ਚੰਗੀ ਤਰਾ ਜਾਣਦੇ ਹਨ ਕਿ ਜਦੋਂ ਸਹਿਰ ਵਿੱਚ ਕਾਗਰਸ ਸਰਕਾਰ ਨੇ ਸੱਤਾ ਸੰਭਾਲੀ ਤਦ ਪਿੰਡਾ ਸਹਿਰਾ ਦਾ ਵਿਕਾਸ ਬਿਨਾ ਕਿਸੇ ਪੱਖਪਾਤ ਤੋ ਕੀਤਾ ਗਿਆ ਹੈ । ਜੰਡਿਆਲਾ ਗੁਰੂ ਦੇ ਵਾਰਡ ਨੰਬਰ 12 ਵਿਚ ਕਾਂਗਰਸ ਪਾਰਟੀ ਵਲੋਂ ਇਮਾਨਦਾਰ,ਮਿਹਨਤੀ ਅਤੇ ਪੜ੍ਹੇ ਲਿਖੇ ਸੂਝਵਾਨ ਉਮੀਦਵਾਰ ਰਣਧੀਰ ਸਿੰਘ ਧੀਰਾ ਮੈਦਾਨ ਵਿਚ ਖੜੇ ਕੀਤੇ ਹਨ।ਇਸ ਲਈ ਆਪਣਾ ਇਕ ਇਕ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ! ਇਸ ਮੋਕੋ ਪੈ੍ਸ ਨਾਲ ਗਲਬਾਤ ਕਰਦੇ ਹੋਏ ਵਾਰਡ ਨੰਬਰ 12 ਤੋ ਉਮੀਦਵਾਰ ਰਣਧੀਰ ਸਿੰਘ ਨੇ ਕਿਹਾ ਮੈ ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਐਮ ਐਲ ਏ ਡੈਨੀ ਜੀ ਦੀ ਅਗਵਾਈ ਚ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਸੀਟ ਪਾਵਾਗਾ!
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।