ਬਹੁਜਨ ਕ੍ਰਾਂਤੀ ਮੋਰਚਾ ਵੀ ਕਿਸਾਨਾਂ ਦੇ ਬੰਦ ਦੇ ਸੱਦੇ ਦਾ ਕਰੇਗਾ ਸਮਰੱਥਨ ।
February 5th, 2021 | Post by :- | 122 Views
ਬਹੁਜਨ ਕ੍ਰਾਂਤੀ ਮੋਰਚਾ ਵੀ ਕਿਸਾਨਾਂ ਦੇ ਬੰਦ ਦੇ ਸੱਦੇ ਨੂੰ ਕਰੇਗਾ ਸਮਰਥਨ ।

ਜੰਡਿਆਲਾ ਗੁਰੂ  (ਕੁਲਜੀਤ ਸਿੰਘ) ਭਾਰਤ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਆਪਣੇ ਹੱਕਾਂ ਖਾਤਰ ਲੰਮੇ ਸਮੇਂ ਤੋਂ ਸ਼ਾਂਤਮਈ ਅੰਦੋਲਨ ਚਲਾਇਆ ਹੋਇਆ ਹੈ I ਬਹੁਜਨ ਕ੍ਰਾਂਤੀ ਮੋਰਚਾ ਦੇ ਸੰਜੋਜਕ ਵਾਮਨ ਮੇਸਰਾਮ ਅਤੇ ਰਾਸ਼ਟਰੀ ਕਿਸਾਨ ਮੋਰਚੇ ਦੇ ਰਾਸ਼ਟਰੀ ਪ੍ਰਧਾਨ ਰਾਮ ਸੁਰੇਸ਼ ਵਰਮਾ ਵੱਲੋ ਕਿਸਾਨਾਂ ਅਤੇ ਮਜ਼ਦੂਰਾਂ ਦੇ ਅੰਦੋਲਨ ਨੂੰ ਪੂਰਨ ਤੌਰ ਤੇ ਸਮਰਥਨ ਦਿੱਤਾ ਹੋਇਆ ਹੈ  ਪੂਰੇ ਭਾਰਤ ਵਿੱਚ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਾਉਣ ਲਈ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਹਰਪ੍ਰੀਤ ਸਿੰਘ ਭੁੱਲਰ ਸੈਕਟਰੀ ਭਾਰਤ ਮੁਕਤੀ ਮੋਰਚਾ ਪੰਜਾਬ ਕਨਵੀਨਰ ਬਹੁਜਨ ਕ੍ਰਾਂਤੀ ਮੋਰਚਾ ਅੰਮ੍ਰਿਤਸਰ ਪੰਜਾਬ       ਨੇ ਅੱਗੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ 6 ਫਰਵਰੀ ਨੂੰ ਦਿੱਤੀ ਗੲੀ ਬੰਦ ਦੀ ਕਾਲ ਸਬੰਧੀ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਕਰਦਿਆਂ ਹੋਇਆਂ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ I ਅੱਗੇ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡ ਕਿ ਭਾਰਤ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਸੁਣ ਕੇ ਤਿੰਨੇ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ I ਅੱਗੇ ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਦੀਆਂ ਸਰਹੱਦਾਂ ਤੇ ਬਹੁਤੇ ਪ੍ਰਬੰਧ ਨਹੀਂ ਸਾਡੇ ਦੇਸ਼ ਦੇ ਫੌਜੀ ਵੀਰ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾ ਕਿ ਸਰਹੱਦਾਂ ਤੇ ਬੈਠੇ ਦੇਸ਼ ਵਾਸੀਆਂ ਦੀ ਰੱਖਿਆ ਕਰ ਰਹੇ ਹਨ ਅਤੇ ਮੋਦੀ ਸਰਕਾਰ ਭਾਰਤ ਦੇਸ਼ ਦੇ ਵਾਸੀਆਂ ਦੇ ਰਸਤੇ ਰੋਕਣ ਲਈ ਸੜਕਾਂ ਵਿਚ ਕੰਧਾਂ ਕਰ ਰਹੀ ਹੈ  ਜੋਂ ਮੋਦੀ ਸਰਕਾਰ ਲਈ ਸ਼ਰਮਨਾਕ ਗੱਲ ਹੈ I , ਕਿੳਂਕਿ ਇਨ੍ਹਾਂ ਕੀਤੀਆਂ ਜਾ ਰਹੀਆਂ ਕੰਧਾਂ ਦੀ ਹਰ ਪਾਸੇ ਚਰਚਾ ਛਿੜੀ ਹੋਈ ਹੈ ਕਿ ਭਾਰਤ ਦੇਸ਼ ਦਾ ਪ੍ਰਧਾਨਮੰਤਰੀ ਇਹ ਕਿਹੜੇ ਕੰਮ ਕਰ ਰਿਹਾ ਹੈ I ਅੱਗੇ ਉਨ੍ਹਾਂ ਕਿਹਾ ਕਿ ਬਾਮਸੇਵ ਵੱਲੋਂ ਸਾਢੇ ਤਿੰਨ ਲੱਖ ਗ੍ਰਾਮ ਪੰਚਾਇਤੀ ਕਿਸਾਨ ਵਿਰੋਧੀ ਕਾਨੂੰਨ ਵਾਪਸ ਕਰਵਾਉਣ ਲਈ ਅਤੇ ਈ ਵੀ ਐਮ‌ ਨੂੰ ਬੰਦ ਕਰਵਾਉਣ ਲਈ ਰਾਸ਼ਟਰਪਤੀ ਨੂੰ ਪ੍ਰਸਤਾਵ ਭੇਜਿਆ ਜਾਵੇਗਾ ਅਤੇ ਬਾਮਸੇਵ ਤੇ ਸਾਰੇ ਬਾਮਸੇਵ ਦੇ ਵਿੰਗ ਪੂਰੇ ਦੇਸ਼ ਭਰ ਵਿੱਚ ਅੰਦੋਲਨ ਸ਼ੁਰੂ ਕਰ ਰਹੇ ਹਨ I

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।