ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਵੱਖ-ਵੱਖ ਕੈਟਾਗਿਰੀਆਂ ਦੇ ਉਮੀਦਵਾਰਾਂ ਲਈ ਮੁਕਾਬਲਿਆਂ ਦਾ ਆਯੋਜਨ
February 4th, 2021 | Post by :- | 49 Views

ਹੁਸ਼ਿਆਰਪੁਰ, 4 ਫਰਵਰੀ :    ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਪੇਂਟਿੰਗ ਅਤੇ ਸਲੋਗਨ ਰਾਈਟਿੰਗ ਪ੍ਰਤੀਯੋਗਤਾ ਕਰਵਾਈ ਜਾ ਰਹੀ ਹੈ, ਜਿਸ ਸਬੰਧੀ ਚਾਹਵਾਨ ਉਮੀਦਵਾਰ ਆਪਣੀ ਪੇਂਟਿੰਗ ਅਤੇ ਸਲੋਗਨ 12 ਫਰਵਰੀ ਤੱਕ ਜਮ੍ਹਾਂ ਕਰਵਾ ਸਕਦੇ ਹਨ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਮਹਿਲਾ ਸਸ਼ਕਤੀਕਰਨ, Çਲੰਗ ਸਮਾਨਤਾ, ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ, ਮਹਿਲਾਵਾਂ ਵਿਰੁੱਧ ਹਿੰਸਾ ਦਾ ਖਾਤਮਾ, ਬਰਾਬਰ ਰੋਜ਼ਗਾਰ ਦੇ ਮੌਕੋ, ਬਾਲ ਵਿਆਹ, ਬੱਚੀਆਂ ਨੂੰ ਬਚਾਉਣ ਸਬੰਧੀ ਵਿਸ਼ਿਆਂ ’ਤੇ ਇਹ ਪ੍ਰਤੀਯੋਗਤਾ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੇਂਟਿੰਗ ਪ੍ਰਤੀਯੋਗਤਾ ਲਈ ਚਾਹਵਾਨ ਓਪਨ ਕੈਟਾਗਿਰੀ ਦੇ ਉਮੀਦਵਾਰ ਆਪਣੀ ਪੇਂਟਿੰਗ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਮੋਬਾਇਲ ਨੰਬਰ 98765-91722 ਨੂੰ ਨਿੱਜੀ ਰੂਪ ਨਾਲ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ 12ਵੀਂ ਤੱਕ ਦੇ ਵਿਦਿਆਰਥੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਦਫ਼ਤਰ ਵਿੱਚ ਸੰਦੀਪ ਕੁਮਾਰ ਮੋਬਾਇਲ ਨੰਬਰ 98880-82796 ਨੂੰ ਅਤੇ ਕਾਲਜ ਦੇ ਵਿਦਿਆਰਥੀ ਆਪਣੀ ਪੇਂਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਦਫ਼ਤਰ ਵਿੱਚ ਪਰਮਜੀਤ ਸਿੰਘ ਮੋਬਾਇਲ ਨੰਬਰ 70099-23427 ਨੂੰ ਨਿੱਜੀ ਰੂਪ ਵਿੱਚ ਜਮ੍ਹਾਂ ਕਰਵਾਉਣ। ਉਨ੍ਹਾਂ ਦੱਸਿਆ ਕਿ ਪੇਂਟਿੰਗ ਪ੍ਰਤੀਯੋਗਤਾ ਦੇ ਸਾਰੇ ਉਮੀਦਵਾਰ ਇਕ ਪੁਸ਼ਟੀਕਰਨ ਮੈਸੇਜ ਆਪਣੀ ਪੇਂਟਿੰਗ ਦੀ ਜਮ੍ਹਾਂ ਕਰਵਾਈ ਮਿਤੀ, ਸਮਾਂ, ਨਾਮ, ਪਤਾ ਅਤੇ ਫੋਨ ਨੰਬਰ ਸਮੇਤ ਈ-ਮੇਲ  bbbphos@gmail.com     ’ਤੇ ਭੇਜਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੇਂਟਿੰਗ ਪ੍ਰਤੀਯੋਗਤਾ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਜੇਤੂਆਂ ਨੂੰ ¬ਕ੍ਰਮਵਾਰ 10 ਹਜ਼ਾਰ, 8 ਹਜ਼ਾਰ ਅਤੇ 5 ਹਜ਼ਾਰ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 2-2 ਹਜ਼ਾਰ ਦੇ 20 ਕੌਂਸੋਲੇਸ਼ਨ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਲੋਗਨ ਰਾਈਟਿੰਗ ਪ੍ਰਤੀਯੋਗਤਾ ਦੇ ਸਾਰੇ ਉਮੀਦਵਾਰ ਆਪਣੇ ਸਲੋਗਨ ਅਤੇ ਪੁਸ਼ਟੀਕਰਨ ਮੈਸੇਜ ਆਪਣੇ ਸਲੋਗਨ ਦੇ ਨਾਲ ਨਾਮ, ਪਤਾ ਅਤੇ ਫੋਨ ਨੰਬਰ ਆਦਿ  bbbphos@gmail.com     ’ਤੇ 12 ਫਰਵਰੀ ਦੁਪਹਿਰ 3 ਵਜੇ ਤੱਕ ਭੇਜਣ। ਉਨ੍ਹਾਂ ਦੱਸਿਆ ਕਿ ਸਲੋਗਨ ਰਾਈਟਿੰਗ ਮੁਕਾਬਲੇ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਜੇਤੂਆਂ ਨੂੰ ¬ਕ੍ਰਮਵਾਰ 5 ਹਜ਼ਾਰ, 3 ਹਜ਼ਾਰ ਅਤੇ 2 ਹਜ਼ਾਰ ਰੁਪਏ ਨਗਰ ਇਨਾਮ ਦਿੱਤਾ ਜਾਵੇਗਾ ਅਤੇ 500-500 ਰੁਪਏ ਦੇ 50 ਕੌਂਸੋਲੇਸ਼ਨ ਇਨਾਮ ਵੀ ਦਿੱਤੇ ਜਾਣਗੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।