ਪਸ਼ੂ ਵਪਾਰੀਆਂ ਅਤੇ ਕਬੱਡੀ ਖਿਡਾਰੀਆਂ ਲਈ ਜਲਦ ਬਣੇਗਾ ਸਾਂਝਾ ਪਖਾਨਾ
February 4th, 2021 | Post by :- | 43 Views

ਹੁਸ਼ਿਆਰਪੁਰ, 4 ਫਰਵਰੀ :    ਹਰ ਘਰ ਪਾਣੀ, ਹਰ ਘਰ ਸਫਾਈ ਮੁਹਿੰਮ ਤਹਿਤ ਸਬ-ਡਵੀਜ਼ਨ ਮੁਕੇਰੀਆਂ ਦੇ ਪਿੰਡ ਕੁਲੀਆਂ ਲੁਬਾਣਾ ਵਿੱਚ ਸਾਰੇ ਘਰਾਂ ਵਿੱਚ ਪਖਾਨੇ ਬਣ ਜਾਣ ਨਾਲ ਇਹ ਪਿੰਡ ਖੁੱਲ੍ਹੇ ਵਿੱਚ ਸ਼ੌਚ ਮੁਕਤ ਹੋ ਗਿਆ ਹੈ। ਪਿੰਡ ਵਿੱਚ ਰਹਿੰਦੇ 96 ਘਰਾਂ ਵਿੱਚ 14.40 ਲੱਖ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਪਖਾਨੇ ਬਣਾਉਣ ’ਤੇ ਇਸ ਪਿੰਡ ਦਾ ਕੋਈ ਵੀ ਵਿਅਕਤੀ ਖੁੱਲ੍ਹੇ ਵਿੱਚ ਸ਼ੌਚ ਨਹੀਂ ਜਾਂਦਾ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਦੇ ਲਈ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹੇ ਦੇ ਸਾਰੇ ਪਿੰਡ ਖੁੱਲ੍ਹੇ ਵਿੱਚ ਸ਼ੌਚ ਮੁਕਤ ਹੋ ਗਏ ਹਨ ਅਤੇ ਅਗਲੇ ਪੜਾਅ ਵਿੱਚ ਪਿੰਡਾਂ ਵਿੱਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਂਝੇ ਪਖਾਨਿਆ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ 204 ਘਰ ਹਨ ਜਿਸ ਵਿੱਚੋਂ 96 ਘਰਾਂ ਵਿੱਚ ਪਖਾਨੇ ਨਹੀਂ ਸਨ। ਇਸ ਸਬੰਧੀ ਜਲ ਸਪਲਾਈ ਅਤੇ ਵਾਟਰ ਸਪਲਾਈ ਵਿਭਾਗ ਵਲੋਂ ਪਿੰਡ ਵਾਸੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਕੇ ਖੁੱਲ੍ਹੇ ਵਿੱਚ ਸ਼ੌਚ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਪਖਾਨਿਆਂ ਤੋਂ ਵਾਂਝੇ ਘਰਾਂ ਵਿੱਚ ਪਖਾਨਿਆਂ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਵਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਾਂਝੇ ਪਖਾਨੇ ਬਣਨ ਲਈ ਅਪੀਲ ਕੀਤੀ ਕਿਉਂਕਿ ਇਸ ਪਿੰਡ ਵਿੱਚ ਜ਼ਿਲ੍ਹੇ ਦਾ ਸਭ ਤੋਂ ਵੱਡਾ ਕਬੱਡੀ ਦਾ ਮੈਚ ਕਰਵਾਇਆ ਜਾਂਦਾ ਹੈ, ਜਿਸ ਵਿੱਚ ਬਹੁਤ ਦੂਰ-ਦੂਰ ਤੋਂ ਖਿਡਾਰੀ ਆਉਂਦੇ ਹਨ ਅਤੇ ਮੈਚ ਦੇ ਦਿਨਾਂ ਦੌਰਾਨ ਬਾਹਰੀ ਪਿੰਡਾਂ ਤੋਂ ਵੀ ਬਹੁਤ ਜ਼ਿਆਦਾ ਲੋਕ ਇਸ ਵਿੱਚ ਆਉਂਦੇ ਹਨ। ਇਸ ਤੋਂ ਇਲਾਵਾ ਇਸ ਪਿੰਡ ਵਿੱਚ ਪਸ਼ੂਆਂ ਦੇ ਵਪਾਰਕ ਲਈ ਮੰਡੀ ਵੀ ਬਣੀ ਹੋਈ ਹੈ, ਜਿਸ ਵਿੱਚ ਦੂਰ-ਦੂਰ ਤੋਂ ਵਪਾਰੀ ਪਸ਼ੂ ਖਰੀਦਣ ਲਈ ਆਉਂਦੇ ਹਨ। ਉਨ੍ਹਾਂ ਦਾ ਪਿੰਡ ਵਿੱਚ ਖੁੱਲ੍ਹੇ ਵਿੱਚ ਸ਼ੌਚ ਨਾ ਕਰਨ ਲਈ ਵਿਭਾਗ ਵਲੋਂ ਪਿੰਡ ਵਿੱਚ ਮੀਟਿੰਗ ਕਰਕੇ ਪਿੰਡ ਵਾਸੀਆਂ ਨੂੰ ਸਾਂਝਾ ਖਪਾਨਾ ਬਣਾਉਣ ਦੀ ਸਕੀਮ ਦੇ ਬਾਰੇ ਵਿੰਚ ਦੱਸਿਆ ਗਿਆ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਸਾਂਝੇ ਪਖਾਨੇ ਬਣਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ 2.10 ਲੱਖ ਰਪੁਏ ਅਤੇ ਪਿੰਡ ਦੀ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਵਿਚੋਂ 0.90 ਲੱਖ ਰੁਪਏ ਪਾਏ ਗਏ ਅਤੇ ਸਾਂਝੇ ਪਖਾਨੇ ਬਣਾਉਣ ਲਈ 125 ਸਕੇਅਰ ਮੀਟਰ ਜਗ੍ਹਾਂ ਪੰਚਾਇਤ ਵਲੋਂ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵਿਭਾਗ ਅਤੇ ਪਿੰਡ ਦੇ ਲੋਕਾਂ ਦੇ ਇਸ ਯਤਨ ਨਾਲ ਸਾਂਝੇ ਪਖਾਨੇ ਬਨਣ ਨਾਲ ਬਾਹਰ ਤੋਂ ਆਏ ਵਿਅਕਤੀਆਂ, ਪਹਿਲਵਾਨਾਂ ਅਤੇ ਹੋਰ ਲੋਕਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਰੋਕਿਆ ਜਾ ਸਕੇਗਾ ਅਤੇ ਪਿੰਡ ਗੰਦਗੀ ਮੁਕਤ ਬਣੇਗਾ।

ਦੂਬੇ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵਲੋਂ ਸਾਂਝੇ ਪਖਾਨਿਆਂ ਦਾ ਨਿਰਮਾਣ ਕਰਨ ਲਈ ਥਾਂ ਦੇਣ ਤੋਂ ਬਾਅਦ ਵਿਭਾਗ ਵਲੋਂ ਪਿੰਡ ਵਿੱਚ ਸਾਂਝੇ ਪਖਾਨਿਆਂ ਦਾ ਨਿਰਮਾਣ ਗ੍ਰਾਮ ਪੰਚਾਇਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਵਲੋਂ ਕਰਵਾਇਆ ਜਾ ਰਿਹਾ ਹੈ ਅਤੇ ਪਖਾਨੇ ਬਣਨ ਤੋਂ ਬਾਅਦ ਉਸਦੀ ਸੰਭਾਲ ਦਾ ਕੰਮ ਗ੍ਰਾਮ ਪੰਚਾਇਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਕਰੇਗੀ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਅਤੇ ਸੈਨੀਟੇਸ਼ਨ ਕਮੇਟੀ ਵਲੋਂ ਸਾਂਝੇ ਪਖਾਨਿਆਂ ਦਾ ਨਿਰਮਾਣ ਦਾ ਕੰਮ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਇਆ ਜਾ ਰਿਹਾ ਹੈ, ਜਿਸਦਾ ਨਿਰੀਖਣ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜੀਨੀਅਰਾਂ ਵਲੋਂ ਸਮੇਂ-ਸਮੇਂ ’ਤੇ ਕੀਤਾ ਜਾ ਰਿਹਾ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।