ਪੱਤਰਕਾਰ ਤੇ ਕਵੀ ਪਰਵਿੰਦਰ ਸਿੰਘ ਮਲਿਕ ਨੂੰ ਮਾਨਵ ਅਧਿਕਾਰ ਐਸੋਸੀਏਸ਼ਨ ਪੰਜਾਬ ਸ ਸੈਕਟਰੀ ਕੀਤਾ ਨਿਯੁਕਤ
February 4th, 2021 | Post by :- | 64 Views

ਪੱਤਰਕਾਰ ਤੇ ਕਵੀ ਪਰਵਿੰਦਰ ਸਿੰਘ ਮਲਿਕ ਨੂੰ ਅੰਤਰਰਾਸ਼ਟਰੀ ਮਾਨਵ ਅਧਿਕਾਰ ਐਸੋਸੀਏਸ਼ਨ ਨੂੰ ਪੰਜਾਬ ਸੈਕਟਰੀ ਨਿਯੁਕਤ ਕੀਤਾ।

ਅੰਮ੍ਰਿਤਸਰ 3 ਫ਼ਰਵਰੀ(,ਕੁਲਜੀਤ ਸਿੰਘ ) ਅੰਤਰਰਾਸ਼ਟਰੀ ਮਾਨਵ ਅਧਿਕਾਰ ਅੇੈਸੋਸੀੲੇਸ਼ਨ ਦੇ ਰਾਸ਼ਟਰੀ ਚੇਅਰਮੈਨ ਐਸ.ਐਸ ਤੋਮਰ ਨੇ ਦਿੱਲੀ ਹੇੈਡ ਆਫਿਸ ਤੋਂ ਪੱਤਰਕਾਰ ਤੇ ਕਵੀ ਪਰਵਿੰਦਰ ਸਿੰਘ ਮਲਕ ਨੂੰ ਅੰਤਰਰਾਸ਼ਟਰੀ ਮਾਨਵ ਅਧਿਕਾਰ ਅੇੈਸੋ: ਪੰਜਾਬ ਸਟੇਟ ਸੈਕਟਰੀ ਨਿਯੁਕਤ ਕੀਤਾ, ਮਲਕ ਅੰਮ੍ਰਿਤਸਰ ਦੀ ਬਲਾਕ ਜੰਡਿਆਲਾ ਗੁਰੂ ਦੇ ਪਿੰਡ ਮਲਕ ਪੁਰ ਨਾਲ ਸਬੰਧਤ ਹਨ, ਉਨ੍ਹਾਂ ਦਾ ਨਾਮ ਪੰਜਾਬ ਪ੍ਰਧਾਨ ਸ੍ਰੀ ਰਜੇਸ਼ ਕੁਮਾਰ ਆਮਲਾ ਜੀ ਨੇ ਚੰਗੀਆਂ ਸੇਵਾਵਾਂ ਅਤੇ ਪੱਤਰਕਾਰ ਅਤੇ ਸਾਹਿਤ ਨਾਲ ਜੁੜੇ ਹੋਣ ਕਰਕੇ ਅੰਤਰਰਾਸ਼ਟਰੀ ਮਾਨਵ ਅਧਿਕਾਰ ਅੇੈਸੋ: ਨੂੰ ਭੇਜਿਆ ਸੀ ਉਨ੍ਹਾਂ ਦੀਆਂ ਰਚਨਾਵਾਂ ਸਰੋਤਿਆਂ ਵਿਚ ਪੜ੍ਹੀਆਂ ਸੁਣੀਆਂ ਜਾ ਸਕਦੀਆਂ ਹਨ ,ਸ੍ਰੀ ਤੋਮਰ ਨੇ ਮਲਕ ਦੇ ਨਾਮ ਤੇ ਮੋਹਰ ਲਗਾਉਂਦੇ ਹੋਏ ਉਨ੍ਹਾਂ ਨੂੰ ਇਹ ਅਹੁਦਾ ਦੇ ਕੇ ਨਿਵਾਜਿਆ ਤੇ ਦੋ ਸੌ ਨਾਵਾਂ ਦੀ ਲਿਸਟ ਵਿੱਚ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ।
ਮਲਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਨੂੰ ਅੱਜ ਹੀ ਸ੍ਰੀ ਰਾਜੇਸ਼ ਕੁਮਾਰ ਆਮਲਾ ਜੀ ਨੇ ਇਸ ਬਾਰੇ ਫੋਨ ਤੇ ਗੱਲਬਾਤ ਕਰਦੇ ਦੱਸਿਆ ਉਨ੍ਹਾਂ ਕਿਹਾ
ਕਿ ਮੈਂ ਰਾਸ਼ਟਰੀ ਚੇਅਰਮੈਨ ਐਸ.ਐਸ ਤੋਮਰ ਤੇ ਸੂਬਾ ਪ੍ਰਧਾਨ ਰਜੇਸ਼ ਕੁਮਾਰ ਆਮਲਾ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਨਾਚੀਜ਼ ਨੂੰ ਇਸ ਅਹੁਦੇ ਦੇ ਕਾਬਲ ਸਮਝਿਆ ਤੇ ਮੇੈ ਅੰਤਰਰਾਸ਼ਟਰੀ ਮਾਨਵ ਅਧਿਕਾਰ ਅੇੈਸੋ: ਵੱਲੋਂ ਦਿੱਤੀ ਹੋਈ ਇਹ ਸੇਵਾ ਤਨ-ਮਨ ਨਾਲ ਨਿਭਾਵਾਂਗਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।