ਵਾਰਡ ਨੰਬਰ 12 ਦੇ ਕਾਂਗਰਸ ਉਮੀਦਵਾਰ ਦੇ ਸ਼ਰਾਰਤੀ ਅਨਸਰਾਂ ਨੇ ਪੋਸਟਰ ਪਾੜੇ ।
February 4th, 2021 | Post by :- | 175 Views
ਵਾਰਡ ਨੰਬਰ 12 ਦੇ ਕਾਂਗਰਸ ਉਮੀਦਵਾਰ ਦੇ ਸ਼ਰਾਰਤੀ ਅਨਸਰਾਂ ਵੱਲੋਂ ਪਾੜੇ ਪੋਸਟਰ ।

ਜੰਡਿਆਲਾ ਗੁਰੂ 4 ਫਰਵਰੀ ( ਕੁਲਜੀਤ ਸਿੰਘ).  ਨਗਰ ਕੌਂਸਲ ਚੋਣਾਂ ਦੇ ਦਿਨ ਜਿਵੇਂ ਜਿਵੇਂ ਨਜ਼ਦੀਕ ਆ ਰਹੇ ਹਨ ਹਰੇਕ ਪਾਰਟੀ ਦੇ ਉਮੀਦਵਾਰ ਚੋਣਾਂ ਜਿੱਤਣ ਲਈ ਆਪਣਾ ਪੂਰਾ ਜ਼ੋਰ ਲਗਾ ਰਹੇ ਹਨ ਅਤੇ ਆਪਣੇ ਆਪ ਨੂੰ ਜਿੱਤਿਆ ਹੋਇਆ ਸਮਝ ਰਹੇ ਹਨ । ਜੰਡਿਆਲਾ ਗੁਰੂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਹਰ ਇੱਕ ਪਾਰਟੀ ਦੇ ਉਮੀਦਵਾਰ ਨੇ ਆਪਣੇ ਪ੍ਰਚਾਰ ਲਈ ਪੋਸਟਰ ਲਗਾਏ ਹੋਏ ਹਨ ਅਤੇ ਵਾਰਡ ਨੰਬਰ 12 ਵਿਚ ਕਾਂਗਰਸੀ ਉਮੀਦਵਾਰ ਰਣਧੀਰ ਸਿੰਘ ਮਲਹੋਤਰਾ ਵੱਲੋਂ ਵੀ ਪੋਸਟਰ ਲਗਾਏ ਗਏ, ਜਿਨ੍ਹਾਂ ਪੋਸਟਰਾਂ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਾੜ ਦਿੱਤਾ ਗਿਆ । ਇਸ ਸਬੰਧੀ ਵਾਰਡ ਵਾਸੀਆਂ ਨਾਲ ਗੱਲਬਾਤ ਕਰਨ ਤੇ ਵਾਰਡ ਵਾਸੀਆਂ ਨੇ ਕਿਹਾ ਕਿ ਰਣਧੀਰ ਸਿੰਘ ਮਲਹੋਤਰਾ ( ਧੀਰਾ) ਜਿਨ੍ਹਾਂ ਨੂੰ ਆਪਣੀ ਵਾਰਡ ਵਿਚ ਵੋਟਰਾਂ ਦਾ ਪੂਰਾ ਪਿਆਰ ਮਿਲ ਰਿਹਾ ਹੈ I ਇਸ ਸਬੰਧੀ ਰਣਧੀਰ ਸਿੰਘ ਮਲਹੋਤਰਾ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੇਰੀ ਵਾਰਡ ਨੰਬਰ 12 ਵਿੱਚ ਲੱਗੇ ਹੋਏ ਪੋਸਟਰ ਪਾੜਕੇ ਪਾਰਟੀਬਾਜੀ ਦਾ ਮੁੱਦਾ ਬਣਾਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ I ਉਹਨਾਂ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਵਾਲਿਆਂ ਨਾਲ ਜਲਦੀ ਨਜਿੱਠਿਆ ਜਾਵੇਗਾ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।