ਸਕੂਲ ਮੁੱਖੀ ਰੋਜ਼ਾਨਾ ਬੱਚਿਆਂ ਦੀ ਹਾਜ਼ਰੀ ਈ-ਪੋਰਟਲ ਤੇ ਅਪਲੋਡ ਕਰਨ : ਸੁਰਜੀਤਪਾਲ
February 3rd, 2021 | Post by :- | 71 Views

ਬਟਾਲਾ, 3 ਫ਼ਰਵਰੀ   – ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸੁਰਜੀਤਪਾਲ ਵੱਲੋਂ ਅੱਜ ਸਥਾਨਕ ਸਰਕਾਰੀ ਕੰਨਿਆਂ ਸੀਨੀ: ਸੈਕੰ: ਸਕੂਲ ਧਰਮਪੁਰਾ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਤੇ ਬਲਾਕ ਬਟਾਲਾ 1 ਤੇ ਬਟਾਲਾ 2 ਦੇ ਸਕੂਲ ਮੁੱਖੀਆਂ ਨਾਲ ਪ੍ਰੇਰਨਾਤਮਕ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਹਾਜ਼ਰ ਅਧਿਕਾਰੀਆਂ ਤੇ ਅਧਿਆਪਕਾਂ ਨਾਲ ਮਿਸ਼ਨ ਸ਼ਤਪ੍ਰਤੀਸ਼ਤ, ਸਮਾਰਟ ਸਕੂਲ, ਨਵੇਂ ਦਾਖਲੇ ਤੇ ਈ ਪੋਰਟਲ ਸੰਬੰਧੀ ਵਿਸਥਾਰ ਸਾਹਿਤ ਗੱਲਬਾਤ ਕੀਤੀ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਮਿਸ਼ਨ ਸ਼ਤਪ੍ਰਤੀਸਤ ਦੀ ਪ੍ਰਾਪਤੀ ਲਈ ਅਧਿਆਪਕਾਂ ਵੱਲੋਂ  ਬੱਚਿਆਂ ਨੂੰ ਮਿਹਨਤ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਤੱਕ ਸਕੂਲ ਖੋਲੇ ਗਏ ਹਨ, ਜਿਸ ਦਾ ਬੱਚਿਆਂ ਦੇ ਮਾਤਾ ਪਿਤਾ ਵੱਲੋਂ ਸਵਾਗਤ ਕੀਤਾ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਜਾਣਕਾਰੀ ਦਿੱਤੀ ਕਿ ਈਚ ਵੰਨ ਬਰਿੰਗ ਵੰਨ ਮੁਹਿੰਮ ਤਹਿਤ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹੱਟ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋ ਰਹੇ ਹਨ ਤੇ ਉਨ੍ਹਾਂ ਵੱਲੋਂ ਰੋਜ਼ਾਨਾ ਸਕੂਲ ਵਿਜਟ ਕਰਕੇ ਇਸ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ਮੁੱਖੀ ਸਕੂਲ ਵਿੱਚ ਹਾਜ਼ਰ ਹੋਏ ਬੱਚਿਆ ਦੀ ਰੋਜ਼ਾਨਾ ਹਾਜ਼ਰੀ ਈ ਪੋਰਟਲ ਤੇ ਅਪਲੋਡ ਕਰਨ।  ਉਨ੍ਹਾਂ ਕਿਹਾ ਕਿ ਇੰਗਲਿਸ਼ ਬੂਸਟਰ ਕਲੱਬ, ਈਚ ਵੰਨ ਬਰਿੰਗ ਵੰਨ, ਈਚ ਵੰਨ ਆਸਕ ਵੰਨ, ਬੱਡੀ ਗਰੁੱਪ, ਸਮਾਰਟ ਸਕੂਲ, ਸੋਹਣਾ ਫ਼ਰਨੀਚਰ ਆਦਿ ਵੱਖ ਵੱਖ ਪ੍ਰੋਜੈਕਟਰ ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਨਾਲ ਬੱਚਿਆਂ ਦੇ ਨਾਲ ਨਾਲ ਸਰਕਾਰੀ ਸਕੂਲਾਂ ਦਾ ਵੀ ਸਰਵਪੱਖੀ ਵਿਕਾਸ ਹੋ ਰਿਹਾ ਹੈ।

ਇਸ ਦੌਰਾਨ ਸਮਾਰਟ ਸਕੂਲ ਕੋਆਰਡੀਨੇਟਰ ਸੁਲੱਖਣ ਸਿੰਘ ਵੱਲੋਂ ਹਾਜ਼ਰ ਸਕੂਲ ਮੁੱਖੀਆਂ ਨੂੰ ਸਮਾਰਟ ਸਕੂਲ ਪੈਰਾਮੀਟਰਾਂ ਬਾਰੇ ਵਿਸਾਥਾਰ ਸਾਹਿਤ ਜਾਣਕਾਰੀ ਦਿੱਤੀ। ਜਿਕਰਯੋਗ ਹੈ ਕਿ ਸਰਕਾਰੀ ਸਕੂਲ ਦੇ ਅਧਿਆਪਕਾਂ ਵੱਲੋਂ ਬੱਚਿਆਂ ਦੇ ਹੱਥ ਲਿਖਤ ਈ ਮੈਗਜ਼ੀਨ ਜਾਰੀ ਕੀਤੇ ਜਾ ਰਹੇ ਹਨ ਜੋ ਕਿ ਨਵੇਕਲੀ ਪਹਿਲ ਹੈ।

ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਨੀਰਜ ਕੁਮਾਰ, ਪੋਹਲਾ ਸਿੰਘ, ਮੀਡੀਆ ਸੈੱਲ ਤੋਂ ਗਗਨਦੀਪ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ, ਬੀ.ਐਮ.ਟੀ. ਰਾਮ ਸਿੰਘ, ਮਲਕੀਤ ਸਿੰਘ, ਸੀ ਐਮ ਟੀ ਜਤਿੰਦਰ ਸਿੰਘ, ਵਿਕਾਸ ਸ਼ਰਮਾ, ਸੁਖਦੇਵ ਸਿੰਘ ਸਿੰਘ, ਪਵਨ ਅੱਤਰੀ, ਸੈਂਟਰ ਮੁੱਖ ਅਧਿਆਪਕ ਵਿਨੋਦ ਕੁਮਾਰ, ਰੀਤਮ ਸ਼ਰਮਾ, ਜਸਵਿੰਦਰ ਸਿੰਘ, ਸਨੇਅ ਲਤਾ, ਐਚ ਟੀ ਰਵਿੰਦਰ ਸਿੰਘ, ਖੁਸ਼ਵੰਤ ਸਿੰਘ, ਮੈਡਮ ਪਲਵਿੰਦਰ ਕੌਰ, ਸਵਿੰਦਰ ਸਿੰਘ, ਰਜਨੀ ਬਾਲਾ, ਅਧਿਆਪਕ ਜਤਿੰਦਰ ਸਿੰਘ, ਮੈਡਮ ਕਮਲਜੀਤ, ਮੋਹਨ ਕੌਰ, ਸੁਰਿੰਦਰ ਸਿੰਘ, ਵਿਕਰਮਜੀਤ ਸਿੰਘ ਆਦਿ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।