ਕੇਂਦਰ ਸਰਕਾਰ ਦਾ ਫੂਕਿਆ ਪੁਤਲਾ ਅਤੇ ਜੰਮ ਕੇ ਨਾਰੇਬਾਜ਼ੀ ਕੀਤੀ ।
February 3rd, 2021 | Post by :- | 134 Views
ਕੇਂਦਰ ਦੀ ਮੌਦੀ ਸਰਕਾਰ ਦਾ  ਫੂਕਿਆ ਗਿਆਂ ਪੁਤਲਾ, ਅਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
 ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ  ਦੇ ਜੋਨ ਜੰਡਿਆਲਾ ਗੁਰੂ ਵੱਲੋਂ  ਜੰਡਿਆਲਾ ਤੋਂ ਤਰਨਤਾਰਨ ਸੜਕ ਜਾਮ ਕਰਕੇ ਪਿੰਡ ਬੰਡਾਲਾ  ਦੇ ਆਗੂ ਚਰਨਜੀਤ ਸਿੰਘ ਸਫੀਪੁਰ, ਸਲਵਿੰਦਰ ਸਿੰਘ ਭੋਲਾ ਦੀ ਪ੍ਰਧਾਨਗੀ ਹੇਠ ਮੋਂਦੀ ਦਾ ਪੁਤਲਾ ਫੂਕ ਮੁਜਾਹਰਾ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ।
      ਇਸ ਸਬੰਧੀ ਜਾਨਕਾਰੀ ਪ੍ਰੈਸ ਨੁੰ ਸਾਂਝੀ ਕਰਦਿਆਂ ਜੋਨ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ ਕਿਹਾ ਕਿ, ਦਿੱਲੀ ਦੇ ਬਾਡਰਾਂ ਉੱਤੇ ਜੋ ਕਿਸਾਨ ਧਰਨਾਂ ਦੇ ਰਹੇ ਹਨ ਉਹਨਾਂ ਨੂੰ ਮੌਦੀ ਸਰਕਾਰ ਆਪਣੇਂ ਪਾਲਤੂ ਗੁੰਡਿਆਂ ਰਾਹੀਂ ਤੰਗ ਪ੍ਰਰੇਸਾਨ ਕਰ ਰਹੀ ਹੈ,ਦਿੱਲੀ ਪੁਲਿੱਸ ਪ੍ਰਸ਼ਾਸਨ ਕਿਸਾਨ ਮਜ਼ਦੂਰਾਂ ਤੇ ਲਾਠੀਚਾਰਜ ਕਰ ਰਹੀ ਹੈ।ਅੰਥਰੂ ਗੈਸ ਦੇ ਗੋਲੇ ਸੁੱਟੇ ਗਏ ਹਨ, ਬੈਰੀ ਡੇਟਿੰਗ ਕੀਤੀ ਗਈ ਹੈ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਇਸ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ।
    ਇਸ ਮੌਕੇ ਇਕੱਠੇ ਹੋਏ ਕਿਸਾਨਾਂ ਨੇ ਮੰਗ ਕੀਤੀ ਕਿ ਖੇਤੀ ਦੇ ਤਿੰਨ ਕਾਲੇ ਕਨੂੰਨ ਵਾਪਿਸ ਲੲੇ ਜਾਣ ,ਜ਼ੋ ਕਿਸਾਨਾਂ ਮਜ਼ਦੂਰਾਂ ਤੇ ਕੀਤੇ ਨਜ਼ੈਜ਼ ਪਰਚੇ ਰੱਦ ਕੀਤੇ ਜਾਣ, ਗਿਰਫ਼ਤਾਰ ਕੀਤੇ ਕਿਸਾਨ ਮਜ਼ਦੂਰ ਤੁਰੰਤ ਰਿਹਾਅ ਕੀਤੇ ਜਾਣ,ਐਮ, ਐਸ਼, ਪੀ ਦੀ ਕਨੂੰਨੀ ਗਰੰਟੀ ਕੀਤੀ ਜਾਵੇ।
  ਪ੍ਰਾਲੀ ਸਾੜਨ ਵਾਲ਼ੇ ਕਨੂੰਨ ਵਿਚੋਂ ਕਿਸਾਨਾਂ ਨੂੰ ਬਾਹਰ ਕੱਢਿਆਂ ਜਾਵੇ।
  ਇਸ ਮੌਕੇ ਹਾਜ਼ਰ, ਗੁਰਵਿੰਦਰ ਸਿੰਘ, ਗੁਰਿੰਦਰ ਸਿੰਘ, ਚਰਨਜੀਤ ਸਿੰਘ, ਸਵਿੰਦਰ ਸਿੰਘ ਭੋਲਾ, ਪਰਮਜੀਤ ਸਿੰਘ, ਅਨੌਖ ਸਿੰਘ ਬੰਡਾਲਾ ਗੁਰਮੇਲ ਸਿੰਘ ਠੱਠੀਆਂ, ਆਦਿ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।