ਸੰਯੁਕਤ ਮੋਰਚਾ ਵੱਲੋਂ 6 ਫਰਵਰੀ ਨੂੰ ਬੰਦ ਦਾ ਸੱਦਾ ।
February 2nd, 2021 | Post by :- | 78 Views
ਸੰਯੁਕਤ ਮੋਰਚੇ ਵੱਲੋਂ 6 ਜਨਵਰੀ    ਨੂੰ ਬੰਦ ਦਾ ਸੱਦਾ  ।

ਜੰਡਿਆਲਾ ਗੁਰੂ ਕੁਲਜੀਤ ਸਿੰਘ                                    ਅੱਜ ਟੌਲ ਪਲਾਜ਼ਾ ਨਿੱਜਰਪੁਰਾ ਮਾਨਾਂਵਾਲਾ ਅੰਮ੍ਰਿਤਸਰ ਵਿੱਚ ਕਿਸਾਨ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਹੋਈ  ਜਿਸ ਵਿੱਚ 6 ਜਨਵਰੀ ਨੂੰ ਸੰਯੁਕਤ ਮੋਰਚੇ ਵੱਲੋਂ ਦਿੱਤੇ ਸੱਦੇ ਨੂੰ ਸਫ਼ਲ ਬਣਾਉਣ ਲਈ  ਵਿਚਾਰ ਕੀਤੀ ਗਈ  ਅੱਜ ਟੌਲ ਪਲਾਜ਼ੇ ਨਿੱਝਰ ਪੂਰੇ ਤੇ ਇੱਕ 223 ਦਿਨ ਵਿੱਚ ਪਹੁੰਚਿਆ ਧਰਨਾ  ਅੱਜ ਦੀ ਮੀਟਿੰਗ ਮੰਗਲ ਸਿੰਘ ਰਾਮਪੁਰਾ ਜ਼ੋਨ ਪ੍ਰਧਾਨ ਅਤੇ ਪਰਮਜੀਤ ਸਿੰਘ ਵਰਪਾਲ ਦੀ ਅਗਵਾਈ ਵਿੱਚ  ਵੱਖ ਵੱਖ ਪਿੰਡਾਂ ਤੋਂ ਆਏ ਪ੍ਰਧਾਨ  ਨੇ ਇਕ ਅਹਿਮ ਮੀਟਿੰਗ  ਕਰਕੇ  ਛੱਬੀ ਜਨਵਰੀ ਵੱਲੋਂ ਦਿੱਤੇ ਜਿਹੜੇ ਬੰਦ ਦਾ ਸੱਦਾ  ਉਸ ਨੂੰ ਸਫਲ ਬਣਾਉਣ ਵਾਸਤੇ  ਡਿਊਟੀਆਂ ਦੀ ਵੰਡ ਕੀਤੀ  ਇਸ ਮੌਕੇ ਤੇ ਪਿੰਡਾਂ ਵਿੱਚ ਵੀ ਮੀਟਿੰਗਾਂ ਦਾ ਸਿਲਸਿਲਾ ਆਰੰਭ ਕੀਤਾ ਗਿਆ  ਜਿੱਥੇ ਲੋਕਾਂ ਵਿੱਚ ਖ਼ਾਸ ਕਰਕੇ ਭੈਣਾਂ ਵਿੱਚ ਦਿੱਲੀ ਦੇ ਮੋਰਚੇ ਸਬੰਧੀ ਬੜਾ ਉਤਸ਼ਾਹ ਪਾਇਆ ਗਿਆ  ਅਤੇ ਲਗਾਤਾਰ ਕਾਫਲੇ ਦੇ ਰੂਪ ਵਿੱਚ ਦਿੱਲੀ ਨੂੰ ਜਾ ਰਹੀਆਂ ਟਰਾਲੀਆਂ ਗੱਡੀਆਂ ਕਾਰਾਂ  ਮੋਟਰਸਾਈਕਲ  ਵੇਖਣ ਨੂੰ  ਬੜੇ ਜ਼ੋਰਾਂ ਸ਼ੋਰਾਂ ਚ ਮਿਲਦੇ ਹਨ  ਅਤੇ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਵੱਡੀ ਪੱਧਰ ਤੇ  ਦਿੱਲੀ ਨੂੰ ਜਾਣ ਲਈ ਲੋਕਾਂ ਵਿੱਚ ਉਤਸ਼ਾਹ ਭਰਿਆ ਜਾ ਰਿਹਾ ਹੈ  ਅੱਜ ਦੀ ਮੀਟਿੰਗ ਵਿੱਚ  ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਨੇ  ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਕਰਦਿਆਂ   ਸੈਂਟਰ ਸਰਕਾਰ ਨੂੰ  ਤਾੜਨਾ ਕੀਤੀ ਕਿ ਸਾਡੇ ਕਿਸਾਨ ਵੀਰਾਂ ਨੂੰ  ਜੇਲ੍ਹਾਂ ਵਿੱਚ ਬੰਦ ਕੀਤਾ  ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ   ਕਿਸਾਨਾਂ ਤੇ ਕੀਤੇ  ਪਰਚੇ ਰੱਦ ਕੀਤੇ  ਜਾਨ  ਅਤੇ ਖੇਤੀ ਖ਼ਿਲਾਫ਼ ਲਿਆਂਦੇ ਤਿੰਨੇ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਰੱਦ ਕੀਤੇ ਜਾਣ  ਅਤੇ  ਲੋਕਤੰਤਰੀ ਰਾਜ ਵਿੱਚ  ਲੋਕਾਂ ਦੀ ਆਵਾਜ਼ ਸੁਣਦੇ ਹੋਏ  ਦਿੱਲੀ ਬਾਰਡਰ ਤੇ ਬੈਠੇ ਲੱਖਾਂ ਕਿਸਾਨ ਵੀਰ ਭੈਣਾਂ ਅਤੇ ਬੱਚੇ  ਜੋ ਕਿ ਕੜਾਕੇ ਦੀ ਠੰਢ ਵਿੱਚ  ਸੜਕਾਂ ਤੇ ਰਾਤਾਂ ਗੁਜ਼ਾਰਨ  ਲਈ ਮਜਬੂਰ ਕੀਤੇ ਹੋਏ ਹਨ  ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੀ ਹੋਈ ਤਿੰਨੋਂ ਕਾਨੂੰਨ ਰੱਦ ਕਰੇ  ਇਸ ਮੌਕੇ ਤੇ  ਦਿਲਬਾਗ ਸਿੰਘ ਪ੍ਰਧਾਨ ਟਰਾਂਸਪੋਰਟ  ਨੋਖ  ਸਿੰਘ ਗੱਜਣ ਸਿੰਘ ਚਾਟੀਵਿੰਡ  ਡਾ ਮਨਪ੍ਰੀਤ ਸਿੰਘ ਮਹਿਮਾ ਪ੍ਰਧਾਨ ਡਾ ਹਰਜੀਤ ਸਿੰਘ ਮਹਿਮਾ  ਕੁਲਦੀਪ ਸਿੰਘ ਨਿੱਜਰਪੁਰਾ ਪ੍ਰਧਾਨ  ਸਤਨਾਮ ਸਿੰਘ ਨਿੱਝਰ ਪੁਰਾ ਮੀਤ ਪ੍ਰਧਾਨ  ਭੋਲਾ ਸਿੰਘ ਇੱਬਣ ਕਲਾਂ  ਹਰਪਾਲ ਸਿੰਘ ਝੀਤੇ ਕਲਾਂ  ਸੋਨੂੰ ਬਾਲ ਸੁਲਤਾਨਵਿੰਡ  ਬਲਵੰਤ ਸਿੰਘ ਪੰਡੋਰੀ  ਨਿਸ਼ਾਨ ਸਿੰਘ ਪ੍ਰਧਾਨ ਜੰਡਿਆਲਾ ਗੁਰੂ  ਇਕਬਾਲ ਸਿੰਘ ਵਿਰਕ  ਹਰਿੰਦਰ ਸਿੰਘ ਵਿਰਕ  ਨਿਰਵੈਲ ਸਿੰਘ ਹੁੰਦਲ  ਪਰਗਟ ਸਿੰਘ ਤੇ ਰਾਜਨਪ੍ਰੀਤ ਸਿੰਘ  ਗੱਜਣ ਸਿੰਘ ਪ੍ਰਧਾਨ ਰਾਮਪੁਰਾ  ਹਾਜ਼ਰ ਸਨ ਅਤੇ ਸਾਰਿਆਂ ਨੇ ਹੀ ਸੰਦੀਪ ਸਿੰਘ ਮਿੱਠੇ ਦਾ ਘਰ ਜਾ ਕੇ ਪਤਾ ਲਿਆ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।