ਭਾਜਪਾ ਅਤੇ ਆਰ ਐਸ ਐਸ ਦੇ ਗੁੰਡਿਆਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਪਥਰਬਾਜ਼ੀ ਕੀਤੀ ਅਤੇ ਅਥਰੂ ਗੋਲੇ ਛੱਡੇ ।
January 29th, 2021 | Post by :- | 83 Views
ਭਾਜਪਾ ਤੇ RSS ਦੇ ਗੁਡਿਆ ਨੇ ਪੁਲਿਸ ਦੀ ਮੋਜੁਦਗੀ ਚ ਪੱਥਰਬਾਜ਼ੀ ਕੀਤੀ। ਹੈਲੀਕਾਪਟਰ ਦੇ ਰਾਹੀਂ ਅੱਥਰੂ ਗੈਸ ਦੇ ਗੋਲੇ ਸੁੱਟੇ।
ਦਿੱਲੀ ਕੁਲਜੀਤ ਸਿੰਘ
     ਭਾਜਪਾ ਵੱਲੋਂ ਨੀਤੀ ਤਹਿਤ ਸਵੇਰੇ ਆਪਣੇ ਵਰਕਰਾਂ ਰਾਹੀਂ ਉਪਰੰਤ ਕਰੀਬ 1.30  ਵਜੇ ਕਰੀਬ 150 ਗੁੰਡਿਆਂ ਨੂੰ ਨਾਲ ਲੈਕੇ ਪੁਲਿਸ ਦੀ ਮਦਦ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਦਿੱਲੀ ਚੱਲ ਰਹੇ ਮੋਰਚੇ ਵਿੱਚ ਨਾਰੇਬਾਜ਼ੀ ਕੀਤੀ ਤਕਰੀਬਨ 45ਮਿੰਟ ਬਾਦ ਪੁਲਿਸ ਦਾ ਟੈਂਟ ਪਾੜਿਆ ਮੋਰਚੇ ਵਿੱਚ ਰੱਖੀਆਂ ਵਾਸਿੰਗ ਮਸ਼ੀਨਾਂ ਤੋੜੀਆਂ, ਲੰਗਰ ਦਾ ਟੈਂਟ ਤੋੜਿਆ, ਬੀਬੀਆਂ ਦਾ ਟੈਂਟ ਤੋੜਿਆ ਤਕਰੀਬਨ 15 ਤੋਂ 20 ਮਿੰਟ ਪੱਥਰਬਾਜ਼ੀ ਕੀਤੀ ਤੇ ਪੁਲਿਸ ਸਾਰੇ ਘਟਨਾਕ੍ਰਮ ਵਿੱਚ ਮੂਕਦਰਸ਼ਕ ਬਣੀਂ ਰਹੀ ਤੇ ਕੁਝ ਪੁਲਿਸ ਅਫਸਰ ਹੱਸਦੇ ਨਜ਼ਰ ਆਏ ਤੇ ਪੁਲਿਸ ਨੇ ਹੰਝੂ ਗੈਸ ਦੀ ਵਰਤੋਂ ਜ਼ਿਆਦਾ ਤਰ ਗੋਲੇ ਲਗੇ ਮੋਰਚੇ ਵਿੱਚ ਕਿਸਾਨਾਂ ਉਪਰ ਦਾਗੇ ਗਏ ਪੈਟਰੋਲ ਬੰਬਾਂ ਦੀ ਵਰਤੋਂ ਕੀਤੀ ਗਈ ਜੋਂ ਕਿ ਪੁਲਿਸ ਕੋਲ ਨਹੀਂ ਹੁੰਦੇ ਜਿਸ ਦਾ ਮਨੋਰਥ ਟੈਂਟਾ ਨੂੰ ਅੱਗ ਲਗਾਉਣਾ ਸੀ ਉਸ ਵਿੱਚ ਤਕਰੀਬਨ 15 ਗੰਭੀਰ ਜ਼ਖ਼ਮੀ ਹੋਏ 40ਤੋ‌50 ਮਾਮੋਲੀ ਸੱਟਾਂ ਲੱਗੀਆਂ। ਜਿਨ੍ਹਾਂ ਦੇ ਨਾਂਅ ਇਸ ਪ੍ਰਕਾਰ ਹਨ ਹੀਰਾ ਸਿੰਘ ਹੋਠੀਆ, ਲਖਬੀਰ ਸਿੰਘ ਗੱਟੀ ਹਰੀਕੇ, ਸਰਬਜੀਤ ਸਿੰਘ ਘੜਕਾ ਦਵਿੰਦਰ ਪ੍ਰੀਤ ਸਿੰਘ ਕੁਹਾੜਕਾ,ਦਮਨ ਸਿੰਘ ਜੰਮੂ, ਗੁਰਪ੍ਰੀਤ ਸਿੰਘ ਬੱਲਬਾਵਾ ਪ੍ਰਭਜੀਤ ਸਿੰਘ ਧਰਮਕੋਟ ਰੰਧਾਵਾ ਬਲਦੇਵ ਸਿੰਘ ਬੱਗਾ ਕੁਲਬੀਰ ਸਿੰਘ ਅਮਰਜੀਤ ਸਿੰਘ ਉਦੋਵਾਲੀ ਰੇਸ਼ਮ ਸਿੰਘ ਘੁਰਕਵਿਡ ਆਦਿ ਵਿਅਕਤੀ ਜ਼ਖ਼ਮੀ ਹੋਏ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।