ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਨੌਜਵਾਨ ਸਕੂਲ ਮੁੱਖੀਆਂ ਨੂੰ ਚੰਗੀ ਸਿਹਤ ਲਈ ਦੱਸੇ ਨੁੱਕਤੇ ।
September 18th, 2019 | Post by :- | 140 Views

ਸਿਹਤ ਦੀ ਸੰਭਾਲ ਲਈ ਸਵੇਰ ਦੀ ਸੈਰ ਜ਼ਰੂਰੀ ਹੈ
ਸਿਖਲਾਈ ਵਰਕਸ਼ਾਪ ਦੌਰਾਨ ਸੁਖਨਾ ਝੀਲ ਨੇੜੇ 250 ਅਧਿਆਪਕਾਂ ਨੇ ਕੀਤਾ ਯੋਗਾ
ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਨੇ ਨੌਜਵਾਨ ਸਕੂਲ ਮੁਖੀਆਂ ਨੂੰ ਚੰਗੀ ਸਿਹਤ ਲਈ ਦੱਸੇ ਨੁਕਤੇ
ਚੰਡੀਗੜ੍ਹ 18 ਸਤੰਬਰ (ਕੁਲਜੀਤ ਸਿੰਘ ) ਅਾਮ ਦਿਨ ਚਰਿਅਾ ਤੋਂ ਅਲੱਗ ਸਿਖਲਾਈ ਵਰਕਸ਼ਾਪ ਵਿੱਚ ਨਵ ਨਿਯੁਕਤ ਸੀਅੈੱਚਟੀ ਅਤੇ ਅੈੱਚਟੀ ਨਾਲ ਸਵੇਰ ਦੇ ਸਮੇਂ ਜੋਗਿੰਗ ਕਰਦੇ ਹੋਏ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਅਾਪਣੀ ਫਿਟਨੈੱਸ ਦਾ ਰਾਜ ਸਮਝਾੳੁਂਦਿਅਾਂ ਕਿਹਾ ਕਿ ਰੋਜਾਨਾ ਸਵੇਰੇ ਸੈਰ ਕਰਕੇ ਹਲਕੀ ਕਸਰਤ ਕਰਨ ਨਾਲ ਮਨੁੱਖ ਸਿਹਤਮੰਦ ਰਹਿੰਦਾ ਹੈ| ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ 32 ਚੰਡੀਗੜ੍ਹ ਵਿਖੇ ਚਲ ਰਹੀ ਸੀਅੈੱਚਟੀ ਅਤੇ ਅੈੱਚਟੀ ਦੀ ਸਿਖਲਾਈ ਵਰਕਸ਼ਾਪ ਵਿੱਚ ਅਧਿਆਪਕਾਂ ਨਾਲ ਸਕੱਤਰ ਸਕੂਲ ਸਿੱਖਿਆ ਨੇ ਕਾਫੀ ਸਮਾਂ ਬਿਤਾਇਆ| ਚੰਡੀਗੜ੍ਹ ਦੀ ਸੁਖਨਾ ਝੀਲ ਦੇ ਕੋਲ ਸੈਰ ਕਰਨ ਦੇ ਨਾਲ ਨਾਲ ਉਨ੍ਹਾਂ ਅਧਿਆਪਕਾਂ ਨਾਲ ਮਿਲ ਕੇ ਹਲਕੀ ਕਸਰਤ ਅਤੇ ਯੋਗਾ ਵੀ ਕੀਤੀ|
ਇਸ ਮੌਕੇ ਅਧਿਅਾਪਕਾਂ ਨੇ ਕਿਹਾ ਕਿ ੳੁਹਨਾਂ ਨੇ ਸਿੱਖਿਅਾ ਵਿਭਾਗ ਦੇ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਦੀ ਚੰਗੀ ਸਿਹਤ ਅਤੇ ਸਟੈਮਿਨਾ ਦਾ ਰਾਜ ੳੁਹਨਾਂ ਨਾਲ ਸਵੇਰ ਸਮੇਂ ਰਹਿ ਕੇ ਜਾਣਿਅਾ ਹੈ ਅਤੇ ੳੁਹ ਵੀ ਇਸ ਕਿਰਿਆ ਨੂੰ ਅਾਪਣੇ ਜੀਵਨ ਵਿੱਚ ਰੋਜ਼ਾਨਾ ਕਰਨ ਲਈ ਪੇ੍ਰਿਤ ਹੋਏ ਹਨ|
ਇਸ ਮੌਕੇ ਸਵੇਰ ਤੋਂ ਹੀ ੳੁਹਨਾਂ ਨਾਲ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਟੇਟ ਕੋਅਾਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਅਤੇ ਹੋਰ ਸਟੇਟ ਰਿਸੋਰਸ ਪਰਸਨ ਵੀ ਮੌਜੂਦ ਰਹੇ|
ਫੋਟੋ: ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਸਵੇਰ ਸਮੇਂ ਸੁਖਨਾ ਝੀਲ ਨੇੜੇ ਅਧਿਅਾਪਕਾਂ ਨਾਲ ਕਸਰਤ ਅਤੇ ਜੋਗਿੰਗ ਕਰਦੇ ਹੋਏ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।